ਹਿਮਾਚਲ ਦੇ ਜ਼ਿਲ੍ਹਾ ਸਿਰਮੌਰ ਦੇ ਪਾਉਂਟਾ ਸਾਹਿਬ ਵਿਚ ਪਿਛਲੇ ਸਾਲ ਨਵੰਬਰ ‘ਚ ਸਾਬਕਾ ਫੌਜੀ ਨਾਲ ਨੌਕਰੀ ਦਿਵਾਉਣ ਦੇ ਨਾਂ ‘ਤੇ 13 ਲੱਖ ਦੀ ਠੱਗੀ ਮਾਰਨ ਵਾਲੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਹਰਪ੍ਰੀਤ ਕੌਰ ਪਤਨੀ ਵਿਨੀਤ ਪਾਲ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ, ਜਿਸ ਨੂੰ ਮੁਹਾਲੀ ਦੇ ਖਰੜ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲੇ ਦੋਸ਼ੀ ਸੰਜੇ ਅਤੇ ਬੈਂਕ ਖਾਤੇ ਦੀ ਜਾਂਚ ਕਰਨ ਤੋਂ ਬਾਅਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਮਹਿਲਾ ਨੂੰ ਪਹਿਲੇ ਦੋਸ਼ੀ ਸੰਜੇ ਦੀ ਸੂਹ ‘ਤੇ ਅਤੇ ਬੈਂਕ ਖਾਤੇ ਦੀ ਜਾਂਚ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਧੋਖਾਧੜੀ ਦੇ ਇਸੇ ਮਾਮਲੇ ਵਿੱਚ ਪੁਲਿਸ ਨੇ 5 ਜਨਵਰੀ ਨੂੰ ਸੰਜੇ ਸ਼ਰਮਾ ਪੁੱਤਰ ਹਿਰਦਾ ਰਾਮ ਪਿੰਡ ਖਡਲਾਣਾ ਤਹਿਸੀਲ ਨਕੁਰ ਜ਼ਿਲ੍ਹਾ ਸਹਾਰਨਪੁਰ ਨੂੰ ਵੀ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੋਵਾਂ ਨੇ ਮਿਲ ਕੇ ਇਸ ਠੱਗੀ ਨੂੰ ਅੰਜਾਮ ਦਿੱਤਾ ਸੀ।
ਇਹ ਵੀ ਪੜ੍ਹੋ : ਭਾਰਤ ਨੇ ਵਾਇਸ ਆਫ ਗਲੋਬਲ ਸਾਊਥ ਨਾਲ ਹਮੇਸ਼ਾ ਆਪਣਾ ਵਿਕਾਸ ਦਾ ਤਜ਼ਰਬਾ ਸਾਂਝਾ ਕੀਤੈ : PM ਮੋਦੀ
ਜ਼ਿਕਰਯੋਗ ਹੈ ਕਿ ਨਵੰਬਰ 2022 ਨੂੰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਨਰੇਸ਼ ਕੁਮਾਰ ਪੁੱਤਰ ਬਨਵਾਰੀ ਲਾਲ ਵਾਸੀ ਪਿੰਡ ਕਿਸ਼ਨ ਕੋਟ ਤਹਿਸੀਲ ਪਾਉਂਟਾ ਸਾਹਿਬ ਨੇ ਕਿਹਾ ਸੀ ਕਿ ਉਹ 2020 ਵਿੱਚ ਫ਼ੌਜ ਵਿੱਚੋਂ ਸੇਵਾਮੁਕਤ ਹੋਇਆ ਹੈ। ਸਤੰਬਰ 2021 ਨੂੰ, ਨਰੇਸ਼ ਨੂੰ ਇੱਕ ਕਾਲ ਆਇਆ। ਕਾਲ ਵਿੱਚ ਉਸਨੂੰ ਕਿਹਾ ਕਿ ਉਹ ICICI ਬੈਂਕ ਦੇ HR ਵਿਭਾਗ ਤੋਂ ਬੋਲ ਰਿਹਾ ਹੈ। ਤੁਸੀਂ ਫੌਜ ਤੋਂ ਸੇਵਾਮੁਕਤ ਹੋ। ICICI ਬੈਂਕ ਫੌਜ ਲਈ ਕੁਝ ਨੌਕਰੀਆਂ ਰੱਖਦਾ ਹੈ। ਇਸ ਸਮੇਂ ਟਾਈਮ ਬੈਂਕ, ਨਾਹਨ ਵਿੱਚ ਸੁਪਰਵਾਈਜ਼ਰ ਦੀ ਅਸਾਮੀ ਖਾਲੀ ਹੈ। ਜਿਸ ਲਈ ਅਸੀਂ ਤੁਹਾਨੂੰ ਬੁਲਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਤੋਂ ਬਾਅਦ ਕਦੇ SIG ਦੇ ਨਾਂ ‘ਤੇ, ਕਦੇ ਮੋਹਰ ਲਗਾਉਣ ਦੇ ਨਾਂ ‘ਤੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਅਤੇ ਇਸ ਤਰ੍ਹਾਂ ਹੌਲੀ-ਹੌਲੀ 13 ਲੱਖ ਰੁਪਏ ਉਸ ਕੋਲੋਂ ਲੈ ਲਏ। ਇਸ ਮਗਰੋਂ ਪੁਲਿਸ ਨੇ ਸ਼ਿਕਾਇਤ ਪੱਤਰ ’ਤੇ ਮੁਲਜ਼ਮ ਖ਼ਿਲਾਫ਼ 420 IPC ਤਹਿਤ ਕੇਸ ਦਰਜ ਕਰ ਲਿਆ ਹੈ। ਜਿਸ ‘ਤੋਂ ਬਾਅਦ ਮੁਲਜ਼ਮਾਂ ਨੂੰ ਕੱਲ੍ਹ ਗ੍ਰਿਫ਼ਤਾਰ ਕਰ ਲਿਆ ਹੈ, ਇਸ ਦੀ ਪੁਸ਼ਟੀ DSP ਰਮਾ ਕਾਂਤ ਠਾਕੁਰ ਨੇ ਕੀਤੀ ਹੈ।