ਪਟਿਆਲਾ ਵਿਚ ਮਾਮੂਲੀ ਤਕਰਾਰ ਕਰਕੇ 17 ਸਾਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਅਣਪਛਾਤੇ ਹਮਲਾਵਰਾਂ ਨੇ ਕੰਮ ਤੋਂ ਘਰ ਪਰਤਣ ਦੌਰਾਨ ਨੌਜਵਾਨ ‘ਤੇ ਹਮਲਾ ਕੀਤਾ। ਮ੍ਰਿਤਕ ਦੀ ਪਛਾਣ ਮਯੰਕ ਵਜੋਂ ਹੋਈ ਹੈ, ਜੋਕਿ ਪਟਿਆਲਾ ਦੀ ਮਸ਼ਹੂਰ ਜੱਗੀ ਸਵੀਟਸ ‘ਤੇ ਕੰਮ ਕਰਦਾ ਸੀ। ਮਯੰਕ ਯੂਪੀ ਦੇ ਬਿਜਨੌਰ ਦਾ ਰਹਿਣ ਵਾਲਾ ਸੀ।
ਨੌਜਵਾਨ ਸਾਥੀਆਂ ਦੇ ਸਾਥੀਆਂ ਨੇ ਦੱਸਿਆ ਕਿ ਜਦੋਂ ਉਹ ਰਾਤ 11.20 ਮਿੰਟ ਦੇ ਲਗਭਗ ਜੱਗੀ ਸਵੀਟ ਤੋਂ ਕੰਮ ਤੋਂ ਫਰੀ ਹੋ ਕੇ ਘਰ ਵੱਲ ਨੂੰ ਜਾ ਰਹੇ ਸਨ ਤਾਂ 22 ਨੰਬਰ ਫਾਟਕ ਪੁਲ ਦੇ ਥੱਲੇ ਕੁਝ ਨੌਜਵਾਨ ਆਏ, ਜਿਨ੍ਹਾਂ ਦੇ ਮੋਟਰਸਾਈਕਲ ਦੇ ਉੱਪਰ ਕੋਈ ਨੰਬਰ ਪਲੇਟਾਂ ਨਹੀਂ ਸਨ। ਉਨ੍ਹਾਂ ਦੇ ਹੱਥ ਵਿੱਚ ਹਥਿਆਰ ਤੇ ਡੰਡੇ ਸਨ। ਉਨ੍ਹਾਂ ਨੇ ਚਾਰ ਤੋਂ ਪੰਜ ਨੌਜਵਾਨਾਂ ਦੇ ਉੱਪਰ ਹਮਲਾ ਕਰ ਦਿੱਤਾ। ਕੁਝ ਨੌਜਵਾਨਾਂ ‘ਤੇ ਡੰਡਿਆਂ ਦੇ ਨਾਲ ਹਮਲਾ ਕੀਤਾ। ਕਈ ਨੌਜਵਾਨਾਂ ਦੇ ਸੱਟਾਂ ਵੀ ਲੱਗੀਆਂ।
ਇਹ ਵੀ ਪੜ੍ਹੋ : ਸਾਬਕਾ ਸਰਪੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਸਵੀਰ ਸਿੰਘ ਦੇ ਘਰ ਦੇ ਬਾਹਰ ਹੋਈ ਫਾਇਰਿੰਗ, ਜਾਂਚ ‘ਚ ਜੁਟੀ ਪੁਲਿਸ
ਹਲਮੇ ਵਿਚ ਮਯੰਕ ਨੂੰ ਉਨ੍ਹਾਂ ਨੇ ਚਾਕੂ ਮਾਰਿਆ ਤੇ ਜਦੋਂ ਉਸਦੇ ਸਾਥੀ ਉਸ ਨੂੰ ਚੱਕ ਕੇ ਨਾਲ ਦੇ ਹਸਪਤਾਲ ਵਿੱਚ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮਯੰਕ ਦੇ ਸਾਥੀਆਂ ਨੇ ਦੱਸਿਆ ਕਿ ਜਦੋਂ ਉਹ ਵਾਪਸ ਹਸਪਤਾਲ ਤੋਂ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤਾਂ ਉਹ ਹਮਲਾਵਰ ਦੁਬਾਰਾ ਫਿਰ ਇੱਕ ਵਾਰ ਆਏ ਤੇ ਉਹਨਾਂ ਦੇ ਨਾਲ ਲੜਾਈ-ਝਗੜਾ ਕਰਨ ਲੱਗ ਗਏ। ਫਿਲਹਾਲ ਮਯੰਕ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਭੇਜਿਆ ਗਿਆ ਹੈ ਪਰਿਵਾਰਿਕ ਮੈਂਬਰ ਯੂਪੀ ਦੇ ਬਿਜਨੌਰ ਤੋਂ ਪਟਿਆਲਾ ਪਹੁੰਚ ਗਏ ਹਨ ਤੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








