Qualcomm ਕੰਪਨੀ ਸਮਾਰਟਫੋਨ ਦੇ ਪ੍ਰੋਸੈਸਰ ਬਣਾਉਣ ਲਈ ਮਸ਼ਹੂਰ ਹੈ। ਹਾਲਾਂਕਿ ਹੁਣ ਕੁਆਲਕਾਮ ਨੇ ਆਪਣਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੁਆਲਕਾਮ ਨੇ Asus ਦੇ ਸਹਿਯੋਗ ਨਾਲ ਆਪਣਾ ਪਹਿਲਾ ਸਮਾਰਟਫੋਨ ਲਾਂਚ ਕੀਤਾ ਹੈ। ਇਸ ਡਿਵਾਈਸ ‘ਚ Qualcomm ਸਨੈਪਡ੍ਰੈਗਨ 88 ਚਿੱਪਸੈੱਟ ਦੀ ਵਰਤੋਂ ਕੀਤੀ ਗਈ ਹੈ, ਜੋ 64-ਬਿੱਟ 2.84 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਅਤੇ ਐਡਰੇਨੋ 660 ਜੀਪੀਯੂ ਸਪੋਰਟ ਦੇ ਨਾਲ ਆਵੇਗੀ। ਫੋਨ ਮੁਫਤ ਟੀਡਬਲਯੂਐਸ ਈਅਰਬਡਸ ਦੇ ਨਾਲ ਆਵੇਗਾ।
Qualcomm ਸਮਾਰਟਫੋਨ ਯੂ.ਐੱਸ., ਚੀਨ, ਜਾਪਾਨ, ਕੋਰੀਆ, ਜਰਮਨੀ, ਬ੍ਰਿਟੇਨ ਅਤੇ ਭਾਰਤ ਦੇ ਚੁਣੇ ਹੋਏ ਬਾਜ਼ਾਰਾਂ ਵਿੱਚ ਵਿਕਰੀ ਲਈ ਉਪਲਬਧ ਕਰਵਾਏ ਜਾਣਗੇ। ਫੋਨ ਨੂੰ ਯੂਐਸ ਵਿਚ 1,499 ਡਾਲਰ (ਲਗਭਗ 1,11,975 ਰੁਪਏ) ਵਿਚ ਲਾਂਚ ਕੀਤਾ ਗਿਆ ਹੈ। ਇਹ ਫੋਨ ਦੀ 16 ਜੀਬੀ ਰੈਮ ਅਤੇ 512 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਹਾਲਾਂਕਿ ਭਾਰਤ ‘ਚ ਫੋਨ ਕਿਸ ਕੀਮਤ’ ਤੇ ਉਪਲੱਬਧ ਹੋਵੇਗਾ, ਫਿਲਹਾਲ ਇਸ ਦੇ ਬਾਰੇ ‘ਚ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਫੋਨ ਸਿੰਗਲ ਕਲਰ ਵੇਰੀਐਂਟ ਮਿਡ-ਨਾਈਟ ਬਲੂ ਕਲਰ ਆਪਸ਼ਨ ‘ਚ ਆਵੇਗਾ। ਇਹ ਆੱਸੁਸ ਦੇ ਆਫਲਾਈਨ ਰਿਟੇਲ ਚੈਨਲ ਤੋਂ ਵੀ ਖਰੀਦਿਆ ਜਾ ਸਕਦਾ ਹੈ. ਪਾਵਰ ਬੈਕਅਪ ਲਈ ਫੋਨ ‘ਚ 4,000mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਨੂੰ 65 ਡਬਲਯੂ ਫਾਸਟ ਚਾਰਜਰ ਦੀ ਮਦਦ ਨਾਲ ਚਾਰਜ ਕੀਤਾ ਜਾ ਸਕਦਾ ਹੈ।
ਦੇਖੋ ਵੀਡੀਓ : Big News : ਗੁਰਦੀਪ ਕੌਰ ਦੇ ਬਲਾਤਕਾਰ ਮਾਮਲੇ ‘ਚ ਸਿਮਰਜੀਤ ਸਿੰਘ ਬੈਂਸ ਖਿਲਾਫ ਦਰਜ ਹੋਏਗਾ ਕੇਸ !