ਫਿਲਮ ਇੰਡਸਟਰੀ ਦੀ ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ, ਨਿਰਮਾਤਾ ਸ਼ਾਇਦ ਫਿਲਮ ਇੰਡਸਟਰੀ ਦੇ ਸਭ ਤੋਂ ਮੁਸ਼ਕਲ-ਪ੍ਰਭਾਸ਼ਿਤ ਪੇਸ਼ੇਵਰ ਵਿੱਚੋਂ ਇੱਕ ਹਨ। ਪੰਜਾਬੀ ਫਿਲਮ ਇੰਡਸਟਰੀ ਦੇ ਲਗਾਤਾਰ ਵਧਦੇ ਪੈਮਾਨੇ ਦੇ ਨਾਲ, ਸੂਚੀ ਵਿੱਚ ਕਈ ਹੋਰ ਨਾਮ ਸ਼ਾਮਲ ਹੋ ਰਹੇ ਹਨ। ਇਸੇ ਲੜੀ ਵਿਚ ਸੰਨੀ ਰਾਜ, ਸਰਲਾ ਰਾਣੀ, ਵਰੁਣ ਅਰੋੜਾ ਅਤੇ ਸੰਤੋਸ਼ ਸੁਭਾਸ਼ ਥੀਟੇ ਆਪਣੀ ਪਹਿਲੀ ਰਿਲੀਜ਼ ‘ਕਲੀ ਜੋਟਾ’ ਲਈ ਤਿਆਰ ਹਨ। ਇਸ ਫਿਲਮ ਵਿੱਚ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਪ੍ਰਮੁੱਖ ਭੂਮਿਕਾਵਾਂ ਵਿੱਚ ਹਨ।
ਦੱਸ ਦੇਈਏ ਕਿ ਇਹ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ ਅਤੇ VH ਐਂਟਰਟੇਨਮੈਂਟ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੀ ਗਈ ਹੈ। ਇਹਨਾਂ ਪ੍ਰੋਡਕਸ਼ਨ ਹਾਊਸ ਦੇ ਜ਼ਰੀਏ ਬਹੁਤ ਸਾਰੀਆਂ ਪੰਜਾਬੀ ਹਿੱਟ ਫ਼ਿਲਮਾਂ ਮਿਲੀਆਂ ਹਨ, ਜਿਵੇਂ ਕੋਕਾ, ਪਾਣੀ ਚ ਮਧਾਣੀ, ਲੌਂਗ-ਲਾਚੀ2, ਮਾਂ ਦਾ ਲਾਡਲਾ, ਆਦਿ। ਇਹਨਾਂ ਪ੍ਰੋਡਕਸ਼ਨ ਹਾਊਸ ਦੇ ਜ਼ਰੀਏ ਇੱਕ ਹੋਰ ਸ਼ਾਨਦਾਰ ਫਿਲਮ,”ਕਲੀ ਜੋਟਾ” ਜਲਦ ਹੀ ਦੇਖਣ ਨੂੰ ਮਿਲੇਗੀ। ਇਹ ਫਿਲਮ 3 ਫਰਵਰੀ 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਵਿਜੇ ਕੁਮਾਰ ਅਰੋੜਾ ਦੁਆਰਾ ਫਿਲਮ ‘ਕਲੀ ਜੋਟਾ’ ਦਾ ਨਿਰਦੇਸ਼ਨ ਕੀਤਾ ਗਿਆ ਹੈ।
ਇਸ ਫਿਲਮ ਸਬੰਧੀ ਨਿਰਮਾਤਾ-ਅਦਾਕਾਰਾ ਨੀਰੂ ਬਾਜਵਾ ਨੇ ਕਿਹਾ, “ਮੈਂ ਹਮੇਸ਼ਾ ਤੋਂ ਹੀ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਦੀ ਬਹੁਤ ਵੱਡੀ ਪ੍ਰਸ਼ੰਸਕ ਰਹੀ ਹਾਂ, ਜੋ ਕਿ ਫਿਲਮ ਵਿੱਚ ਮੇਰੇ ਕੀਤੇ ਕੰਮ ਦੇ ਰਾਹੀਂ ਹਰ ਕੋਈ ਦੇਖ ਸਕਦਾ ਹੈ। ਮੈਂ ਹਮੇਸ਼ਾ ਆਪਣੇ ਵਿਰਸੇ ਨੂੰ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੰਮ ਕਰਨ ਵਿੱਚ ਮੇਰੀ ਸ਼ੁਰੂਆਤੀ ਦਿਲਚਸਪੀ ਵਧੀ ਹੈ, ਇੱਕ ਨਿਰਮਾਤਾ ਬਣਨ ਨੇ ਇਸ ਨਾਲ ਮੇਰਾ ਸਬੰਧ ਹੋਰ ਡੂੰਘਾ ਕੀਤਾ ਹੈ।
ਆਪਣੀ ਨਵੀਂ ਫਿਲਮ ਪੇਸ਼ ਕਰਦੇ ਹੋਏ, ਨਿਰਮਾਤਾ ਸਰਲਾ ਰਾਣੀ ਨੇ ਕਿਹਾ, “ਮੈਂ ਸਮਾਜਿਕ ਮਸਲੇ ਉੱਤੇ ਬਣੀ ਨਵੀਂ ਪੰਜਾਬੀ ਫਿਲਮ “ਕਲੀ ਜੋਟਾ” ਨਾਲ ਜੁੜ ਕੇ ਬਹੁਤ ਖੁਸ਼ ਹਾਂ। ਫਿਲਮ ਵਿੱਚ ਮੇਰੇ ਲਈ ਇੱਕ ਨਿਰਮਾਤਾ ਵਜੋਂ ਕੰਮ ਕਰਨਾ ਬਹੁਤ ਮੁਸ਼ਕਿਲ ਸੀ ਪਰ ਫਿਰ ਵੀ ਇੰਨੇ ਮਿਹਨਤੀ ਸਟਾਰਕਾਸਟ ਨਾਲ ਕੰਮ ਕਰਕੇ ਮੇਰੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ ਹਨ।”
ਇਹ ਵੀ ਪੜ੍ਹੋ : ‘ਪਿਸ਼ਾਬ ਕਾਂਡ’ ਮਗਰੋਂ ਏਅਰ ਇੰਡੀਆ ਦਾ ਵੱਡਾ ਕਦਮ, ਹੁਣ ਸਾਫਟਵੇਅਰ ਰਾਹੀਂ ਹਰ ਮਾਮਲੇ ‘ਤੇ ਰੱਖੀ ਜਾਵੇਗੀ ਨਜ਼ਰ
ਇਸ ਦੇ ਨਾਲ ਹੀ ਨਿਰਮਾਤਾ ਸੰਨੀ ਰਾਜ ਦਾ ਕਹਿਣਾ ਹੈ ਕਿ, “ਫਿਲਮ ਵਿੱਚ ਸ਼ਾਨਦਾਰ ਸਟਾਰਕਾਸਟ ਹੋਣ ਤੋਂ ਇਲਾਵਾ ਫਿਲਮ ਪਿੱਛੇ ਕੰਮ ਕਰਦੇ ਮਿਹਨਤੀ ਨਿਰਮਾਤਾ, ਨਿਰਦੇਸ਼ਕ ਨਾਲ ਜੁੜ ਕੇ ਮੇਰਾ ਆਤਮਵਿਸ਼ਵਾਸ ਹੋਰ ਵਧਿਆ ਹੈ, ਮੈਂ ਇਸ ਫਿਲਮ ਲਈ ਦਰਸ਼ਕਾਂ ਦੇ ਪਿਆਰ ਅਤੇ ਉਤਸ਼ਾਹ ਲਈ ਬਹੁਤ ਧੰਨਵਾਦੀ ਹਾਂ।”
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਦੇ ਨਾਲ ਹੀ ਨਿਰਮਾਤਾ ਵਰੁਣ ਅਰੋੜਾ ਨੇ ਫਿਲਮ ‘ਕਲੀ ਜੋਟਾ’ ਨੂੰ ਲੈ ਕੇ ਆਪਣਾ ਉਤਸ਼ਾਹ ਸਾਂਝਾ ਕੀਤਾ, “ਮੈਂ ਆਪਣੀ ਪਹਿਲੀ ਨਿਰਮਿਤ ਫਿਲਮ ‘ਕਲੀ ਜੋਟਾ’ ਨੂੰ ਪੇਸ਼ ਕਰਕੇ ਬਹੁਤ ਖੁਸ਼ ਹਾਂ। ਇਹ ਇੱਕ ਅਜਿਹੀ ਕਹਾਣੀ ਹੈ ਜਿਸ ਨੂੰ ਅਸੀਂ ਲੰਬੇ ਸਮੇਂ ਤੋਂ ਦਿਖਾਉਣਾ ਚਾਹੁੰਦੇ ਸੀ, ਇੱਕ ਅੱਲੜ ਉਮਰ ਦੀ ਪ੍ਰੇਮ ਕਹਾਣੀ ਅਤੇ ਫਿਲਮ ਦੇ ਪਲਾਟ ਸਭ ਨੂੰ ਭਾਵੁਕ ਕਰ ਦੇਣਗੇ।”
‘ਕਲੀ ਜੋਟਾ’ ਫਿਲਮ ਲਈ ਖੁਸ਼ੀ ਜਾਹਿਰ ਕਰਦਿਆਂ ਨਿਰਮਾਤਾ ਸੰਤੋਸ਼ ਸੁਭਾਸ਼ ਥੀਟੇ ਨੇ ਕਿਹਾ, “ਮੈਂ ਹਮੇਸ਼ਾ ਤੋਂ ਹੀ ਪੰਜਾਬੀ ਇੰਡਸਟਰੀ ਵਿੱਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮੇਰੀ ਮਿਹਨਤ ਮੈਨੂੰ ਨਵੀਂ ਪੰਜਾਬੀ ਫਿਲਮ “ਕਲੀ ਜੋਟਾ” ਦੇ ਨਾਲ ਜੋੜ ਰਹੀ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਮਿਹਨਤ ਨੂੰ ਸਵੀਕਾਰ ਕਰਨਗੇ ਅਤੇ ਆਪਣਾ ਪੂਰਾ ਪਿਆਰ ਦਿਖਾਉਣਗੇ।