ਦੋ ਵਾਰ ਦੀ ਵਰਲਡ ਚੈਂਪੀਅਨ ਵੈਸਟਇੰਡੀਜ਼ ਭਾਰਤ ਵਿਚ ਹੋ ਰਹੇ ਵਨਡੇ ਵਰਲਡ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ ਹੈ। ਟੀਮ ਨੂੰ ਵਰਲਡ ਕੱਪ ਕੁਆਲੀਫਾਇਰ ਵਿਚ ਸਕਾਟਲੈਂਡ ਨੇ 7 ਵਿਕਟਾਂ ਤੋਂ ਹਰਾ ਦਿੱਤਾ।
ਟੂਰਨਾਮੈਂਟ ਦੇ 48 ਸਾਲ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਵੈਸਟਇੰਡੀਜ਼ ਦੀ ਟੀਮ ਵਰਲਡ ਕੱਪਦਾ ਹਿੱਸਾ ਨਹੀਂ ਹੋਵੇਗੀ। ਇਸ ਟੀਮ ਨੇ ਵਰਲਡ ਕੱਪ ਦੇ ਸ਼ੁਰੂਆਤੀ ਦੋ ਸੀਜ਼ਨ ਦੇ ਖਿਤਾਬ ਜਿੱਤੇ ਹਨ। ਟੀਮ 1975 ਤੇ 1979 ਵਿਚ ਚੈਂਪੀਅਨ ਬਣੀ ਸੀ।
ਹਰਾਰੇ ਸਪੋਰਟਸ ਕਲੱਬ ਵਿਚ ਸ਼ਨੀਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਵੈਸਟਇੰਡੀਜ਼ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 181 ਦੌੜਾਂ ਬਣਾਈਆਂ। ਜਿੱਤ ਲਈ ਜ਼ਰੂਰੀ ਦੌੜਾਂ ਸਕਾਟਲੈਂਡ ਨੇ 43 ਓਵਰਾਂ ਵਿਚ 3 ਵਿਕਟਾਂ ‘ਤੇ ਹਾਸਲ ਕਰ ਲਈਆਂ।
ਇਹ ਵੀ ਪੜ੍ਹੋ : TMVR ਤਕਨੀਕ ਨਾਲ ਦਿਲ ਦੇ ਵਾਲਵ ਨੂੰ ਬਦਲਣ ਵਾਲਾ ਉੱਤਰ ਭਾਰਤ ਦਾ ਪਹਿਲਾ ਇੰਸਟੀਚਿਊਟ ਬਣਿਆ PGI
ਜ਼ਿੰਬਾਬਵੇ ਵਿਚ ਇਨ੍ਹੀਂ ਦਿਨੀਂ ਵਰਲਡ ਕੱਪ ਕੁਆਲੀਫਾਇਰ ਦੇ ਸੁਪਰ-6 ਮੁਕਾਬਲੇ ਚੱਲ ਰਹੇ ਹਨ। ਮੌਜੂਦਾ ਸੁਪਰ-6 ਰਾਊਂਡ ਦੀ ਪੁਆਇੰਟਸਟੇਬਲ ਵਿਚ ਸ਼੍ਰੀਲੰਕਾ ਤੇ ਜ਼ਿੰਬਾਬਵੇ ਨੇ 6-6 ਅੰਕ ਲੈ ਕੇ ਟੌਪ-2 ‘ਤੇ ਕਾਇਮ ਹਨ ਤੇ ਵੈਸਟਇੰਡੀਜ਼ ਕੋਲ 3 ਮੈਚਾਂ ਦੇ ਬਾਅਦ ਕੋਈ ਅੰਕ ਨਹੀਂ ਹੈ। ਟੀਮ ਦੇ 2 ਮੁਕਾਬਲੇ ਬਚੇ ਹਨ। ਦੋਵੇਂ ਮੈਚ ਜਿੱਤ ਕੇ ਵੀ ਟੀਮ ਟੌਪ-2 ਵਿਚ ਨਹੀਂ ਪਹੁੰਚ ਸਕੇਗੀ।
ਵੀਡੀਓ ਲਈ ਕਲਿੱਕ ਕਰੋ -: