ਫਤਿਹਗੜ੍ਹ ਸਾਹਿਬ ਦੇ ਅਮਲੋਹ ਵਿਖੇ ਇਕੋ ਪਰਿਵਾਰ ਦੇ 2 ਮਾਸੂਮ ਬੱਚਿਆਂ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ ਹੈ। ਇਕ ਦੀ ਉਮਰ 4 ਸਾਲ ਦੱਸੀ ਜਾ ਰਹੀ ਹੈ ਜਦੋਂ ਕਿ ਦੂਜੀ ਦਾ ਜਨਮ ਅਜੇ ਮਹਿਜ਼ 13 ਦਿਨ ਪਹਿਲਾਂ ਹੀ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਘਰ ਵਿਚ ਇਕ ਸਟੋਰ ਬਣਾਇਆ ਹੋਇਆ ਸੀ ਤੇ ਉਸ ਵਿਚ ਸਲਫਾਸ ਦੀਆਂ ਗੋਲੀਆਂ ਰੱਖੀਆਂ ਹੋਈਆਂ ਸ ਨਤੇ ਜ਼ਹਿਰੀਲੀ ਗੈਸ ਕਰਕੇ ਇਨ੍ਹਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਘਰ ਦੇ 3 ਜੀਅ ਹਸਪਤਾਲ ਵਿਚ ਦਾਖਲ ਹਨ ਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਖਦਸ਼ਾ ਇਹ ਜਤਾਇਆ ਜਾ ਰਿਹਾ ਹੈ ਕਿ ਘਰ ਦੇ ਸਟੋਰ ਵਿਚ ਕਣਕ ਨੂੰ ਸੁਰੱਖਿਅਤ ਰੱਖਣ ਲਈ ਜੋ ਸਲਫਾਸ ਦੀਆਂ ਗੋਲੀਆਂ ਰੱਖੀਆਂ ਹੋਈਆਂ ਸਨ, ਉਨ੍ਹਾਂ ਦੀ ਜ਼ਹਿਰੀਲੀ ਗੈਸ ਕਰਕੇ ਇਨ੍ਹਾਂ ਬੱਚਿਆਂ ਦੀ ਮੌਤ ਹੋਈ ਹੈ।

ਬੱਚਿਆਂ ਨੂੰ ਹਸਪਤਾਲ ਵੀ ਲਿਜਾਇਆ ਗਿਆ ਸੀ ਜਿਥੇ ਡਾਕਟਰ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਮਲੋਹ ਦੇ ਪਿੰਡ ਖੜਿਆਨ ਦਾ ਇਹ ਮਾਮਲਾ ਹੈ ਜਿਥੇ 2 ਸਕੇ ਭਰਾ ਇਕੋ ਹੀ ਘਰ ਵਿਚ ਇਕੱਠੇ ਰਹਿੰਦੇ ਸਨ। ਕੁਝ ਦਿਨ ਪਹਿਲਾਂ ਹੀ ਪਰਿਵਾਰ ਨੇ ਸਟੋਰ ਵਿਚ ਰੱਖੀ ਕਣਕ ਨੂੰ ਬਚਾਉਣ ਵਾਸਤੇ ਸਲਫਾਸ ਦੀਆਂ ਗੋਲੀਆਂ ਰੱਖੀਆਂ ਸਨ ਤੇ ਜਿਸ ਸਟੋਰ ਵਿਚ ਕਣਕ ਰੱਖੀ ਸੀ ਉਸ ਦਾ ਦਰਵਾਜ਼ਾ ਸਿੱਧਾ ਉਨ੍ਹਾਂ ਦੇ ਬੈੱਡਰੂਮ ਵਿਚ ਖੁੱਲ੍ਹਦਾ ਸੀ ਜਿਥੇ ਦੋਵੇਂ ਪਰਿਵਾਰ ਆਪਣੇ ਬੱਚਿਆਂ ਸਣੇ ਏਸੀ ਵਿਚ ਸੌਂਦੇ ਸਨ। ਇਹ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਏਸੀ ਨੇ ਜ਼ਹਿਰੀਲੀ ਗੈਸ ਖਿੱਚ ਲਈ ਜਿਸ ਕਰਕੇ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ। 20 ਜੁਲਾਈ ਦੀ ਰਾਤ ਨੂੰ ਇਹ ਘਟਨਾ ਵਾਪਰੀ ਹੈ। ਜਿਥੇ ਬੱਚਿਆਂ ਦੀ ਹਾਲਤ ਵਿਗੜਨ ਲੱਗਦੀ ਹੈ। ਸਭ ਤੋਂ ਪਹਿਲਾਂ 13 ਦਿਨਾਂ ਦੀ ਬੱਚੀ ਹਰਸੀਰਤ ਕੌਰ ਉਸ ਦੀ ਹਾਲਤ ਵਿਗੜਦੀ ਹੈ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਪਰਿਵਾਰ ਕੁਝ ਸਮਝ ਪਾਉਂਦਾ ਕਿ ਇਸ ਤੋਂ ਪਹਿਲਾਂ 4 ਸਾਲਾ ਮਨਰਾਜ ਦੀ ਵੀ ਤਬੀਅਤ ਵਿਗੜਨ ਲੱਗਦੀ ਹੈ। ਉਸ ਨੂੰ ਉਲਟੀਆਂ ਆਉਣ ਲੱਗਦੀਆਂ ਹਨ। ਮਨਰਾਜ ਨੂੰ ਹਸਪਤਾਲ ਵੀ ਲਿਜਾਇਆ ਗਿਆ ਤੇ ਦਵਾਈ ਲੈਣ ਮਗਰੋਂ ਉਹ ਘਰ ਪਰਤ ਆਇਆ ਪਰ ਉਸ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ। ਉਸ ਨੂੰ ਫਿਰ ਤੋਂ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ‘ਦੇਸ਼ ਦੇ ਨੌਜਵਾਨਾਂ ਦਾ ਹਿੱਤ ਸਾਡੀ ਸਭ ਤੋਂ ਵੱਡੀ ਤਰਜੀਹ, ਦੋਸ਼ੀਆਂ ਨੂੰ ਦਿੱਤੀ ਜਾਏਗੀ ਸਖ਼ਤ ਸਜ਼ਾ’ ਪੇਪਰ ਲੀਕ ਮਾਮਲੇ ‘ਤੇ ਬੋਲੇ PM ਮੋਦੀ
ਮਹਿਲਾ ਜਿਸ ਨੇ ਮਹਿਜ਼ 13 ਦਿਨ ਪਹਿਲਾਂ ਬੱਚੇ ਨੂੰ ਜਨਮ ਦਿੱਤਾ ਸੀ ਤੇ ਇਸ ਤੋਂ ਇਲਾਵਾ 13 ਸਾਲਾ ਤੇ 8 ਸਾਲਾ ਬੱਚੇ ਵੀ ਹਸਪਤਾਲ ਵਿਖੇ ਭਰਤੀ ਹਨ। 3 ਜੀਅ ਹਸਪਤਾਲ ਵਿਚ ਦਾਖਲ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -:










