ਗੁਜਰਾਤ ਵਿੱਚ ਅੰਧਵਿਸ਼ਵਾਸ ਕਰਕੇ ਧੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੇ ਪਿਓ ਅਤੇ ਤਾਏ ਨੂੰ ਸ਼ੱਕ ਸੀ ਕਿ ਕੁੜੀ ਨੂੰ ਭੂਤ ਚਿੰਬੜੇ ਹੋਏ ਨੇ। ਅਜਿਹੇ ‘ਚ ਕੁੜੀ ਨੂੰ ਗੰਨੇ ਦੇ ਖੇਤ ‘ਚ ਬੰਨ੍ਹ ਕੇ ਕੁੱਟਿਆ ਗਿਆ, ਉਸਨੂੰ ਭੁੱਖਾ ਰੱਖਿਆ। ਇਸ ਕਾਰਨ ਉਸਦੀ ਮੌਤ ਹੋ ਗਈ। ਉਹ ਤੰਤਰ-ਮੰਤਰਾਂ ਵਿੱਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਭੂਤ ਤਾਂਤਰਿਕ ਰਸਮਾਂ ਅਤੇ ਕੁੱਟ-ਮਾਰਨ ਨਾਲ ਭੱਜ ਜਾਵੇਗਾ। ਜਦੋਂ ਬੱਚੀ ਦੀ ਮਾਂ ਅਤੇ ਨਾਨੇ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਐਫਆਈਆਰ ਦਰਜ ਕਰਵਾਈ ਤਾਂ ਮਾਮਲਾ ਸਾਹਮਣੇ ਆਇਆ। ਘਟਨਾ ਗਿਰ ਸੋਮਨਾਥ ਜ਼ਿਲ੍ਹੇ ਦੇ ਤਲਾਲਾ ਦੇ ਧਾਵਾ ਪਿੰਡ ਦੀ ਹੈ।
ਪੁਲਿਸ ਮੁਤਾਬਕ ਮ੍ਰਿਤਕ ਧੈਰਯਾ ਦੀ ਉਮਰ 14 ਸਾਲ ਸੀ। ਉਹ 9ਵੀਂ ਜਮਾਤ ਵਿੱਚ ਪੜ੍ਹਦੀ ਸੀ। ਉਹ ਕਰੀਬ ਇਕ ਸਾਲ ਤੋਂ ਆਪਣੇ ਤਾਊ ਦਿਲੀਪ ਅਕਬਰੀ ਦੇ ਘਰ ਧਾਵਾ ਪਿੰਡ ਵਿਚ ਰਹਿ ਰਹੀ ਸੀ। ਤਾਊ ਤੰਤਰ ਨੂੰ ਮੰਨਦਾ ਹੈ। 1 ਅਕਤੂਬਰ ਨੂੰ ਉਸ ਨੇ ਸੂਰਤ ਦੇ ਰਹਿਣ ਵਾਲੇ ਆਪਣੇ ਭਰਾ ਧੈਰਿਆ ਦੇ ਪਿਤਾ ਭਾਵੇਸ਼ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਦੀ ਧੀ ਨੂੰ ਭੂਤ ਚਿੰਬੜੇ ਹੋਏ ਨੇ। ਪਿਤਾ ਸੂਰਤ ਤੋਂ ਧਾਵਾ ਪਹੁੰਚ ਗਿਆ। ਇਸ ਤੋਂ ਬਾਅਦ ਦੋਹਾਂ ਨੇ ਆਪਸੀ ਸਲਾਹ ਨਾਲ ਉਸ ਨੂੰ ਕੱਢਣ ਲਈ ਤੰਤਰ ਦਾ ਰਸਤਾ ਚੁਣਿਆ।
1 ਅਕਤੂਬਰ ਨੂੰ ਦਿਲੀਪ ਅਤੇ ਭਾਵੇਸ਼ ਪਿੰਡ ਦੇ ਗੰਨੇ ਦੇ ਖੇਤ ‘ਚ ਧੈਰਿਯਾ ਨੂੰ ਲੈ ਗਏ ਅਤੇ ਉੱਥੇ ਉਸ ਨੂੰ ਬੰਨ੍ਹ ਦਿੱਤਾ। ਦੋ ਦਿਨਾਂ ਬਾਅਦ ਫਿਰ ਦੋਵੇਂ ਭਰਾ ਖੇਤ ਵਿੱਚ ਪੁੱਜੇ ਅਤੇ ਧੈਰਿਯਾ ਨੂੰ ਕੁੱਟਿਆ। ਇਸ ‘ਤੇ ਬੱਚੀ ਬੇਹੋਸ਼ ਹੋ ਗਈ। ਦੋਵੇਂ ਭਰਾ ਉਸ ਨੂੰ ਉਸੇ ਹਾਲਤ ਵਿਚ ਛੱਡ ਕੇ ਘਰ ਆ ਗਏ। ਦੋ ਦਿਨ ਬਾਅਦ ਯਾਨੀ 5 ਅਕਤੂਬਰ ਨੂੰ ਉਹ ਖੇਤ ਗਿਆ ਤਾਂ ਬੇਟੀ ਨੂੰ ਉਸੇ ਹਾਲਤ ‘ਚ ਪਈ ਦੇਖੀ। ਫਿਰ ਵੀ ਉਸ ਨੇ ਕੁਝ ਨਹੀਂ ਕੀਤਾ।
7 ਅਕਤੂਬਰ ਨੂੰ ਸਵੇਰੇ 11 ਵਜੇ ਜਦੋਂ ਦੋਵੇਂ ਖੇਤ ਪਹੁੰਚੇ ਤਾਂ ਬੇਟੀ ਦੇ ਸਰੀਰ ‘ਚੋਂ ਬਦਬੂ ਆ ਰਹੀ ਸੀ ਅਤੇ ਕੀੜੇ ਪੈ ਚੁੱਕੇ ਸਨ। ਫਿਰ ਉਨ੍ਹਾਂ ਨੇ ਸੋਚਿਆ ਕਿ ਬੇਟੀ ਦੀ ਮੌਤ ਹੋ ਗਈ ਹੈ। ਦੋਵਾਂ ਨੇ ਉਸੇ ਰਾਤ ਧੀ ਦੀ ਲਾਸ਼ ਨੂੰ ਖੇਤ ਵਿੱਚ ਸਾੜ ਦਿੱਤਾ। ਅਗਲੇ ਦਿਨ ਸੂਰਤ ਵਿੱਚ ਰਹਿਣ ਵਾਲੀ ਲੜਕੀ ਦੀ ਮਾਂ ਨੂੰ ਧੀ ਦੀ ਮੌਤ ਦੀ ਸੂਚਨਾ ਦਿੱਤੀ ਗਈ।
ਇਹ ਵੀ ਪੜ੍ਹੋ : ਮੋਹਾਲੀ RPG ਅਟੈਕ, PAK ਭੱਜਣ ਦੀ ਫਿਰਾਕ ‘ਚ ਸੀ ਚੜਤ ਸਿੰਘ, ਮਿਲਿਆ 5 ਦਿਨ ਦਾ ਪੁਲਿਸ ਰਿਮਾਂਡ
ਉਸ ਦੀ ਮਾਂ ਨੇ ਇਹ ਖਬਰ ਆਪਣੇ ਪਿਤਾ ਵਲਜੀ ਭਾਈ ਡੋਬੜੀਆ ਨੂੰ ਦੱਸੀ। ਫਿਰ ਦੋਵੇਂ ਪਿੰਡ ਪਹੁੰਚੇ ਅਤੇ ਭਾਵੇਸ਼ ਨੂੰ ਪੁੱਛਿਆ ਕਿ ਅੰਤਿਮ ਸੰਸਕਾਰ ਲਈ ਸਾਡੀ ਉਡੀਕ ਕਿਉਂ ਨਹੀਂ ਕੀਤੀ। ਸ਼ੱਕ ਹੋਣ ‘ਤੇ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਖੇਤ ‘ਚੋਂ ਕੁਝ ਸਾਮਾਨ ਅਤੇ ਧੀ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ। ਜਾਂਚ ਵਿੱਚ ਪੁਲਿਸ ਨੂੰ ਕੁਝ ਸੀਸੀਟੀਵੀ ਫੁਟੇਜ ਵੀ ਮਿਲੇ ਹਨ।
ਵੀਡੀਓ ਲਈ ਕਲਿੱਕ ਕਰੋ -: