ਪੰਜਾਬ ਵਿਚ ਬਿਜਲੀ ਸੰਕਟ ਦਿਨੋਂ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਤਲਵੰਡੀ ਸਾਬੋ ਦੇ ਥਰਮਲ ਪਲਾਂਟ ਦਾ ਤੀਜਾ ਯੂਨਿਟ ਵੀ ਅੱਜ ਬੰਦ ਹੋ ਗਿਆ ਹੈ। ਇਸ ਨੇ ਬਿਜਲੀ ਪੈਦਾ ਕਰਨੀ ਬੰਦ ਕਰ ਦਿੱਤੀ ਹੈ।
ਪਿਛਲੇ ਕੁਝ ਦਿਨ ਪਹਿਲਾਂ ਵੀ ਥਰਮਲ ਪਲਾਂਟ ਦਾ ਯੂਨਿਟ ਖ਼ਰਾਬ ਹੋ ਗਿਆ ਸੀ ਅਤੇ ਉਸ ਨੂੰ ਠੀਕ ਕਰਨ ਦੇ ਲਈ ਤਿੰਨ ਘੰਟੇ ਲੱਗੇ ਸੀ ਜਿਸ ਨੂੰ ਬਾਅਦ ਵਿੱਚ ਠੀਕ ਕਰਕੇ ਵਰਤਣਯੋਗ ਹਾਲਤ ਵਿੱਚ ਲਿਆਇਆ ਗਿਆ ਸੀ ਅਤੇ ਬਿਜਲੀ ਪੈਦਾਵਾਰ ਸ਼ੁਰੂ ਕਰ ਦਿੱਤੀ ਗਈ ਸੀ। ਉੱਤਰੀ ਭਾਰਤ ਦੇ ਸਭ ਤੋਂ ਵੱਡੇ 1980 ਮੈਗਾਵਾਟ ਦੀ ਸਮਰੱਥਾ ਵਾਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ‘ਚ ਸਥਿਤ ਇਸ ਥਰਮਲ ਪਲਾਂਟ ‘ਚ 3 ਯੂਨਿਟ ਹਨ ਅਤੇ ਹੋਰ ਯੂਨਿਟ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ 660 ਮੈਗਾਵਾਟ ਹੈ। ਪਲਾਂਟ ਦਾ ਪਹਿਲਾ ਯੂਨਿਟ ਮਾਰਚ ਮਹੀਨੇ ਤੋਂ ਬੰਦ ਪਿਆ ਹੈ ਜਦਕਿ ਦੂਜਾ 4 ਜੁਲਾਈ ਤੋਂ ਬੰਦ ਹੈ, ਜੋ ਅਜੇ ਤੱਕ ਠੀਕ ਨਹੀਂ ਹੋਏ। ਅਜੇ ਕੁਝ ਦਿਨ ਪਹਿਲਾਂ ਹੀ ਰੋਪੜ ਪਲਾਂਟ ਦਾ ਤਿੰਨ ਨੰਬਰ ਯੂਨਿਟ ਵੀ ਬੰਦ ਹੋ ਗਿਆ ਸੀ।
ਇਹ ਵੀ ਪੜ੍ਹੋ : ਹੱਸਦਾ-ਖੇਡਦਾ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ, ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਮਾਂ ਤੇ ਦੋ ਪੁੱਤਰਾਂ ਦੀ ਹੋਈ ਮੌਕੇ ‘ਤੇ ਮੌਤ
ਪਾਵਰਕਾਮ ਵੱਲੋਂ ਤਲਵੰਡੀ ਸਾਬੋ ਪਲਾਂਟ ਨੂੰ ਕੱਲ੍ਹ ਯੂਨਿਟਾਂ ਦੀ ਬੰਦੀ ਦੇ ਮਾਮਲੇ ’ਤੇ ਜੁਰਮਾਨੇ ਦਾ ਨੋਟਿਸ ਵੀ ਭੇਜਿਆ ਗਿਆ ਹੈ। ਪਾਵਰ ਮੈਨੇਜਮੈਂਟ ਤਲਵੰਡੀ ਸਾਬੋ ਪਲਾਂਟ ਦੇ ਰਵਈਏ ਤੋਂ ਕਾਫੀ ਨਾਖੁਸ਼ ਹੈ। ਤਲਵੰਡੀ ਸਾਬੋ ਪਲਾਂਟ ਵੱਲੋਂ ਮੁੱਖ ਦਫ਼ਤਰ ਨਾਲ ਤਾਲਮੇਲ ਰੱਖਣ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ। ਸੀਐੱਮਡੀ ਏਵੇਣੂ ਪ੍ਰਸਾਦ ਮੁਤਾਬਿਕ ਉਮੀਦ ਹੈ ਕਿ ਦੋਵੇਂ ਬੰਦ ਯੂਨਿਟਾਂ ਨੂੰ ਜਲਦੀ ਚਲਾ ਲਿਆ ਜਾਵੇਗਾ। ਬਿਜਲੀ ਕੱਟਾਂ ਤੋਂ ਪਹਿਲਾਂ ਹੀ ਪੰਜਾਬੀ ਅੱਕ ਚੁੱਕੇ ਹਨ ਅਤੇ ਸਰਕਾਰ ਖਿਲਾਫ ਪ੍ਰਦਰਸ਼ਨ ਵੀ ਕਰ ਰਹੇ ਹਨ ਤੇ ਹੁਣ ਤਲਵੰਡੀ ਸਾਬੋ ਦੇ ਪਲਾਂਟ ਬੰਦ ਹੋਣ ਨਾਲ ਬਿਜਲੀ ਸੰਕਟ ਹੋਰ ਵੀ ਗਹਿਰਾ ਗਿਆ ਹੈ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਨੇੜੇ ਮਿਲਿਆ ਜ਼ਿੰਦਾ ਗ੍ਰੇਨੇਡ, ਖੰਨਾ ਤੇ ਰੋਪੜ ਪੁਲਿਸ ਨੇ ਕੀਤਾ ਡਿਫਿਊਜ਼