ਚੰਡੀਗੜ੍ਹ ਵਿਚ ਅੱਜ PGI ਦੇ ਕੋਲ ਸੈਕਟਰ-11 ਵਿਚ ਇਕ ਮੈਡੀਕਲ ਸਟੋਰ ‘ਤੇ ਅਣਪਛਾਤੇ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਵਿਚ ਮੈਡੀਕਲ ਸਟੋਰ ਦੇ ਕੈਸ਼ੀਅਰ ਦੀ ਮੌਤ ਹੋ ਗਈ। 2 ਬਦਮਾਸ਼ ਗਾਹਕ ਬਣਕੇ ਦੁਕਾਨ ਦੇ ਅੰਦਰ ਵੜੇ ਸਨ।
ਉਨ੍ਹਾਂ ਨੇ ਮਾਸਕ ਲਗਾਇਆ ਹੋਇਆ ਸੀ। ਦੋਵਾਂ ਨੇ ਹੱਥ ਲੁਕਾ ਕੇ ਦੁਕਾਨ ਵਿਚ ਆਪਣੀ ਆਟੋਮੈਟਿਕ ਗਨ ਲੋਡ ਕੀਤੀ ਤੇ ਕਾਊਂਟਰ ‘ਤੇ ਬੈਠੇ ਕੈਸ਼ੀਅਰ ‘ਤੇ ਫਾਇਰਿੰਗ ਕਰ ਦਿੱਤੀ। ਪਿਸਤੌਲ ਨਾਲ 1 ਸੈਕੰਡ ਵਿਚ ਹੀ 13 ਫਾਇਰ ਹੋਏ ਪਿਸੌਤਲਾਂ ਦੋਵੇਂ ਹੀ ਹਮਲਾਵਰਾਂ ਕੋਲ ਸਨ ਪਰ ਗੋਲੀ ਉਨ੍ਹਾਂ ਵਿਚੋਂ ਇਕ ਨੇ ਚਲਾਈ ਤੇ ਇਸ ਮਗਰੋਂ ਦੋਵੇਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਰੋਹੜੂ ਦੇ ਰਹਿਣ ਵਾਲੇ ਜਾਨਕੀ ਦਾਸ ਵਜੋਂ ਹੋਈ ਹੈ ਤੇ ਘਟਨਾ ਦਾ ਸੀਸੀਟੀਵੀ ਫੁਜੇ ਵੀ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਰਾਏਕੋਟ : ਟਰੱਕ ਤੇ ਕੈਂਟਰ ਵਿਚਾਲੇ ਟੱਕਰ, ਹਾਦਸੇ ‘ਚ ਕੈਂਟਰ ਚਾਲਕ ਦੀ ਹੋਈ ਮੌ/ਤ, ਟਰੱਕ ਚਾਲਕ ਜ਼ਖਮੀ
ਵੀਡੀਓ ਵਿਚ ਦਿਖ ਰਿਹਾ ਹੈ ਕਿ ਦੁਕਾਨ ‘ਤੇ ਕਾਫੀ ਗਾਹਕ ਸਨ।ਇਸ ਦੌਰਾਨ ਫਾਇਰਿੰਗ ਕਰਨ ਵਾਲੇ ਦੋਵੇਂ ਨੌਜਵਾਨ ਚਿਹਰੇ ‘ਤੇ ਮਾਸਕ ਤੇ ਟੋਪੀ ਲਗਾ ਕੇ ਦੁਕਾਨ ਵਿਚ ਦਾਖਲ ਹੋਏ। ਉਨ੍ਹਾਂ ‘ਤੇ ਕਿਸੇ ਦਾ ਧਿਆਨ ਨਹੀਂ ਗਿਆ। ਦੋਵੇਂ ਹਮਲਾਵਰ ਸਭ ਤੋਂ ਪਹਿਲਾਂ ਕਾਊਂਟਰ ‘ਤੇ ਗਏ ਤੇ ਖੜ੍ਹੇ ਹੋ ਗਏ। ਉਨ੍ਹਾਂ ਨੇ 21 ਸੈਕੰਡ ਤੱਕ ਰੁਕ ਕੇ ਪਹਿਲਾਂ ਦੁਕਾਨ ਦਾ ਮਾਹੌਲ ਸਮਝਿਆ। ਇਸ ਦੇ ਬਾਅਦ ਦੋਵੇਂ ਹਮਲਾਵਰਾਂ ਨੇ ਕਾਊਂਟਰ ਕੋਲ ਆਪਣੀ-ਆਪਣੀ ਪਿਸਤੌਲ ਲੋਡ ਕੀਤੀ। ਇਸ ਦੇ ਤੁਰੰਤ ਬਾਅਦ ਦੋਵੇਂ ਹਮਲਾਵਰਾਂ ਵਿਚੋਂ ਇਕ ਨੇ ਕਾਊਂਟਰ ‘ਤੇ ਬੈਠੇ ਕੈਸ਼ੀਅਰ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਦੀ ਪਿਸਤੌਲ ਆਟੋਮੈਟਿਕ ਸੀ, ਇਸ ਲਈ ਇਕ ਹੀ ਵਾਰ ਵਿਚ ਕੀ ਫਾਇਰ ਹੋਏ। ਫਾਇਰਿੰਗ ਕਰਕੇ ਦੋਵੇਂ ਸਟੋਰ ਤੋਂ ਨਿਕਲ ਕੇ ਭੱਜ ਗਏ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









