ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕ.ਤਲ ਕਾਂਡ ਦਾ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤਾ ਗਿਆ ਹੈ। ਮੂਸੇਵਾਲਾ ਨੂੰ ਮਾਰਨ ਆਏ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗੈਂਗਸਟਰ ਦਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਦਰਮਨਜੋਤ ਨੂੰ ਜਲਦ ਹੀ ਭਾਰਤ ਲਿਆਂਦਾ ਜਾ ਸਕਦਾ ਹੈ ਪਰ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਦਰਮਨਜੋਤ ਸਿੰਘ ਕਾਹਲੋਂ ਦੇ ਗੋਲਡੀ ਬਰਾੜ ਤੇ ਲਾਰੰਸ ਬਿਸ਼ਨੋਈ ਨਾਲ ਨੇੜਲੇ ਸੰਬੰਧ ਹਨ।
ਕਾਹਲੋਂ ਨੇ ਗੋਲਡੀ ਬਰਾੜ ਨੂੰ ਹਥਿਆਰ ਸਪਲਾਈ ਕੀਤੇ ਜਿਹੜੇ ਮੂਸੇਵਾਲਾ ਦੇ ਕਤਲ ਵਿਚ ਵਰਤੇ ਗਏ। ਸਰਕਾਰ ਛੇਤੀ ਹੀ FBI ਨਾਲ ਸੰਪਰਕ ਕਰ ਕੇ ਕਾਹਲੋਂ ਨੂੰ ਭਾਰਤ ਲਿਆਉਣ ਦੇ ਯਤਨ ਕਰੇਗੀ। ਕਾਹਲੋਂ ਮੂਲ ਰੂਪ ਵਿਚ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ’ਤੇ AK 47 ਤੇ ਹੋਰ ਆਧੁਨਿਕ ਹਥਿਆਰਾਂ ਦੀ ਸਮਗਲਿੰਗ ਕਰਨ ਦਾ ਦੋਸ਼ ਹੈ। ਉਸ ਖਿਲਾਫ UAPA ਤਹਿਤ ਕੇਸ ਦਰਜ ਹਨ ਤੇ ਉਹ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ, ਪੰਜਾਬ ਪੁਲਿਸ ਤੇ NIA ਨੂੰ ਲੋੜੀਂਦਾ ਹੈ।
ਇਹ ਵੀ ਪੜ੍ਹੋ : 18 ਕਿਲੋ ਹੈਰੋਇਨ ਕੇਸ ‘ਚ ਉੜੀ ਤੋਂ 5 ਮੁਲਜ਼ਮ ਗ੍ਰਿਫਤਾਰ, 46 ਜਿੰਦਾ ਕਾਰਤੂਸ ਤੇ ਪਿਸਤੌਲ ਬਰਾਮਦ
ਦੱਸ ਦੇਈਏ ਕਿ ਲੁਧਿਆਣਾ CIA-2 ਪੁਲਿਸ ਨੇ 9 ਮਹੀਨੇ ਪਹਿਲਾਂ ਮੂਸੇਵਾਲਾ ਕਤਲ ਕਾਂਡ ਵਿੱਚ ਅਸਲਾ ਸਪਲਾਈ ਦੇ ਮਾਮਲੇ ਵਿੱਚ ਦਰਮਨਜੋਤ ਕਾਹਲੋਂ ਨੂੰ ਨਾਮਜ਼ਦ ਕੀਤਾ ਸੀ। ਗੈਂਗਸਟਰ ਤੂਫਾਨ ਅਤੇ ਮਨੀ ਰਈਆ ਨੂੰ ਗੋਇੰਦਵਾਲ ਜੇਲ੍ਹ ਤੋਂ ਲੁਧਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ। ਪੁਲਿਸ ਨੇ ਗੈਂਗਸਟਰਾਂ ਦਾ 5 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਰਿਮਾਂਡ ਦੌਰਾਨ ਗੈਂਗਸਟਰਾਂ ਨੇ ਗੋਲਡੀ ਬਰਾੜ ਦੇ ਵਿਦੇਸ਼ ‘ਚ ਬੈਠੇ ਸਾਥੀ ਦਰਮਨਜੋਤ ਸਿੰਘ ਕਾਹਲੋਂ ਦਾ ਨਾਂ ਸਾਹਮਣੇ ਲਿਆਂਦਾ ਸੀ, ਜਿਸ ਤੋਂ ਬਾਅਦ ਹੀ ਪੁਲਿਸ ਨੇ ਕਾਹਲੋਂ ਖਿਲਾਫ FIR ਦਰਜ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: