ਪਾਕਿਸਤਾਨ ‘ਚ ਹਿੰਦੂ ਪਰਿਵਾਰਾਂ ‘ਤੇ ਤਸ਼ੱਦਦ ਜਾਰੀ ਹਨ। ਹਿੰਦੂ ਪਰਿਵਾਰਾਂ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਜਾਂ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ, ਜਾਂ ਬਲਾਤਕਾਰ ਕਰਕੇ ਇਕੱਲਿਆਂ ਛੱਡ ਦਿੱਤਾ ਜਾ ਰਿਹਾ ਹੈ। ਹੁਣ ਤਾਂ ਪਾਕਿਸਤਾਨ ਪੁਲਿਸ ਵੀ ਹਿੰਦੂ ਪਰਿਵਾਰਾਂ ਨੂੰ ਇਨਸਾਫ਼ ਦੇਣ ਤੋਂ ਪਿੱਛੇ ਹਟ ਰਹੀ ਹੈ। ਪੀੜਤਾਂ ਨੂੰ ਖੁਦ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਾਪੁਖਾਸ ‘ਚ ਸਾਹਮਣੇ ਆਈ ਹੈ। ਬਲਾਤਕਾਰ ਪੀੜਤ ਹਿੰਦੂ ਲੜਕੀ ਨੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਨਾਲ ਇਕ ਮੁਸਲਮਾਨ ਮੁੰਡੇ ਨੇ ਬਲਾਤਕਾਰ ਕੀਤਾ ਸੀ। ਜਿਸ ਵਿੱਚ ਇੱਕ ਔਰਤ ਨੇ ਵੀ ਉਸਦਾ ਸਾਥ ਦਿੱਤਾ। ਮਾਮਲਾ ਪਹਿਲਾਂ ਥਾਣੇ ਅਤੇ ਫਿਰ ਅਦਾਲਤ ਤੱਕ ਪਹੁੰਚਿਆ ਪਰ ਮਹਿਲਾ ਥਾਣੇ ਦੇ ਐਸਐਚਓ ਮੋਮਲ ਲਘਾੜੀ ਅਤੇ ਦੋਸ਼ੀ ਔਰਤ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਝੂਠੇ ਬਿਆਨ ਦੇਣ ਲਈ ਮਜਬੂਰ ਕੀਤਾ।
ਪੀੜਤਾ ਨੇ ਦੱਸਿਆ ਕਿ ਉਹ ਦੋਵੇਂ ਉਸ ਨੂੰ ਕਚਹਿਰੀ ਦੇ ਕੋਲ ਇੱਕ ਕਮਰੇ ਵਿੱਚ ਲੈ ਗਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਦੋਵੇਂ ਉਸ ਨੂੰ ਧਮਕੀਆਂ ਦੇ ਰਹੇ ਸਨ ਕਿ ਉਹ ਉਸ ਦੇ ਬਲਾਤਕਾਰੀ ਸ਼ਫਾਕ ਭਰਗੜੀ ਨਾਲ ਵਿਆਹ ਕਰਵਾਏ, ਜੇ ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਉਸ ਨੂੰ ਜੇਲ੍ਹ ਭੇਜ ਦੇਵਾਂਗੇ ਅਤੇ ਮਾਰ ਦੇਵਾਂਗੇ।
ਦੋਸ਼ੀ ਔਰਤ ਹਰ ਰੋਜ਼ ਉਸ ਨੂੰ ਸ਼ੈਲਟਰ ਹੋਮ ‘ਚ ਮਿਲਣ ਆਉਂਦੀ ਸੀ। ਉਸ ਨੂੰ ਰੋਜ਼ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਸੇਫ ਹਾਊਸ ‘ਚ ਦੋਸ਼ੀ ਔਰਤ ਨੇ ਉਸ ਨੂੰ ਕੱਪੜੇ ਅਤੇ ਹੋਰ ਸਾਮਾਨ ਦਿੱਤਾ।
ਪੀੜਤਾ ਨੇ ਕਿਹਾ ਕਿ ਉਹ ਇਸ ਮਾਮਲੇ ‘ਚ ਦੁਬਾਰਾ ਆਪਣਾ ਬਿਆਨ ਦੇਣ ਲਈ ਤਿਆਰ ਹੈ। ਉਹ ਉਨ੍ਹਾਂ ਲੋਕਾਂ ਦੇ ਨਾਂ ਵੀ ਲੈਣਾ ਚਾਹੁੰਦੀ ਹੈ ਜਿਨ੍ਹਾਂ ਨੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਝੂਠੇ ਬਿਆਨ ਦੇਣ ਲਈ ਮਜਬੂਰ ਕੀਤਾ। ਉਸ ਨੂੰ ਉਮੀਦ ਹੈ ਕਿ ਪਾਕਿਸਤਾਨੀ ਅਦਾਲਤ ਉਸ ਨੂੰ ਇਨਸਾਫ਼ ਦੇਵੇਗੀ।
ਇਹ ਵੀ ਪੜ੍ਹੋ : ਦਿੱਲੀ ‘ਚ ਠੰਡ ਦੀ ਦਸਤਕ! ਪੰਜਾਬ-ਹਰਿਆਣਾ ਸਣੇ ਕਈ ਰਾਜਾਂ ‘ਚ ਮੀਂਹ ਪੈਣ ਦੇ ਆਸਾਰ
ਦੋ ਮਹੀਨੇ ਪਹਿਲਾਂ ਰੀਟਾ ਮੇਘਵਾਰ ਨਾਂ ਦੀ ਕੁੜੀ ਨੂੰ ਮੀਰਪੁਰਖਾਸ ਸਥਿਤ ਉਸ ਦੇ ਘਰੋਂ ਅਗਵਾ ਕਰ ਲਿਆ ਗਿਆ ਸੀ। ਉਸ ਨੂੰ ਮੁਸਲਿਮ ਨੌਜਵਾਨ ਅਹਿਮਦਾਨੀ ਨੇ ਅਗਵਾ ਕਰ ਲਿਆ ਸੀ। ਕਿਸੇ ਤਰ੍ਹਾਂ ਪਰਿਵਾਰ ਪਹਿਲਾਂ ਪੁਲਿਸ ਕੋਲ ਗਿਆ ਅਤੇ ਫਿਰ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਜਾਂਚ ‘ਚ ਸਾਹਮਣੇ ਆਇਆ ਕਿ ਲੜਕੀ ਨੇ ਇਸਲਾਮ ਕਬੂਲ ਕਰ ਲਿਆ ਸੀ ਅਤੇ ਉਸ ਦਾ ਵਿਆਹ ਅਹਿਮਦਾਨੀ ਨਾਲ ਹੋਇਆ ਸੀ। ਲੜਕੀ ਅਦਾਲਤ ਵਿੱਚ ਰੌਲਾ ਪਾਉਂਦੀ ਰਹੀ ਕਿ ਉਸ ਨੇ ਆਪਣੇ ਪਰਿਵਾਰ ਕੋਲ ਜਾਣਾ ਹੈ ਪਰ ਅਦਾਲਤ ਨੇ ਉਸ ਨੂੰ ਜ਼ਬਰਦਸਤੀ ਸੁਰੱਖਿਅਤ ਘਰ ਭੇਜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: