ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵਿਚ ਪੇਸ਼ੀ ਹੋਈ। ਪੰਜਾਬ ਪੁਲਿਸ ਵੱਲੋਂ ਲਾਰੈਂਸ ਨੂੰ ਪੰਜਾਬ ਲਿਆਉਣ ਲਈ ਟ੍ਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਦਿੱਲੀ ਕੋਰਟ ਨੇ ਮਨਜ਼ੂਰ ਕਰ ਲਿਆ ਹੈ।
ਹੁਣ ਲਾਰੈਂਸ ਬਿਸ਼ਨੋਈ ਪੰਜਾਬ ਆਵੇਗਾ। ਦਿੱਲੀ ਤੋਂ ਪੰਜਾਬ ਪੁਲਿਸ ਦਾ ਕਾਫਿਲਾ ਲਾਰੈਂਸ ਨੂੰ ਲੈ ਕੇ ਚੱਲ ਪਿਆ ਹੈ। ਭਾਰੀ ਸੁਰੱਖਿਆ ਤੇ 50 ਅਧਿਕਾਰੀਆਂ ਸਣੇ ਗੈਂਗਸਟਰ ਲਾਰੈਂਸ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਤੇ ਹੁਣ ਉਸ ਕੋਲੋਂ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਪੁੱਛਗਿੱਛ ਹੋਵੇਗੀ।
ਦਿੱਲੀ ਵਿਖੇ ਸਵੇਰ ਤੋਂ ਹੀ ਪੰਜਾਬ ਪੁਲਿਸ ਪਹੁੰਚੀ ਹੋਈ ਸੀ। ਪਹਿਲਾਂ ਲਾਰੈਂਸ ਦੀ ਟ੍ਰਾਂਜ਼ਿਟ ਰਿਮਾਂਡ ‘ਤੇ ਦਿੱਲੀ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਪਰ ਆਖਿਰ ਅਦਾਲਤ ਨੇ ਪੰਜਾਬ ਪੁਲਿਸ ਦੀ ਮੰਗ ਮਨਜ਼ੂਰ ਕਰ ਲਈ ਤੇ ਲਾਰੈਂਸ ਨੂੰ ਪੰਜਾਬ ਲਿਆਉਣ ਦੀ ਫੁੱਲ ਤਿਆਰੀ ਨੂੰ ਬੂਰ ਪਿਆ ।
ਪੰਜਾਬ ਪੁਲਿਸ ਨੇ ਪਟਿਆਲਾ ਹਾਊਸ ਕੋਰਟ ਵਿਚ 2 ਅਰਜ਼ੀਆਂ ਲਗਾਈਆਂ ਸਨ। ਪਹਿਲੀ ਅਰਜ਼ੀ ਮਾਨਸਾ ਕੋਰਟ ਤੋਂ ਜਾਰੀ ਗੈਂਗਸਟਰ ਲਾਰੈਂਸ ਦਾ ਅਰੈਸਟ ਵਾਰੰਟ ਸੀ ਜਿਸ ਵਿਚ ਉਸ ਨੂੰ ਮੂਸੇਵਾਲਾ ਹੱਤਿਆਕਾਂਡ ਵਿਚ ਦੋਸ਼ੀ ਬਣਾਇਆ ਗਿਆ ਹੈ।ਇਸ ਮਾਮਲੇ ਦੀ ਸੁਣਵਾਈ ਵਿਚ ਹੀ ਪੰਜਾਬ ਪੁਲਿਸ ਨੂੰ ਲਾਰੈਂਸ ਦੀ ਗ੍ਰਿਫਤਾਰੀ ਦੀ ਇਜਾਜ਼ਤ ਮਿਲੀ ਹੈ। ਦੂਜੀ ਅਰਜ਼ੀ ਲਾਰੈਂਸ ਦੇ ਟ੍ਰਾਂਜਿਟ ਰਿਮਾਂਡ ਦੀ ਹੈ ਜਿਸ ਵਿਚ ਉਸ ਨੂੰ ਦਿੱਲੀ ਤੋਂ ਪੰਜਾਬ ਲਿਆਂਦਾ ਜਾਣਾ ਹੈ। ਇਸ ਨੂੰ ਲੈ ਕੇ ਕੋਰਟ ਅਜੇ ਵਿਚਾਰ ਕਰੇਗੀ।
ਸੁਣਵਾਈ ਦੌਰਾਨ ਪੰਜਾਬ ਪੁਲਿਸ ਨੇ ਮੂਸੇਵਾਲਾ ਹੱਤਿਆਕਾਂਡ ਵਿਚ ਲਾਰੈਂਸ ਦੀ ਭੂਮਿਕਾ ਦੇ ਸਬੂਤ ਦਿਖਾਏ। ਇਸ ਲਈ ਪੰਜਾਬ ਪੁਲਿਸ ਮਾਨਸਾ ਕੋਰਟ ਦਾ ਅਰੈਸਟ ਵਾਰੰਟ ਲੈ ਕੇ ਗਏ ਜੋ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨ ਦੇ ਆਧਾਰ ‘ਤੇ ਦਰਜ ਕੇਸ ਦੇ ਆਧਾਰ ‘ਤੇ ਮਿਲਿਆ ਸੀ। ਇਸਤੋਂ ਇਲਾਵਾ ਪੰਜਾਬ ਪੁਲਿਸ ਨੇ ਕੋਰਟ ਵਿਚ ਗੋਲਡੀ ਬਰਾੜ, ਲਾਰੈਂਸ ਗੈਂਗ ਤੇ ਸਚਿਨ ਥਾਪਨ ਦੀ ਫੇਸਬੁੱਕ ਪੋਸਟ ਦਿਖਾਈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਦੂਜੇ ਪਾਸੇ ਇਸ ਮਾਮਲੇ ਵਿਚ ਲਾਰੈਂਸ ਦੇ ਵਕੀਲ ਨੇ ਕਿਹਾ ਕਿ ਪੰਜਾਬ ਪੁਲਿਸ ਲਾਰੈਂਸ ਨੂੰ ਹੱਥਕੜੀ ਵਿਚ ਲੈ ਜਾਏ। ਪੁਲਿਸ ਕੋਈ ਅਜਿਹਾ ਮੌਕਾ ਨਾ ਛੱਡ ਜਿਸ ਵਿਚ ਫੇਕ ਐਨਕਾਊਂਟਰ ਦੀ ਕੋਈ ਗੁੰਜਾਇਸ਼ ਬਚੇ। ਗੈਂਗਸਟਰ ਲਾਰੈਂਸ ਪੰਜਾਬ ਨਹੀਂ ਆਉਣਾ ਚਾਹੁੰਦਾ। ਉਸ ਦਾ ਤਰਕ ਹੈ ਕਿ ਪੰਜਾਬ ਪੁਲਿਸ ਮੂਸੇਵਾਲਾ ਹੱਤਿਆਕਾਂਡ ਨੂੰ ਲੈ ਕੇ ਉਸ ਦਾ ਐਨਕਾਊਂਟਰ ਕਰ ਸਕਦੀ ਹੈ। ਉਸ ਨੇ ਇਸ ਮਾਮਲੇ ਵਿਚ ਲਾਰੈਂਸ ਨੇ ਐੱਨਆਈਏ ਕੋਰਟ ਤੇ ਪੰਜਾਬ ਤੇ ਹਰਿਆਣਾ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ।