7 ਫਰਵਰੀ 2023 ਨੂੰ ਸਿਧਾਰਥ-ਕਿਆਰਾ ਨੇ ਸੱਤ ਫੇਰੇ ਲੈ ਲਏ ਤੇ ਹਮੇਸ਼ਾ-ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ। ਵੈਲੇਨਟਾਈਨ ਡੇ ਵੀਕ ਵਿਚ ਸਿਧਾਰਥ-ਕਿਆਰਾ ਨੇ ਵਿਆਹ ਕਰਕੇ ਆਪਣੇ ਰਿਲੇਸ਼ਨਸ਼ਿਪ ਨੂੰ ਨਵਾਂ ਨਾਂ ਦਿੱਤਾ। ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਬਾਲੀਵੁੱਡ ਦੇ ਬੇਹੱਦ ਪਿਆਰੇ ਕੱਪਲਾਂ ਵਿਚੋਂ ਇਕ ਹਨ। ਇਸ ਲਈ ਜਦੋਂ ਕੱਪਲ ਨੇ ਵਿਆਹ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਤਾਂ ਸੋਸ਼ਲ ਮੀਡੀਆ ‘ਤੇ ਜਸ਼ਨ ਵਰਗਾ ਮਾਹੋਲ ਬਣ ਗਿਆ। ਵਿਆਹ ਦੇ ਬਾਅਦ ਫੈਨਸ ਇਨ੍ਹਾਂ ਦੀ ਇਕ ਝਲਕ ਦੇਖਣ ਨੂੰ ਬੇਤਾਬ ਦਿਖਾਈ ਦੇ ਰਹੇ ਸਨ।
ਸਿਧਾਰਥ ਤੇ ਕਿਆਰਾ ਨੇ ਜੈਸਲਮੇਰ ਦੇ ਸੂਰਯਾਗੜ੍ਹ ਵਿਚ ਧੂਮਧਾਮ ਨਾਲ ਵਿਆਹ ਕਰਵਾਇਆ। ਕੱਪਲ ਦੀਆਂ ਵਿਆਹ ਦੀਆਂ ਫੋਟੋਆਂ ਨੇ ਹਰ ਕਿਸੇ ਦਾ ਮਨ ਖੁਸ਼ ਕਰ ਦਿੱਤਾ। ਹੁਣ ਇੰਤਜ਼ਾਰ ਸੀ ਕਿਆਰਾ ਤੇ ਸਿਧਾਰਥ ਨੂੰ ਇਕੱਠੇ ਦੇਖਣ ਦਾ। ਉਹ ਪਲ ਵੀ ਆਇਆ ਤੇ ਵਿਆਹ ਦੇ ਬਾਅਦ ਕਿਆਰਾ ਸਿਧਾਰਥ ਨਾਲ ਦਿੱਲੀ ਪਹੁੰਚੀ। ਏਅਰਪੋਰਟ ‘ਤੇ ਸਿਧਾਰਥ, ਕਿਆਰਾ ਨਾਲ ਸਪੋਟ ਹੋਏ।
ਹੱਥਾਂ ਵਿਚ ਪਿੰਕ ਚੂੜ੍ਹਾ, ਗਲੇ ਵਿਚ ਮੰਗਲਸੂਤਰ ਤੇ ਮਾਂਗ ਵਿਚ ਸਿੰਦੂਰ ਭਰੇ ਕਿਆਰਾ ਅਡਵਾਨੀ ਬੇਹੱਦ ਖੂਬਸੂਰਤ ਨਜ਼ਰ ਆਈ। ਸਲਵਾਰ-ਸੂਟ ਦੀ ਜਗ੍ਹਾ ਕਿਆਰਾ ਵਿਆਹ ਦੇ ਬਾਅਦ ਬਲੈਕ ਪਜਾਮਾ ਤੇ ਟੌਪ ਵਿਚ ਦਿਖੀ। ਸਿਧਾਰਥ ਦੀ ਦੁਲਹਨ ਬਣ ਕੇ ਕਿਆਰ ਦੇ ਚਿਹਰੇ ‘ਤੇ ਗਲੋਅ ਤੇ ਖੁਸ਼ੀ ਦੋਵੇਂ ਦਿਖਾਈ ਦਿੱਤੇ। ਦੂਜੇ ਪਾਸੇ ਸਿਧਾਰਥ ਵੀ ਹਮੇਸ਼ਾ ਲਈ ਆਪਣੇ ਪਿਆਰ ਨੂੰ ਪਾ ਕੇ ਖੁਸ਼ ਨਜ਼ਰ ਆਏ। ਵਿਆਹ ਦੇ ਬਾਅਦ ਸਿਧਾਰਥ ਤੇ ਕਿਆਰਾ ਨੂੰ ਇਕੱਠੇ ਦੇਖ ਕੇ ਉਨ੍ਹਾਂ ਤੋਂ ਨਜ਼ਰਾਂ ਹਟਾਉਣਾ ਮੁਸ਼ਕਲ ਲੱਗ ਰਿਹਾ ਸੀ।
ਜੈਸਲਮੇਰ ਦੇ ਸੂਰਯਗੜ੍ਹ ਵਿਚ ਰਾਇਲ ਵੈਡਿੰਗ ਦੇ ਬਾਅਦ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦਿੱਲੀ ਵਿਚ ਗ੍ਰੈਂਡ ਰਿਸੈਸ਼ਨ ਕਰਨਗੇ। ਸਿਧਾਰਥ ਮਲਹੋਤਰਾ ਦੇ ਮਾਤਾ-ਪਿਤਾ ਦਿੱਲੀ ਵਿਚ ਰਹਿੰਦੇ ਹਨ। ਪਹਿਲਾ ਰਿਸੈਪਸ਼ਨ 9 ਫਰਵਰੀ ਨੂੰ ਦਿੱਲੀ ਵਿਚ ਰੱਖਿਆ ਗਿਆ ਹੈ। ਦਿੱਲੀ ਦੇ ਬਾਅਦ ਕੱਪਲ ਨੇ ਬਾਲੀਵੁੱਡ ਸਟਾਰਸ, ਫ੍ਰੈਂਡਸ ਤੇ ਮੀਡੀਆ ਲਈ ਮੁੰਬਈ ਵਿਚ ਵੀ ਇਕ ਰਿਸੈਪਸ਼ਨ ਰੱਖਿਆ ਹੈ। ਮੁੰਬਈ ਰਿਸੈਪਸ਼ਨ 12 ਫਰਵਰੀ ਨੂੰ ਹੋਵੇਗਾ।
ਇਹ ਵੀ ਪੜ੍ਹੋ : ਪਟਿਆਲਾ : ਕੈਮਿਸਟ ਦੀ ਦੁਕਾਨ ਦੇ ਮਾਲਕ ਨਾਲ 41 ਲੱਖ ਰੁਪਏ ਦੀ ਠੱਗੀ, 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਸਿਧਾਰਥ ਤੇ ਕਿਆਰਾ ਦੀ ਲਵ ਸਟੋਰੀ 2021 ਵਿਚ ਸ਼ੁਰੂ ਹੋਈ ਸੀ। ਦੋਵਾਂ ਦੀ ਜੋੜੀ ਨੂੰ ਸ਼ੇਰਸ਼ਾਹ ਮੂਵੀ ਵਿਚ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਉਡਣ ਲੱਗੀਆਂ ਹਾਲਾਂਕਿ ਕੱਪਲ ਨੇ ਕਦੇ ਆਫੀਸ਼ੀਅਲ ਰਿਲੇਸ਼ਨਸ਼ਿਪ ‘ਤੇ ਕੁਝ ਨਹੀਂ ਕਿਹਾ। ਹੁਣ ਵਿਆਹ ਕਰਕੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਸਰਪ੍ਰਾਈਜ ਕੀਤਾ।
ਵੀਡੀਓ ਲਈ ਕਲਿੱਕ ਕਰੋ -: