ਧੁਰੰਧਰ ਮੂਵੀ ਫੇਮ ਪੰਜਾਬੀ ਸਿੰਗਰ ਖਾਨ ਸਾਬ ਆਪਣੇ ਨਵੇਂ ਗੀਤ, “ਪਾਗਲ ਨਹੀਂ ਹੋਣਾ” ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਿਆ। ਇੱਕ ਸੀਨ ਦੌਰਾਨ, ਉਸ ਨੇ ਸਿਰ ਸ਼ੀਸ਼ੇ ਵਿਚ ਦੇ ਮਾਰਿਆ। ਸ਼ੀਸ਼ਾ ਉਸਦੇ ਮੱਥੇ ‘ਤੇ ਵੱਜ ਗਿਆ, ਜਿਸ ਨਾਲ ਉਹ ਖੂਨੋ-ਖੂਨ ਹੋ ਗਿਆ। ਉਸ ਦੇ ਮੱਥੇ ‘ਤੇ ਟਾਂਕੇ ਲੱਗੇ ਹਨ।
ਇਸ ਦੌਰਾਨ ਕਰੂ ਮੈਂਬਰ ਨੇ ਉਸ ਨੂੰ ਸੰਭਾਲਿਆ ਤੇ ਟਿਸ਼ੂ ਨਾਲ ਖੂਨ ਸਾਫ਼ ਕੀਤਾ। ਸੱਟ ਲੱਗਣ ਦੇ ਬਾਵਜੂਦ ਖਾਨ ਸਾਬ ਜੋਸ਼ੀਲੇ ਅੰਦਾਜ ਵਿਚ ਸੀ। ਉਸਨੇ ਕਰੂ ਮੈਂਬਰ ਨੂੰ ਕਿਹਾ ਕਿ ਕੁਝ ਨਹੀਂ ਹੋਇਆ। “ਮੈਨੂੰ ਛੱਡ ਦਿਓ ਤੇ ਪਲੇਬੈਕ ਦਿਖਾਓ।”

ਬੁੱਧਵਾਰ 20 ਮਈ ਦੁਪਹਿਰ 2:45 ਵਜੇ, ਖਾਨ ਸਾਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਘਟਨਾ ਸਾਂਝੀ ਕੀਤੀ। ਵੀਡੀਓ ਵਿੱਚ ਉਸ ਦੇ ਮੱਥੇ ਤੋਂ ਖੂਨ ਵਗਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਉਸਨੇ ਘਟਨਾ ਦੀ ਸਹੀ ਜਗ੍ਹਾ ਜਾਂ ਤਰੀਕ ਦਾ ਖੁਲਾਸਾ ਨਹੀਂ ਕੀਤਾ।

ਗਾਇਕ ਖਾਨ ਸਾਬ ਨੇ ਕਿਹਾ ਕਿ ਮੈਂ ਕਿਰਦਾਰ ਵਿੱਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਸੀ। ਮੈਂ ਇਸ ਸ਼ਾਟ ਲਈ ਆਪਣੇ ਪਰਿਵਾਰ ਤੋਂ ਮੁਆਫੀ ਮੰਗਦਾ ਹਾਂ। ਮੈਂ ਭਵਿੱਖ ਵਿੱਚ ਇਸ ਦਾ ਧਿਆਨ ਰੱਖਾਂਗਾ।”
ਇਹ ਵੀ ਪੜ੍ਹੋ : ਗੁਰਦੁਆਰਾ ਕਮੇਟੀਆਂ ਦੇ ਫੰਡਾਂ ਦਾ ਮਾਮਲਾ, ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
ਗਾਇਕ ਨੇ ਕਿਹਾ ਕਿ ਮੈਂ ਆਪਣੀ ਭੂਮਿਕਾ ਵਿੱਚ ਬਹੁਤ ਡੁੱਬਿਆ ਹੋਇਆ ਸੀ। ਸ਼ੀਸ਼ਾ ਮੋਟਾ ਸੀ ਅਤੇ ਮੈਂ ਇਸਨੂੰ ਇੰਨਾ ਜ਼ੋਰ ਨਾਲ ਮਾਰਿਆ ਕਿ ਇਹ ਟੁੱਟ ਗਿਆ ਅਤੇ ਮੇਰੇ ਮੱਥੇ ‘ਤੇ ਚੁੱਭ ਗਿਆ। ਪਰ ਸੱਟ ਦਾ ਦਰਦ ਹੁਣ ਘੱਟ ਹੋ ਰਿਹਾ ਹੈ ਕਿਉਂਕਿ ਲੋਕ ਮੇਰੀ ਅਦਾਕਾਰੀ ਦੀ ਪ੍ਰਸ਼ੰਸਾ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










