ਲੁਧਿਆਣਾ ਦੇ ਨਣਬਰਾ ਇੰਡਸਟਰੀ ‘ਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋ ਦਿਨ ਪਹਿਲਾਂ ਚੋਰਾਂ ਨੇ ਰਾਤ 1 ਵਜੇ ਤੋਂ ਬਾਅਦ ਇੰਡਸਟਰੀ ਦੇ 11 ਤਾਲੇ ਤੋੜੇ ਸਨ। ਇਸ ਦੇ ਨਾਲ ਹੀ 2 ਸੈਂਟਰ ਲਾਕ ਵੀ ਉਖਾੜੇ। ਚੋਰ ਦਫ਼ਤਰ ਵਿੱਚ ਲੱਗੀ ਐਲੂਮੀਨੀਅਮ, ਤਾਂਬਾ, ਡਰਿੱਲ ਮਸ਼ੀਨ ਸਮੇਤ ਡੀਵੀਆਰ, ਐਨਵੀਆਰ ਅਤੇ ਹਾਜ਼ਰੀ ਮਸ਼ੀਨ ਚੋਰੀ ਕਰਕੇ ਲੈ ਗਏ। ਇੰਡਸਟਰੀ ਦੇ ਬਾਹਰ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਚੋਰ ਇੱਕ ਬਾਈਕ ਅਤੇ ਇੱਕ ਮਿੰਨੀ ਟਰੱਕ ਵਿੱਚ ਸਾਮਾਨ ਚੋਰੀ ਕਰਦੇ ਦਿਖਾਈ ਦਿੱਤੇ।
ਇੰਡਸਟਰੀ ਮਾਲਕ ਰੁਚਿਨ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਇੰਡਸਟਰੀ ਏਰੀਆ-ਸੀ ਢੰਡਾਰੀ ਖੁਰਦ ਵਿੱਚ ਹੈ। 21 ਦਸੰਬਰ ਦੀ ਰਾਤ ਨੂੰ ਚੋਰ ਉਸ ਦੀ ਫੈਕਟਰੀ ਵਿੱਚ ਦਾਖਲ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਰਾਡ ਨਾਲ ਹਰ ਤਾਲਾ ਤੋੜਿਆ। ਬਦਮਾਸ਼ਾਂ ਨੇ ਫੈਕਟਰੀ ਦੇ ਕੁੱਲ 11 ਤਾਲੇ ਅਤੇ 2 ਸੈਂਟਰ ਲਾਕ ਤੋੜ ਦਿੱਤੇ। ਰੁਚਿਨ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਵਿੱਚ 32 ਸੀਸੀਟੀਵੀ ਕੈਮਰੇ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਸੱਤ ਸਮੰਦਰੋਂ ਪਾਰ ਆਏ ਵਿਦੇਸ਼ੀ ਨੇ ਪੰਜਾਬ ਦੇ ਸਕੂਲ ਨੂੰ ਦਿੱਤਾ ਅਨੋਖਾ ਤੋਹਫ਼ਾ, ਮੰਤਰੀ ਬੈਂਸ ਨੇ ਵੀ ਕੀਤੀ ਤਾਰੀਫ਼
ਰੁਚਿਨ ਨੇ ਦੱਸਿਆ ਕਿ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਰੁਚਿਨ ਨੇ ਦੱਸਿਆ ਕਿ ਘਟਨਾ ਦੇ ਦੋ ਦਿਨ ਬਾਅਦ ਉਸ ਦੀ ਐਫਆਈਆਰ ਦਰਜ ਕੀਤੀ ਗਈ ਹੈ। ਫਿਲਹਾਲ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 457, 380 ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ : –