ਅੰਮ੍ਰਿਤਸਰ ਵਿਚ ਸਵੇਰੇ ਡਿਊਟੀ ‘ਤੇ ਜਾ ਰਹੇ ਪੰਜਾਬ ਪੁਲਿਸ ਦੇ ਇਕ ASI ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰ ਬਾਈਕ ‘ਤੇ ਸਵਾਰ ਹੋ ਕੇ ਆਏ ਸਨ ਜਿਨ੍ਹਾਂ ਨੇ ASI ਨੂੰ 2 ਗੋਲੀਆਂ ਮਾਰੀਆਂ। ਇਸ ਦੇ ਬਾਅਦ ਉਹ ਮੌਕੇ ਤੋਂ ਭੱਜ ਗਏ। ਗੋਲੀਆਂ ਲੱਗਣ ਨਾਲ ਏਐੱਸਆਈ ਗੰਭੀਰ ਜ਼ਖਮੀ ਹੋਏ ਸਨ ਜਿਨ੍ਹਾਂ ਨੇ ਥੋੜ੍ਹੀ ਹੀ ਦੇਰ ਵਿਚ ਮੌਕੇ ‘ਤੇ ਦਮ ਤੋੜ ਦਿੱਤਾ।
ਮ੍ਰਿਤਕ ਪੁਲਿਸ ਮੁਲਾਜ਼ਮ ਦੀ ਪਛਾਣ ਜੋਗਾ ਸਿੰਘ ਵਜੋਂ ਹੋਈ ਹੈ। ਟ੍ਰੈਫਿਕ ਵਿੰਗ ਵਿਚ ਤਾਇਨਾਤ ਜੋਗਾ ਸਿੰਘ ਗੁਰਦਾਸਪੁਰ ਦੇ ਬਾਂਗਰ ਵਿਚ ਪਿੰਡ ਘਣੀਏ ਦੇ ਰਹਿਣ ਵਾਲੇ ਸਨ। ਉਹ ਘਰ ਤੋਂ ਸਵੇਰੇ ਲਗਭਗ 6 ਵਜੇ ਆਪਣੀ ਸਕੂਟੀ ‘ਤੇ ਡਿਊਟੀ ਲਈ ਅੰਮ੍ਰਿਤਸਰ ਜਾ ਰਹੇ ਸਨ। ਮਜੀਠਾ ਤੋਂ ਲਗਭਗ 1 ਕਿਲੋਮੀਟਰ ਪਹਿਲਾਂ ਬਾਈਕ ‘ਤੇ ਆਏ 2 ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਸਕੂਟੀ ਨੂੰ ਰਸਤੇ ਵਿਚ ਘੇਰਿਆ। ਇਸ ਦੇ ਬਾਅਦ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ।
ਇਸ ਦੌਰਾਨ ASI ਨੂੰ 2 ਗੋਲੀਆਂ ਲੱਗੀਆਂ। ਇਕ ਛਾਤੀ ਦੇ ਸੱਜੇ ਪਾਸੇ ਤੇ ਦੂਜੀ ਕਮਰ ‘ਤੇ। ਇਸ ਨਾਲ ASI ਗੰਭੀਰ ਜ਼ਖਮੀ ਹੋ ਗਏ। ਹਾਲਾਂਕਿ ਸਵੇਰ ਦਾ ਸਮਾਂ ਸੀ, ਇਸ ਲਈ ਉਨ੍ਹਾਂ ਦੀ ਮਦਦ ਲਈ ਕੋਈ ਨਹੀਂ ਪਹੁੰਚ ਸਕਿਆ ਜਿਸ ਨਾਲ ਉਨ੍ਹਾਂ ਨੇ ਮੌਕੇ ‘ਤੇ ਹੀ ਤੜਫ ਕੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਗੱਭਰੂ ਨੇ ਵਿਦੇਸ਼ ‘ਚ ਗੱਡੇ ਝੰਡੇ, ਕੈਨੇਡਾ ‘ਚ ਜੱਜ ਬਣਿਆ ਵਿਕਰਮਜੀਤ ਸਿੰਘ ਔਜਲਾ
ASI ਦੇ ਕਤਲ ਨੂੰ ਟਾਰਗੈੱਟ ਕਿਲਿੰਗ ਦਾ ਸ਼ੱਕ ਦੱਸਿਆ ਜਾ ਰਿਹਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਿਹਾ ਕਿ ਨਿੱਜੀ ਰੰਜਿਸ਼ ਤੋਂ ਲੈ ਕੇ ਰੋਡ ਰੇਜ ਤੱਕ ਦੇ ਸਾਰੇ ਐਂਗਲ ਨਾਲ ਇਸ ਹੱਤਿਆਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ। ਕਤਲ ਵਾਲੀਆਂ ਥਾਵਾਂ ਦੇ ਆਸ-ਪਾਸ ਤੋਂ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










