ਖਾਣੇ ਵਿੱਚ ਜਿੰਨੀ ਜ਼ਰੂਰੀ ਦਾਲ, ਚੌਲ ਅਤੇ ਰੋਟੀਆਂ ਹੁੰਦੀਆਂ ਹਨ, ਓਨੀ ਹੀ ਚਟਨੀ ਵੀ ਹੁੰਦੀ ਹੈ। ਖਾਣੇ ਦਾ ਸੁਆਦ ਵਧਾਉਣ ਵਾਲੀ ਚਟਨੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਖਾਣਾ ਭਾਵੇਂ ਸੁਆਦੀ ਹੋਵੇ ਪਰ ਹਰੀ ਚਟਨੀ ਦੀ ਮੌਜੂਦਗੀ ਨਾਲ ਖਾਣੇ ਦਾ ਸੁਆਦ ਵਧ ਜਾਂਦਾ ਹੈ। ਚਟਨੀ ਦਾ ਕ੍ਰੇਜ਼ ਇੱਥੇ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਪਰ ਇਹ ਸਾਡੇ ਸਰੀਰ ਲਈ ਵੀ ਓਨੀ ਹੀ ਖਤਰਨਾਕ ਹੈ।
ਇਹ ਗੱਲ ਜੋ ਪੜ੍ਹ ਕੇ ਅਜੀਬ ਲੱਗਦੀ ਹੈ, ਪੂਰੀ ਤਰ੍ਹਾਂ ਸੱਚ ਹੈ। ਦਰਅਸਲ ਬ੍ਰਾਜ਼ੀਲ ‘ਚ ਕਾਰਨੇਇਰੋ ਸੋਬਰੇਰਾ ਨਾਂ ਦੀ ਔਰਤ ਨੂੰ ਚਟਨੀ ਖਾਣਾ ਇੰਨਾ ਮਹਿੰਗਾ ਪੈ ਗਿਆ ਕਿ ਇਸ ਨਾਲ ਉਸ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ। ਹਾਲਾਤ ਅਜਿਹੇ ਹੋ ਗਏ ਕਿ ਉਹ ਹਫ਼ਤਿਆਂ ਤੱਕ ਹਸਪਤਾਲ ‘ਚ ਫਸੀ ਰਹੀ। ਰਿਪੋਰਟ ਮੁਤਾਬਕ ਬ੍ਰਾਜ਼ੀਲ ਦੇ ਰਹਿਣ ਵਾਲੇ ਕਾਰਨੇਰੋ ਸੋਬਰੇਰਾ ਗੋਜ ਨੇ ਬਾਜ਼ਾਰ ਤੋਂ ਪੇਸਟੋ ਸੌਸ ਖਰੀਦਿਆ ਸੀ। ਹਰੀ-ਭਰੀ ਦਿਸਣ ਵਾਲੀ ਇਹ ਚਟਨੀ ਬਹੁਤ ਸੁਆਦੀ ਹੁੰਦੀ ਹੈ। ਇਸੇ ਕਰਕੇ ਗੋਜ ਨੂੰ ਵੀ ਇਹ ਬਹੁਤ ਪਸੰਦ ਸੀ। ਹੁਣ ਭਾਵੇਂ ਇਹ ਚਟਨੀ ਬਹੁਤ ਵਧੀਆ ਹੈ ਪਰ ਇਸ ਨੂੰ ਖਾਣ ਤੋਂ ਬਾਅਦ ਔਰਤ ਦੀ ਹਾਲਤ ਵਿਗੜ ਗਈ।
ਰਿਪੋਰਟ ਮੁਤਾਬਕ ਜਿਵੇਂ ਹੀ ਉਨ੍ਹਾਂ ਨੇ ਚਟਨੀ ਖਾਧੀ, ਉਸ ਦੀ ਸਿਹਤ ਖਰਾਬ ਹੋਣ ਲੱਗੀ। ਉਸ ਨੂੰ ਵਾਰ-ਵਾਰ ਉਲਟੀਆਂ ਆ ਰਹੀਆਂ ਸਨ। ਅਖੀਰ ਵਿੱਚ ਉਸਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਹ ਆਪਣੇ ਹੱਥ-ਪੈਰ ਵੀ ਨਹੀਂ ਹਿਲਾ ਪਾ ਰਹੀ ਸੀ। ਉਸ ਦੀ ਜੀਭ ਵਿੱਚ ਝਰਨਾਹਟ ਮਹਿਸੂਸ ਹੋਣ ਲੱਗੀ। ਕਿਸੇ ਤਰ੍ਹਾਂ ਉਹ ਹਸਪਤਾਲ ਪਹੁੰਚੀ। ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਤੁਰੰਤ ਸੀਟੀ ਸਕੈਨ ਕੀਤਾ।
ਇਹ ਵੀ ਪੜ੍ਹੋ : ਕਲਾਸ ‘ਚ 8ਵੀਂ ਦੀ ਸਟੂਡੈਂਟ ਨੂੰ ਆਇਆ ਹਾਰਟ ਅਟੈਕ, ਬੇਹੋਸ਼ ਹੋਈ ਉੱਠੀ ਹੀ ਨਹੀਂ, ਟੀਚਰ ਵੀ ਹੈਰਾਨ
ਇਸ ਤੋਂ ਬਾਅਦ ਡਾਕਟਰਾਂ ਨੂੰ ਪਤਾ ਲੱਗਾ ਕਿ ਉਸ ਦੇ ਸਰੀਰ ਦੇ ਕਈ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਡਾਕਟਰਾਂ ਮੁਤਾਬਕ ਕਾਰਨੇਰੋ ਬੋਟੂਲਿਜ਼ਮ ਨਾਂ ਦੀ ਦੁਰਲੱਭ ਬੀਮਾਰੀ ਤੋਂ ਪੀੜਤ ਹੈ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਇੱਕੋ ਇੱਕ ਗਲਤੀ ਸੀ ਕਿ ਉਸ ਨੇ ਇਹ ਨਹੀਂ ਦੇਖਿਆ ਕਿ ਚਟਨੀ ਐਕਸਪਾਇਰਡ ਹੈ ਜਾਂ ਨਹੀਂ ਅਤੇ ਇਸੇ ਗਲਤੀ ਕਰਕੇ ਅੱਜ ਉਹ ਅਪਾਹਜ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: