ਯੂਪੀ ਦੇ ਬਦਾਯੂੰ ਦੇ ਇੱਕ ਪ੍ਰੇਮ ਪ੍ਰਸੰਗ ਨੇ ਤਿੰਨ ਜਾਨਾਂ ਦਾਅ ‘ਤੇ ਲਗਾ ਦਿੱਤੀਆਂ ਹਨ। ਇੱਥੇ ਜੀਜੇ ਦੇ ਪਿਆਰ ‘ਚ ਅੰਨ੍ਹੀ ਸਾਲੀ ਨੇ ਆਪਣੀ ਭੈਣ ਦਾ ਘਰ ਪੱਟਣ ਲੱਗਿਆਂ ਇੱਕ ਵਾਰ ਨਾ ਸੋਚਿਆ। ਕੁੜੀ ਦੀ ਭੈਣ ਨੂੰ ਵੀ ਇਸ ਬਾਰੇ ਕੁਝ ਨਹੀਂ ਪਤਾ ਸੀ। ਦਰਅਸਲ ਕੁੜੀ ਦਾ ਵਿਆਹ ਤੈਅ ਹੋ ਗਿਆ ਸੀ, ਪਰ ਉਹ ਆਪਣੀ ਜੀਜੇ ਨਾਲ ਰਹਿਣਾ ਚਾਹੁੰਦੀ ਸੀ। ਆਪਣੇ ਜੀਜੇ ਨਾਲ ਰਹਿਣ ਲਈ ਕੁੜੀ ਨੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਬਗਾਵਤ ਕੀਤੀ ਅਤੇ ਮੰਗਣੀ ਤੋਂ ਇਕ ਦਿਨ ਪਹਿਲਾਂ ਆਪਣੇ ਜੀਜੇ ਨਾਲ ਭੱਜ ਗਈ। ਦੂਜੇ ਪਾਸੇ ਦੀ ਵਿਆਹੀ ਭੈਣ ਨੇ ਪਤੀ ਨਾਲ ਰਹਿਣ ਲਈ ਅਜੀਬ ਸ਼ਰਤ ਰੱਖੀ ਹੈ। ਉਥੇ ਹੀ ਧੀ ਨੂੰ ਭਜਾ ਕੇ ਲਿਜਾਉਣ ਤੋਂ ਗੁੱਸੇ ਵਿੱਚ ਆਏ ਸਹੁਰੇ ਨੇ ਆਪਣੇ ਹੀ ਜਵਾਈ ਖਿਲਾਫ ਰਿਪੋਰਟ ਦਰਜ ਕਰਾ ਦਿੱਤੀ।
ਬਿਸੌਲੀ ਕੋਤਵਾਲੀ ਇਲਾਕੇ ਦੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਦੇ ਆਪਣੀ ਸਾਲੀ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਸਾਲੀ ਵੀ ਆਪਣੇ ਜੀਜੇ ਦੇ ਪਿਆਰ ਵਿੱਚ ਪਾਗਲ ਸੀ। ਦੋਵੇਂ ਇੱਕ ਦੂਜੇ ਨਾਲ ਰਹਿਣਾ ਚਾਹੁੰਦੇ ਸਨ। ਇਸੇ ਵਿਚਾਲੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਵਿਆਹ ਤੈਅ ਕਰ ਦਿੱਤਾ ਸੀ। ਮੰਗਣੀ ਤੋਂ ਇਕ ਦਿਨ ਪਹਿਲਾਂ ਕੁੜੀ ਪਰਿਵਾਰ ਦੇ ਖਿਲਾਫ ਚਲੀ ਗਈ ਅਤੇ ਆਪਣੇ ਜੀਜੇ ਨਾਲ ਭੱਜ ਗਈ।
ਇਹ ਵੀ ਪੜ੍ਹੋ : ਕੋਹਲੀ ਨੇ IPL ‘ਚ ਰਚ ਦਿੱਤਾ ਇਤਿਹਾਸ, ਬਣਿਆ ਸਭ ਤੋਂ ਵੱਧ ਸੈਂਕੜੇ ਲਾਉਣ ਵਾਲਾ ਬੱਲੇਬਾਜ਼
ਇਸ ਤੋਂ ਬਾਅਦ ਕੁੜੀ ਦੇ ਪਿਤਾ ਨੇ ਜਵਾਈ ਖਿਲਾਫ ਪੁਲਸ ‘ਚ ਰਿਪੋਰਟ ਦਰਜ ਕਰਵਾਈ। ਪੁਲਿਸ ਨੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੋਵਾਂ ਨੂੰ ਫੜ ਕੇ ਥਾਣੇ ਲੈ ਗਈ। ਕੁੜੀ ਦੀ ਵਿਆਹੀ ਭੈਣ ਵੀ ਇੱਥੇ ਪਹੁੰਚ ਗਈ। ਉਸ ਨੇ ਆਪਣੇ ਪਤੀ ਨਾਲ ਰਹਿਣ ਲਈ ਪੁਲਿਸ ਅੱਗੇ ਅਜੀਬ ਸ਼ਰਤ ਰੱਖੀ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਉਸ ਦੀ ਭੈਣ ਨਾਲ ਭੱਜ ਗਿਆ ਸੀ। ਜੇ ਉਹ ਉਸ ਦੀ ਭੈਣ ਨਾਲ ਰਹਿਣਾ ਚਾਹੁੰਦੀ ਹੈ ਤਾਂ ਉਹ ਖੁਸ਼ੀ ਨਾਲ ਰਹੇ ਪਰ ਉਸ ਨੂੰ ਆਪਣਏ ਪਤੀ ਦੀ ਸਾਰੀ ਪ੍ਰਾਪਰਟੀ ਚਾਹੀਦੀ ਹੈ। ਦੂਜੇ ਪਾਸੇ ਸਾਲੀ ਵੀ ਆਪਣੇ ਜੀਜੇ ਨਾਲ ਰਹਿਣ ‘ਤੇ ਅੜੀ ਰਹੀ।
ਵੀਡੀਓ ਲਈ ਕਲਿੱਕ ਕਰੋ -: