ਜਗਰਾਓਂ : ਸ੍ਰੀ ਚਰਨਜੀਤ ਸਿੰਘ ਸੋਹਲ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਵੱਲੋ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਜਗਰਾਓਂ ਅਧੀਨ ਪੈਂਦੇ ਪਿੰਡ ਰੂੰਮੀ ਵਿਖੇ 8 ਸਾਲਾ ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਵਾਲੇ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਰੂੰਮੀ ਥਾਣਾ ਸਦਰ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੋਸ਼ੀ ਨੂੰ ਖੁਫੀਆ ਇਤਲਾਹ ‘ਤੇ ਪਿੰਡ ਢੋਲਣ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੁਕੱਦਮਾ ਨੰਬਰ 93 ਮਿਤੀ 09-07-2021 ਅ/ਧ 376 ਭ/ਦੰ 06 ਪੌਕਸੋ ਐਕਟ ਥਾਣਾ ਸਦਰ ਜਗਰਾਓਂ, ਵਿਖੇ ਪੀੜਤ ਦੇ ਪਰਿਵਾਰ ਵੱਲੋਂ ਬਰਖਿਲ਼ਾਫ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਰੂੰਮੀ ਥਾਣਾ ਸਦਰ ਜਗਰਾਓਂ, ਜਿਲਾ ਲੁਧਿਆਣਾ (ਉਮਰ ਕਰੀਬ 28 ਸਾਲ) ਦੇ 08 ਸਾਲ ਦੀ ਨਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਸਬੰਧੀ ਦਰਜ ਰਜਿਸਟਰ ਕੀਤਾ ਗਿਆ ਸੀ। ਮਿਤੀ 09-07-2021 ਨੂੰ ਮੁਦੱਈ ਮੁਕੱਦਮਾ ਅਤੇ ਉਸਦੀ ਪੀੜਤ ਬੱਚੀ (ਉਮਰ ਕਰੀਬ 08 ਸਾਲ) ਘਰ ਵਿੱਚ ਹਾਜ਼ਰ ਸੀ ਤਾਂ ਵਕਤ ਕਰੀਬ 11:45 ਏ.ਐਮ. ਮੁਦੱਈ ਮੁਕੱਦਮਾ ਜਦ ਵਾਸ਼ਰੂਮ ਚਲੀ ਗਈ ਤਾਂ ਉਸਨੇ ਵਾਪਸ ਆ ਕੇ ਦੇਖਿਆ ਕਿ ਉਸਦੀ ਬੱਚੀ ਘਰ ਵਿੱਚ ਨਹੀਂ ਸੀ।
ਉਸ ਵੱਲੋਂ ਆਸ ਪਾਸ ਦੇਖਣ ‘ਤੇ ਜਦੋਂ ਪੀੜ੍ਹਤ ਬੱਚੀ ਦੇ ਨਾ ਮਿਲਣ ‘ਤੇ ਉਹ ਆਪਣੇ ਗੁਆਂਢੀ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਰੂੰਮੀ ਦੇ ਘਰ ਗਈ ਤਾਂ ਉਸਨੇ ਦੇਖਿਆ ਕਿ ਦੋਸ਼ੀ ਕਰਮਜੀਤ ਸਿੰਘ ਉਰਫ ਕੰਮਾ ਆਪਣੇ ਘਰ ਦੇ ਇੱਕ ਕਮਰੇ ਵਿੱਚ ਪੀੜਤ ਲੜਕੀ ਨਾਲ ਸੀ ਅਤੇ ਬੱਚੀ ਰੋ ਰਹੀ ਸੀ। ਮੁਦੱਈ ਮੁੱਕਦਮਾ ਨੇ ਆਪਣੀ ਲੜਕੀ ਨੂੰ ਪੁੱਛਿਆ ਕਿ ਉਹ ਕਿਉਂ ਰੋ ਰਹੀ ਹੈ ਤਾਂ ਉਸਨੇ ਦੱਸਿਆ ਕਿ ਕਰਮਜੀਤ ਸਿੰਘ ਉਰਫ ਕੰਮਾ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਦੋਸ਼ੀ ਕਰਮਜੀਤ ਸਿੰਘ ਉਰਫ ਕੰਮਾ ਮੌਕੇ ਤੋਂ ਫਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ 26 ਜੁਲਾਈ ਤੋਂ ਖੁੱਲ੍ਹਣਗੇ ਸਕੂਲ, ਸਰਕਾਰ ਵੱਲੋਂ ਨਵੀਆਂ ਗਾਈਡਲਾਈਨਸ ਜਾਰੀ
ਮੁਕਦੱਮਾ ਦੀ ਮੁੱਢਲੀ ਤਫਤੀਸ ਐਸ.ਆਈ ਕਮਲਜੀਤ ਕੌਰ, ਇੰਚਾਰਜ ਚੌਂਕੀ ਬੱਸ ਸਟੈਂਡ ਜਗਰਾਉਂ ਨੇ ਅਮਲ ਵਿੱਚ ਲਿਆ ਕੇ ਪੀੜ੍ਹਤਾ ਬੱਚੀ ਦਾ ਮੈਡੀਕਲ ਕਰਵਾਇਆ। ਦੋਸ਼ੀ ਕਰਮਜੀਤ ਸਿੰਘ ਉਕਤ ਨੂੰ ਗ੍ਰਿਫਤਾਰ ਕਰਨ ਲਈ ਮਾਨਯੋਗ ਐਸ.ਐਸ.ਪੀ. ਲੁਧਿ।(ਦਿਹਾਤੀ) ਦੇ ਦਿਸ਼ਾ-ਨਿਰਦੇਸਾਂ ਤੇ ਸ੍ਰੀ ਬਲਵਿੰਦਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ (ਆਈ) ਲੁਧਿਆਣਾ (ਦਿਹਾਤੀ), ਸ੍ਰੀ ਜਤਿੰਦਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਗਰਾਓਂ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਪਾਲ ਸਿੰਘ ਮੁੱਖ ਅਫਸਰ ਥਾਣਾ ਸਦਰ ਜਗਰਾਉ ਅਤੇ ਐਸ.ਆਈ ਸ਼ਰਨਜੀਤ ਸਿੰਘ ਇੰਚਾਰਜ ਚੌਂਕੀ ਚੌਂਕੀਮਾਨ ਦੀ ਟੀਮ ਦਾ ਗਠਨ ਕੀਤਾ ਗਿਆ ਸੀ।
ਅੱਜ ਮਿਤੀ 20.07.2021 ਨੂੰ ਖੁਫੀਆ ਇਤਲਾਹ ‘ਤੇ ਦੋਸ਼ੀ ਕਰਮਜੀਤ ਸਿੰਘ ਉਰਫ ਕੰਮਾ ਪੁੱਤਰ ਸ਼ਾਮ ਸਿੰਘ ਵਾਸੀ ਰੂੰਮੀ ਥਾਣਾ ਸਦਰ ਜਗਰਾਓਂ ਜ਼ਿਲ੍ਹਾ ਲੁਧਿਆਣਾ ਨੂੰ ਪਿੰਡ ਢੋਲਣ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਮਜੀਦ ਪੁੱਛਗਿੱਛ ਕੀਤੀ ਜਾਵੇਗੀ। ਮੁਕਦੱਮਾ ਉਕਤ ਦੀ ਪੀੜਤਾ ਨੂੰ ਕੰਪਸੈਸ਼ਨ ਸਹਾਇਤਾ ਦਿਵਾਉੇਣ ਲਈ ਪੱਤਰ ਜਾਰੀ ਕਰਕੇ ਮਾਨਯੋਗ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਨੂੰ ਭੇਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਦੋਸੀ ਕਰਮਜੀਤ ਸਿੰਘ ਉਰਫ ਕੰਮਾ ਖਿਲ਼ਾਫ ਪਹਿਲਾਂ ਵੀ ਮੁਕਦੱਮਾ ਨੰਬਰ 56 ਮਿਤੀ 19-03-16 ਅ/ਧ 61.1.14 ਐਕਸਾਈਜ ਐਕਟ ਥਾਣਾ ਦਾਖਾ ਦਰਜ ਰਜਿਸਟਰ ਹੈ, ਜੋ ਜੇਰ ਸਮਾਇਤ ਅਦਾਲਤ ਹੈ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਨੇ COVID ਦੀ ਤੀਜੀ ਲਹਿਰ ਦੀ ਤਿਆਰੀ ਲਈ 331 ਕਰੋੜ ਰੁਪਏ ਹੋਰ ਦੇਣ ਦਾ ਕੀਤਾ ਐਲਾਨ