ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੇ ਉਦਯੋਗਿਕ ਉਤਪਾਦਨ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਆਰਥਿਕ ਤਰੱਕੀ ਦੇ ਸਰਕਾਰ ਦੇ ਦਾਅਵਿਆਂ ‘ਤੇ ਹਮਲਾ ਕੀਤਾ ਹੈ। ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮਹੂਆ ਮੋਇਤਰਾ ਨੇ ਮੰਗਲਵਾਰ ਨੂੰ ਕਿਹਾ ਕਿ ਫਰਵਰੀ ‘ਚ ਸਰਕਾਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਅਰਥਵਿਵਸਥਾ ਬਹੁਤ ਵਧੀਆ ਚੱਲ ਰਹੀ ਹੈ ਅਤੇ ਸਾਰਿਆਂ ਨੂੰ ਗੈਸ ਸਿਲੰਡਰ, ਮਕਾਨ ਅਤੇ ਬਿਜਲੀ ਵਰਗੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਮਿਲ ਰਹੀਆਂ ਹਨ, ਪਰ ਉਸ ਨੇ ਜਨਤਾ ਨਾਲ ਝੂਠ ਬੋਲਿਆ ਹੈ।
ਸਰਕਾਰ ਦੇ ਦਾਅਵਿਆਂ ਨੂੰ ਝੂਠਾ ਦੱਸਦਿਆਂ ਮਹੂਆ ਮੋਇਤਰਾ ਨੇ ਕਿਹਾ ਕਿ ਅੱਠ ਮਹੀਨਿਆਂ ਬਾਅਦ ਹੁਣ ਦਸੰਬਰ ਵਿੱਚ ਸੱਚਾਈ ਸਾਹਮਣੇ ਆਉਂਦੀ ਨਜ਼ਰ ਆਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਹਾ ਹੈ ਕਿ ਇਸ ਨੂੰ ਬਜਟ ਅੰਦਾਜ਼ੇ ਤੋਂ ਵੱਧ 3.26 ਲੱਖ ਕਰੋੜ ਰੁਪਏ ਦੀ ਵਾਧੂ ਰਕਮ ਦੀ ਲੋੜ ਹੋਵੇਗੀ।
ਮਹੂਆ ਮੋਇਤਰਾ ਨੇ 2022-23 ਲਈ ਵਾਧੂ ਗ੍ਰਾਂਟਾਂ ਦੀ ਮੰਗ ‘ਤੇ ਲੋਕ ਸਭਾ ਦੀ ਬਹਿਸ ਵਿਚ ਮੋਦੀ ਸਰਕਾਰ ‘ਤੇ ਭਾਰਤ ਦੇ ਵਿਕਾਸ ਬਾਰੇ ਝੂਠ ਫੈਲਾਉਣ ਦਾ ਦੋਸ਼ ਲਗਾਇਆ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਆਰਥਿਕਤਾ ਨੂੰ ਕੰਟਰੋਲ ਕਰਨ ਦੀ ਅਪੀਲ ਕੀਤੀ।
ਕਰੀਬ 8 ਮਿੰਟ ਦੀ ਸਪੀਚ ਵਿੱਚ ਮਹੂਆ ਮੋਇਤਰਾ ਨੇ ਕਿਹਾ ਕਿ ਭਾਜਪਾ ਸਰਕਾਰ ਆਪਣੀ ਅਯੋਗਤਾ ਦੀ ਗੱਲ ਕਰਨ ਲਈ ‘ਪੱਪੂ’ ਸ਼ਬਦ ਇਸਤੇਮਾਲ ਕਰਦੀ ਹੈ, ਪਰ ਸਰਕਾਰ ਦੇ ਆਰਥਿਕ ਅੰਕੜੇ ਦੱਸਦੇ ਹਨ ਕਿ ਪੱਪੂ ਕੌਣ ਹੈ? ਇਸ ਤੋਂ ਇਲਾਵਾ ਉਨ੍ਹਾਂ ਭਾਜਪਾ ਦੀ ਹਿਮਾਚਲ ‘ਚ ਹੋਈ ਹਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਭਾਜਪਾ ਪ੍ਰਧਾਨ ਚੋਣਾਂ ‘ਚ ਆਪਣਾ ਗ੍ਰਹਿ ਰਾਜ ਵੀ ਨਹੀਂ ਬਚਾ ਸਕੇ, ਹੁਣ ਪੱਪੂ ਕੌਣ ਹੈ?
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਸਿੱਖਾਂ ਦੇ ਲੰਮੇ ਸੰਘਰਸ਼ ਨੂੰ ਪਿਆ ਬੂਰ, ਵੱਖਰੇ ਭਾਈਚਾਰੇ ਵਜੋਂ ਮਿਲੀ ਮਾਨਤਾ
ਮਹੁਆ ਨੇ ਕਿਹਾ ਕਿ ਪਿਛਲ਼ੇ ਦਿਨੀਂ ਹੀ ਮੇਰੇ ਬਾਰੇ ਬੇ ਸਿਰ-ਪੈਰ ਦੀਆਂ ਗੱਲਾਂ ਕਹੀਆਂ ਗਈਆਂ। ਕਿਹਾ ਗਿਆ ਕਿ ਮਨਰੇਗਾ ਫੰਡ ਵਿੱਚ ਝਮੇਲਾ ਹੋਇਆ ਹੈ। ਮੈਂ ਮਾਊਂਟ ਹੋਲਿਓਕ ਕਾਲਜ ਵਿੱਚ ਪੜ੍ਹੀ ਹਾਂ। ਮਾਂ ਕਾਲੀ ਦੀ ਪੂਜਾ ਕਰਦੀ ਹਾਂ। ਮੈਂ ਬਾਰਡਰ ਸੰਸਦੀ ਸੀਟ ਤੋਂ 2 ਵਾਰ ਚੁਣੀ ਗਈ ਹਾਂ। ਤੁਹਾਡੀ ਭਾਸ਼ਾ ਵਿੱਚ ਮੈਂ ਤੁਹਾਨੂੰ ਕਹਿੰਦੀ ਹਾਂ ਅਤੇ ਇਹ ਗੈਰ-ਸੰਸਦੀ ਨਹੀਂ ਹੈ। ਪੰਗਾ ਨਾ ਲਈਓ।
TMC ਸੰਸਦ ਮੈਂਬਰ ਨੇ ਆਪਣੇ ਭਾਸ਼ਣ ਦੌਰਾਨ ਭਾਰਤ ਦੀ ਨਾਗਰਿਕਤਾ ਛੱਡਣ ਵਾਲੇ ਨਾਗਰਿਕਾਂ ਦੀ ਵੱਧਦੀ ਗਿਣਤੀ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ 2014 ਤੋਂ 2022 ਦਰਮਿਆਨ ਭਾਰਤ ਦੀ ਨਾਗਰਿਕਤਾ ਤਿਆਗਣ ਵਾਲੇ ਭਾਰਤੀਆਂ ਦੀ ਕੁੱਲ ਗਿਣਤੀ 12.5 ਲੱਖ ਤੋਂ ਵੱਧ ਹੋ ਗਈ ਹੈ। ਇਸ ਦੌਰਾਨ ਉਸ ਨੇ ਰਾਮ ਦੇਵ ਨੂੰ ਜੜ੍ਹੀ-ਬੂਟੀ ਬਾਬਾ ਕਹਿੰਦੇ ਹੋਏ ਉਨ੍ਹਾਂ ਵੱਲੋਂ ਔਰਤਾਂ ‘ਤੇ ਕੀਤੀ ਗਈ ਟਿੱਪਣੀ ਅਤੇ ਰਾਮ ਰਹੀਮ ਨੂੰ ਪੈਰੋਲ ਦੌਰਾਨ ਉਪਦੇਸ਼ ਦੇਣ ‘ਤੇ ਵੀ ਨਿਸ਼ਾਨਾ ਵਿੰਨ੍ਹਿਆ।
ਵੀਡੀਓ ਲਈ ਕਲਿੱਕ ਕਰੋ -: