ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਵਿਚ ਚੋਣਾਂ ਦੌਰਾਨ ਇਕ ਪਰਿਵਾਰ ਨੂੰ ਇਕ ਹੀ ਟਿਕਟ ਮਿਲੇਗੀ। ਕੋਈ ਵੀ ਜ਼ਿਲ੍ਹਾ ਪ੍ਰਧਾਨ ਚੋਣ ਨਹੀਂ ਲੜੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਚ ਇਸ ਦਾ ਐਲਾਨ ਕੀਤਾ।
ਸੁਖਬੀਰ ਬਾਦਲ ਨੇ ਇਹ ਵੀ ਸਾਫ ਕਰ ਦਿੱਤਾ ਕਿ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਹੈ। ਅਕਾਲੀ ਦਲ ਵਿਚ ਹੁਣ ਕੋਈ ਇਕ ਪ੍ਰਧਾਨ ਲਗਾਤਾਰ 2 ਵਾਰ ਰਹਿ ਸਕਦਾ ਹੈ। ਤੀਜੇ ਟਰਮ ਲਈ ਉਸ ਨੂੰ ਵਿਚ ਹੀ ਇਕ ਟਰਮ ਯਾਨੀ 5 ਸਾਲ ਲਈ ਬ੍ਰੇਕ ਲੈਣੀ ਹੋਵੇਗੀ।
ਅਕਾਲੀ ਦਲ ਵਿਚ ਪਾਰਮੀਮੈਂਟਰੀ ਬੋਰਡ ਬਣਾਇਆ ਜਾਵੇਗਾ। ਇਹ ਬੋਰਡ ਫੈਸਲਾ ਕਰੇਗਾ ਕਿ ਚੋਣਾਂ ਸਮੇਂ ਕਿਸ ਖੇਤਰ ਤੋਂ ਕਿਹੜਾ ਬੇਹਤਰ ਉਮੀਦਵਾਰ ਹੋਵੇਗਾ। ਪਾਰਟੀ ਦੇ ਜ਼ਿਲ੍ਹਾ ਜਾਂ ਯੂਥ ਪ੍ਰਧਾਨ ਤੇ ਸਟੇ ਬਾਡੀ ਦੇ ਨੇਤਾ ਸਿਰਫ ਸਿੱਖਾਂ ਨੂੰ ਬਣਾਇਆ ਜਾਵੇਗਾ। ਇਸ ਵਿਚ ਜੇਕਰ ਕੋਈ ਦੂਜੀ ਧਰਮ ਦਾ ਹੈ ਤਾਂ ਫਿਰ ਉਹ ਆਪਣੇ ਧਰਮ ਨੂੰ ਮੰਨਣਗੇ। ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਚੋਣ ਨਹੀਂ ਲੜੇਗਾ। ਆਮ ਤੌਰ ‘ਤੇ ਅਜਿਹਾ ਹੁੰਦਾ ਹੈ ਕਿ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਇਕ ਹੀ ਹੋ ਜਾਂਦਾ ਹੈ। ਚੋਣਾਂ ਸਮੇਂ ਸੰਗਠਨ ਖਾਲੀ ਹੋ ਜਾਂਦਾ ਹੈ। ਜੇਕਰ ਚੋਣ ਲੜਨੀ ਹੈ ਤਾਂ ਉਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਛੱਡਣਾ ਹੋਵੇਗਾ।
117 ਸੀਟਾਂ ‘ਚੋਂ 50 ਫੀਸਦੀ ਸੀਟਾਂ 50 ਸਾਲ ਤੋਂ ਹੇਠਾਂ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ। ਪਾਰਟੀ ਵਿਚ ਯੰਗ ਲੀਡਰਸ਼ਿਪ ਨੂੰ ਅੱਗੇ ਲਿਆਂਦਾ ਜਾਵੇਗਾ। ਪਾਰਟੀ ਦੀ ਸੁਪਰੀਮ ਡਵੀਜ਼ਨ ਵਾਲੀ ਕੋਰ ਕਮੇਟੀ ਵਿਚ ਵੀ ਮਹਿਲਾ ਮੈਂਬਰਾਂ ਨੂੰ ਥਾਂ ਦਿੱਤੀ ਜਾਵੇਗੀ। ਯੂਥ ਅਕਾਲੀ ਦਲ ਦੀ ਏਜ ਲਿਮਟ ਫਿਕਸ ਹੋਵੇਗੀ। ਹੁਣ 35 ਸਾਲ ਤੋਂ ਹੇਠਾਂ ਵਾਲਾ ਹੀ ਇਸ ਦਾ ਮੈਂਬਰ ਹੋਵੇਗਾ। ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿਚ ਹੁਣ 30 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਨਹੀਂ ਲਏ ਜਾਣਗੇ।
ਇਹ ਵੀ ਪੜ੍ਹੋ : ਨਰਮੇ ‘ਚ ਆੜ੍ਹਤ ਘੱਟ ਕਰਨ ‘ਤੇ ਆੜ੍ਹਤੀਆਂ ਨੇ ਖੋਲ੍ਹਿਆ ਮੋਰਚਾ, ਬੋਲੇ-‘ਕੇਂਦਰ ਦੇ ਏਜੰਡੇ ‘ਤੇ ਕੰਮ ਕਰ ਰਹੀ ਸਰਕਾਰ’
ਪਾਰਟੀ ਦੇ ਸੰਗਠਨ ਲਈ 117 ਆਬਜ਼ਰਵਰ ਲਗਾਏ ਜਾਣਗੇ। ਇਕ ਵਿਧਾਨ ਸਭਾ ਸੀਟ ‘ਤੇ ਇਕ ਆਬਜ਼ਰਵਰ ਹੋਵੇਗਾ। ਬੂਥ ਕਮੇਟੀ ਤੋਂ ਇਸ ਦੀ ਸ਼ੁਰੂਆਤ ਕਰਾਂਗੇ। 30 ਨਵੰਬਰ ਤੱਕ ਬੂਥ ਪੱਧਰ ‘ਤੇ ਸਾਰੀਆਂ ਨਿਯੁਕਤੀਆਂ ਕਰ ਦਿੱਤੀਆਂ ਜਾਣਗੀਆਂ। ਅਕਾਲੀ ਦਲ ਵਿਚ ਇਕ ਐਡਵਾਇਜਰੀ ਬੋਰਡ ਬਣੇਗਾ ਜਿਸ ਵਿਚ ਰਾਇਟਲ, ਸਕਾਲਰ, ਪੰਥਕ ਸ਼ਖਸੀਅਤਾਂ ਸ਼ਾਮਲ ਹੋਣਗੀਆਂ ਜੋ ਸਿੱਧਾ ਪ੍ਰਧਾਨ ਨੂੰ ਸਲਾਹ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: