ਬੀਤੇ ਦਿਨ ਸਾਬਕਾ ਐਮ. ਐਲ. ਏ. ਕੁਲਦੀਪ ਵੈਦ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਏ ਗਏ ਇਕ ਐਮ. ਐਲ. ਏ. ਇਕ ਪੈਨਸ਼ਨ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਜਿਸ ‘ਤੇ ਅੱਜ ਭਗਵੰਤ ਮਾਨ ਨੇ ਨਾਂ ਲਏ ਬਿਨਾਂ ਕਾਂਗਰਸੀ ਲੀਡਰ ਨੂੰ ਕਰਾਰਾ ਜਵਾਬ ਦਿੱਤਾ।
ਸੀ. ਐਮ. ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਲੀਡਰ ਵੱਲੋਂ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਐਮ. ਐਲ. ਏ. ਦੀ ਤਨਖਾਹ ਢਾਈ ਲੱਖ ਰੁਪਏ ਏ, ਪਹਿਲਾਂ ਓਥੇ ਘੱਟ ਕਰੋ। ਉਨ੍ਹਾਂ ਕਿਹਾ ਕਿ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕੇ ਦਿੱਲੀ ਦੇ ਐੱਮ. ਐੱਲ. ਏ. ਦੀ ਬੇਸਿਕ ਪੇਅ 12000 ਰੁਪਏ ਹੈ ਤੇ ਭੱਤੇ ਪਾ ਕੇ 54,000 ਮਿਲਦਾ ਹੈ ਅਤੇ ਸਾਬਕਾ ਐਮ. ਐਲ. ਏ. ਦੀ ਪੈਨਸ਼ਨ 7200 ਰੁਪਏ ਹੈ। ਇਹ ਨੋਟ ਕਰ ਲਓ ਗੱਲ।
ਦੱਸ ਦੇਈਏ ਕੇ ਬੀਤੇ ਦਿਨ ਕੁਲਦੀਪ ਵੈਦ ਨੇ ਕਿਹਾ ਸੀ ਕਿ ਵਿਧਾਇਕਾਂ ਨੇ ਵਰਕਰਾਂ, ਆਮ ਲੋਕਾਂ ਅਤੇ ਆਪਣੇ ਦਫਤਰ ਵੀ ਚਲਾਉਣੇ ਹਨ, ਜਿਸ ਕਰਕੇ ਉਨ੍ਹਾਂ ਦੀ ਤਨਖਾਹ ਵੱਧ ਹੋਣੀ ਚਾਹੀਦੀ ਹੈ ਅਤੇ ਪੈਨਸ਼ਨ ਵੀ ਮਿਲਣੀ ਚਾਹੀਦੀ ਹੈ। ਡਾ. ਕੁਲਦੀਪ ਵੈਦ ਨੇ ਕਿਹਾ ਕਿ ਜੇ ਵਿਧਾਇਕਾਂ ਨੂੰ ਤਨਖ਼ਾਹ ਘੱਟ ਮਿਲੇਗੀ ਤਾਂ ਉਹ ਭ੍ਰਿਸ਼ਟਾਚਾਰ ਫੈਲਾਉਣਗੇ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਉਨ੍ਹਾਂ ਕਿਹਾ ਸੀ ਕਿ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ ਜ਼ਿਆਦਾ ਹੈ, ਇੰਨਾ ਹੀ ਨਹੀਂ ਹਿਮਾਚਲ ਦੇ ਵਿਚ, ਉੱਤਰ ਪ੍ਰਦੇਸ਼ ਵਿੱਚ ਅਤੇ ਤੇਲੰਗਾਨਾ ਦੇ ਵਿੱਚ ਪੰਜਾਬ ਦੇ ਵਿਧਾਇਕਾਂ ਨਾਲੋਂ ਉੱਥੋਂ ਦੇ ਵਿਧਾਇਕਾਂ ਨੂੰ ਕਿਤੇ ਜ਼ਿਆਦਾ ਤਨਖ਼ਾਹ ਮਿਲਦੀ ਹੈ।