2025 ਸ਼ੁਰੂ ਹੋਣ ਵਿਚ ਸਿਰਫ ਇੱਕ ਦਿਨ ਹੀ ਬਾਕੀ ਬਚਿਆ ਹੈ। ਇੱਕ ਦਿਨ ਬਾਅਦ ਸਾਡੀ ਨਵੇਂ ਸਾਲ ਵਿਚ ਐਂਟਰੀ ਹੋ ਜਾਵੇਗੀ। ਨਵੇਂ ਸਾਲ ਕਈ ਨਵੇਂ ਬਦਲਾਅ ਲੈ ਕੇ ਵੀ ਆਉਣਗੇ। 1 ਜਨਵਰੀ 2025 ਤੋਂ ਕਈ ਫਾਈਨਾਂਸ਼ੀਅਲ ਬਦਲਾਅ ਹੋਣ ਜਾ ਰਿਹਾ ਹੈ, ਜਿਨ੍ਹਾਂ ਦਾ ਅਸਰ ਆਮ ਆਦਮੀ ਦੀ ਜੇਬ ‘ਤੇ ਪੈ ਸਕਦਾ ਹੈ। ਇਨ੍ਹਾਂ ਬਦਲਾਵਾਂ ਵਿਚ ਐੱਲਪੀਜੀ ਦੀਆਂ ਕੀਮਤਾਂ ਤੋਂ ਲੈ ਕੇ ਯੂਪੀਆਈ ਦੇ ਨਵੇਂ ਭੁਗਤਾਨ ਨਿਯਮ ਸਣੇ ਹੋਰ ਸ਼ਾਮਲ ਹਨ। ਆਓ ਜਾਣਦੇ ਹਾਂ ਡਿਟੇਲ ਨਾਲ…
LPG ਸਿਲੰਡਰ ਦੀਆਂ ਕੀਮਤਾਂ
ਜਨਵਰੀ 2025 ਵਿਚ ਐੱਲਪੀਜੀ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ ਕਿਉਂਕਿ ਇੰਟਰਨੈਸ਼ਨਲ ਮਾਰਕੀਟ ਵਿਚ ਕੱਚੇ ਤੇਲ ਦੀ ਕੀਮਤ ਫਿਲਹਾਲ 73.85 ਡਾਲਰ ਪ੍ਰਤੀ ਬੈਰਲ ਹੈ। ਦੱਸ ਦੇਈਏ ਕਿ ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ LPG ਦੀਆਂ ਕੀਮਤਾਂ ਦੀ ਰਿਵਿਊ ਕਰਦੀਆਂ ਹਨ। ਫਿਲਹਾਲ ਘਰੇਲੂ ਸਿਲੰਡਰ (14.2 ਕਿਲੋਗ੍ਰਾਮ) ਦੀ ਕੀਮਤ ਮਹੀਨਿਆਂ ਤੋਂ ਅਣਬਦਲਵੀਆਂ ਬਣੀਆਂ ਹੋਈਆਂ ਹਨ, ਮੌਜੂਦਾ ਸਮੇਂ ਦਿੱਲੀ ਵਿਚ 803 ਰੁਪਏੇ ਹੈ।
ਫਿਕਸਡ ਡਿਪਾਜ਼ਿਟ ਦੇ ਨਿਯਮ ਬਦਲਣਗੇ
ਬੈਂਕ ਗਾਹਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਗੈਰ-ਬੈਂਕਿੰਗ ਮਾਲੀ ਕੰਪਨੀਆਂ (NBFC) ਅਤੇ ਹਾਊਸਿੰਗ ਫਾਈਨਾਂਸ ਕੰਪਨੀਆਂ (HFC) ਲਈ ਫਿਕਸਡ ਡਿਪਾਜ਼ਿਟ ਨਾਲ ਸਬੰਧਤ ਨਿਯਮ ਵੀ 1 ਜਨਵਰੀ, 2025 ਤੋਂ ਬਦਲ ਜਾਣਗੇ।
GST ਨਿਯਮਾਂ ਵਿਚ ਬਦਲਾਅ
1 ਜਨਵਰੀ, 2025 ਤੋਂ ਟੈਕਸਦਾਤਾਵਾਂ ਨੂੰ ਸਖਤ ਜੀਐੱਸਟੀ ਪਾਲਣਾ ਨਿਯਮਾਂ ਦਾ ਸਾਹਮਣਾ ਕਰਨਾ ਪਏਗਾ ਅਤੇ ਅਹਿਮ ਤਬਦੀਲੀਆਂ ਵਿਚੋਂ ਇੱਕ ਜ਼ਰੂਰੀ ਮਲਟੀ-ਫੈਕਟਰ ਪਣਾਣੀਕਰਨ (MFA) ਹੈ। ਇਸ ਨੂੰ ਹੌਲੀ-ਹੌਲੀ ਜੀਐੱਸਟੀ ਪੋਰਟਲ ਤੱਕ ਪਹੁੰਚਣ ਵਾਲੇ ਸਾਰੇ ਟੈਕਸਪੇਅਰਸ ਲਈ ਲਾਗੂ ਕੀਤਾ ਜਾਏਗਾ, ਜਿਸ ਤੋਂ ਸੁਰੱਖਿਆ ਵਧੇਗੀ। ਇਹ ਪਹਿਲਾਂ ਸਿਰਫ 200 ਮਿਲੀਅਨ ਰੁਪਏ ਤੋਂ ਵੱਧ ਕੁਲ ਕਾਰੋਬਾਰ (ਏੇਏਟੀਓ) ਵਾਲੇ ਕਾਰੋਬਾਰਾਂ ‘ਤੇ ਲਾਗੂ ਹੁੰਦੀ ਸੀ।
UPI 123Pay ਦੀ ਲੈਣ-ਦੇਣ ਸੀਮਾ
1 ਜਨਵਰੀ 2025 ਤੋਂ UPI 123Pay ਲਈ ਲੈਣ-ਦੇਣ ਹੱਦ 5,000 ਰੁਪਏ ਸੀ। ਇਸ ਨੂੰ ਹੁਣ 1 ਜਨਵਰੀ, 2025 ਤੋਂ ਵਧਾ ਕੇ 10,000 ਰੁਪਏ ਕਰ ਦਿੱਤੀ ਜਾਏਗੀ।
ਈਪੀਐੱਫਓ ਮੈਂਬਰਸ ਲਈ ਏਟੀਐੱਮ ਸਹੂਲਤ
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵਿਚ ਰਜਿਸਟਰਡ 7 ਕਰੋੜ ਤੋਂ ਵੱਧ ਕਰਮਚਾਰੀਆਂ ਨੂੰ ਨਵੇਂ ਸਾਲ ‘ਤੇ ਇੱਕ ਖਾਸ ਤੋਹਫਾ ਮਿਲ ਸਕਦਾ ਹੈ, ਕਿਉਂਕਿ ਕੇਂਦਰ ਸਰਕਾਰ ਰੈਗੂਲਰ ਡੇਬਿਟ ਕਾਰਡ ਵਾਂਗ ਏਟੀਐੱਮ ਤੋਂ ਪੀਐੱਫ ਕੱਢਣ ਦੀ ਸਹੂਲਤ ‘ਤੇ ਕੰਮ ਕਰ ਰਹੀ ਹੈ।
ਕਿਸਾਨਾਂ ਨੂੰ ਰਾਹਤ
RBI ਨੇ 1 ਜਨਵਰੀ, 2025 ਤੋਂ ਕਿਸਾਨਾਂ ਨੂੰ ਬਿਨਾਂ ਗਾਰੰਟੀ ਮਿਲਣ ਵਾਲੇ ਲੋਨ ਦੀ ਹੱਦ ਨੂੰ ਵਧਾ ਕੇ 2 ਲੱਖ ਰੁਪਏ ਕਰ ਦਿੱਤਾ ਹੈ। ਪਹਿਲਾਂ ਇਹ ਸਰਹੱਦ 1.60 ਲੱਖ ਰੁਪਏ ਸੀ।
BSE ਤੇ NSE ਦੇ ਨਿਯਮ
1 ਜਨਵਰੀ 2025 ਤੋਂ Sensex, Bankex ਤੇ Sensex 50 ਦੀ ਮੰਥਲੀ ਐਕਸਪਾਇਰੀ ਹਰ ਮਹੀਨੇ ਦੇ ਆਖਰੀ ਮੰਗਲਵਾਰ ਨੂੰ ਹੋਇਆ ਕਰੇਗੀ। ਬਾਂਬੇ ਸਟਾਕ ਐਕਸਚੇਂਜ (BSE) ਨੇ ਹਾਲ ਹੀ ਵਿਚ ਇੱਕ ਸਰਗੂਲਰ ਵਿਚ ਕਿਹਾ ਕਿ ਸੈਂਸੇਕਸ, ਬੈਂਕੇਕਸ ਅਤੇ ਸੈਂਸੇਕਸ 50 ਦੀ ਆਖਰੀ ਤਰੀਕਾਂ 1 ਜਨਵਰੀ 2025 ਤੋਂ ਸੋਧ ਹੋ ਜਾਣਗੀਆਂ। ਬੀਐੱਸਈ ਨੇ ਕਿਹਾ ਕਿ ਸੈਂਸੇਕਸ ਦੇ ਹਫਤਾਵਾਰੀ ਕੰਟਰੈਕਟ ਦੀ ਬਜਾਏ ਹਰ ਹਫਤੇ ਦੇ ਮੰਗਲਵਾਰ ਨੂੰ ਖ਼ਤਮ ਹੋਣਗੇ। ਇਸ ਵਿਚਾਲੇ ਐਕਸਚੇਂਜ ਨੇ ਕਿਹਾ ਕਿ ਸੈਂਸੇਕਸ, ਬੈਂਕੇਕਸ ਅਤੇ ਸੈਂਸੇਕਸ 50 ਦੇ ਮਹੀਨਾਵਾਰ ਕੰਟ੍ਰੈਕਟ ਹਰ ਮਹੀਨੇ ਦੇ ਆਖਰੀ ਮੰਗਲਵਾਰ ਨੂੰ ਖਤਮ ਹੋਣਗੇ।
ਇਹ ਵੀ ਪੜ੍ਹੋ : ਨਵੇਂ ਸਾਲ ‘ਤੇ ਚਿੰਤਪੁਰਨੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਮਿਲੇਗੀ ਇਹ ਖਾਸ ਸਹੂਲਤ
ਕਾਰ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ
ਜਨਵਰੀ 2025 ਵਿਚ ਕਾਰ ਦੀਆਂ ਕੀਮਤਾਂ ਵੀ ਵਧਣ ਦੀ ਸੰਭਾਵਨਾ ਹੈ, ਜਿਸ ਤੋਂ ਵਾਹਨ ਖਰੀਦਣਾ ਅਤੇ ਮਹਿੰਗਾ ਹੋ ਜਾਏਗਾ। ਮਾਰੁਤੀ ਸੁਜ਼ੂਕੀ, ਟਾਟਾ ਮੋਟਰਸ, ਹੁੰਡਈ, ਮਹਿੰਦਰਾ, ਹੋਂਡਾ ਅਤੇ ਕਿਆ ਵਰਗੇ ਕਈ ਪ੍ਰਮੁੱਖ ਵਾਹਨ ਨਿਰਮਾਤਾ, ਮਰਸਿਡੀਜ਼-ਬੇਂਜ, ਆਡੀ ਅਤੇ ਬੀ.ਐੱਮ.ਡਬਲਿਊ ਵਰਗੇ ਲਗਜ਼ਰੀ ਬ੍ਰਾਂਡਾਂ ਦੇ ਨਾਲ 1 ਜਨਵਰੀ, 2025 ਤੋਂ ਵਾਹਨ ਦੀਆਂ ਕੀਮਤਾਂ ਵਿਚ 2 ਤੋਂ 4 ਫੀਸਦੀ ਦਾ ਵਾਧਾ ਕਰਨਗੇ। ਕਾਰ ਨਿਰਮਾਤਾਵਾਂ ਨੇ ਇਸ ਵਾਧੇ ਦੇ ਪਿੱਛੇ ਉੱਚ ਉਤਪਾਦਨ ਲਾਗਤ, ਮਾਲ ਢੁਲਾਈ ਫੀਸ ਵਿਚ ਵਾਧਾ, ਵਧਦੀ ਮਜ਼ਦੂਰੀ ਅਤੇ ਵਿਦੇਸ਼ੀ ਮੁਦਰਾ ਦੀ ਅਸਥਿਰਤਾ ਨੂੰ ਕਾਰਨ ਦੱਸਿਆ ਹੈ।
ਵੀਡੀਓ ਲਈ ਕਲਿੱਕ ਕਰੋ -: