ਪਾਕਿਸਤਾਨ ਦੀ ਸਿਆਸਤ ਵਿਚ ਇਸ ਸਮੇਂ ਭੂਚਾਲ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦੇ ਮੁਖੀ ਮੌਲਾਨਾ ਫਜ਼ਲੂਰ ਰਹਿਮਾਨ ਨੇ ਇਮਰਾਨ ਖਾਨ ‘ਤੇ ਨਿਸ਼ਾਨਾ ਸਾਧਦਿਆਂ ਹੋਏ ਉਨ੍ਹਾਂ ‘ਤੇ ਹੋਏ ਹਮਲੇ ਨੂੰ ਡਰਾਮਾ ਦੱਸਿਆ। ਉਨ੍ਹਾਂ ਕਿਹਾ ਕਿ ਇਮਰਾਨ ਨੇ ਆਪਣੀ ਐਕਟਿੰਗ ਵਿਚ ਸ਼ਾਹਰੁਖ ਤੇ ਸਲਮਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਇਮਰਾਨ ਖਾਨ ‘ਤੇ ਉਨ੍ਹਾਂ ਦੇ ਲਾਂਗ ਮਾਰਚ ਦੌਰਾਨ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਐਤਵਾਰ ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਨ੍ਹਾਂ ਨੂੰ ਲਾਹੌਰ ਸਥਿਤ ਨਿੱਜੀ ਰਿਹਾਇਸ਼ ‘ਤੇ ਤਬਦੀਲ ਕਰ ਦਿੱਤਾ ਗਿਆ ਹੈ। ਮੌਲਾਨਾ ਫਜ਼ਲੁਰ ਰਹਿਮਾਨ ਨੇ ਇਮਰਾਨ ‘ਤੇ ਹੋਏ ਹਮਲੇ ‘ਤੇ ਸ਼ੱਕ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਦਾਕਾਰੀ ‘ਚ ਬਾਲੀਵੁੱਡ ਸਿਤਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ, ”ਸ਼ੁਰੂਆਤ ‘ਚ ਜਦੋਂ ਮੈਂ ਹਮਲੇ ਬਾਰੇ ਸੁਣਿਆ ਤਾਂ ਮੈਂ ਇਮਰਾਨ ਖਾਨ ਨਾਲ ਹਮਦਰਦੀ ਜਤਾਈ ਪਰ ਹੁਣ ਲੱਗਦਾ ਹੈ ਕਿ ਇਹ ਕੋਈ ਡਰਾਮਾ ਸੀ।
ਹਮਲੇ ‘ਤੇ ਸ਼ੱਕ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ, ”ਇਹ ਅਜੇ ਤੈਅ ਨਹੀਂ ਹੋਇਆ ਹੈ ਕਿ ਇਮਰਾਨ ‘ਤੇ ਇਕ ਗੋਲੀ ਚਲਾਈ ਗਈ ਸੀ ਜਾਂ ਕਈ ਗੋਲੀਆਂ ਚਲਾਈਆਂ ਗਈਆਂ ਸਨ। ਹਮਲੇ ਵਿਚ ਉਸ ਦੀ ਇਕ ਲੱਤ ਵਿਚ ਜਾਂ ਦੋਵੇਂ ਲੱਤਾਂ ਵਿਚ ਗੋਲੀ ਲੱਗੀ ਸੀ। ਗੋਲੀ ਲੱਗੀ ਸੀ ਜਾਂ ਨਹੀਂ? ਕੁਝ ਲੋਕ ਕਹਿ ਰਹੇ ਹਨ ਕਿ ਉਸ ਦੀ ਲੱਤ ਵਿੱਚ ਗੋਲੀ ਦੇ ਟੁਕੜੇ ਹਨ। ਬੰਬ ਦੇ ਟੁਕੜਿਆਂ ਬਾਰੇ ਤਾਂ ਸੁਣਿਆ ਹੈ, ਪਰ ਗੋਲੀ ਦੇ ਟੁਕੜਿਆਂ ਬਾਰੇ ਪਹਿਲੀ ਵਾਰ ਸੁਣਿਆ ਹੈ।’ ਮੌਲਾਨਾ ਫਜ਼ਲ ਨੇ ਕਿਹਾ ਕਿ ਇਹ ਵੀ ਦਿਲਚਸਪ ਹੈ ਕਿ ਖਾਨ ਨੂੰ ਨਜ਼ਦੀਕੀ ਹਸਪਤਾਲ ਯਾਨੀ ਵਜ਼ੀਰਾਬਾਦ ਦੀ ਬਜਾਏ ਲਾਹੌਰ ਲਿਜਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਮਰਾਨ ਖਾਨ ਨੂੰ ਗੋਲੀ ਲੱਗਣ ਤੋਂ ਬਾਅਦ ਸ਼ੌਕਤ ਖਾਨਮ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਫਜ਼ਲੁਰ ਰਹਿਮਾਨ ਨੇ ਕਿਹਾ ਕਿ ਇਮਰਾਨ ਪੂਰੀ ਦੁਨੀਆ ਨੂੰ ਚੋਰ ਕਹਿ ਰਿਹਾ ਹੈ ਅਤੇ ਉਹ ਖੁਦ ਚੋਰ ਸਾਬਤ ਹੋਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਮਰਾਨ ਦੇ ਝੂਠ ਦਾ ਪਤਾ ਲਗਾਉਣ ਲਈ ਸਾਂਝੀ ਜਾਂਚ ਟੀਮ ਦਾ ਗਠਨ ਕੀਤਾ ਜਾਵੇ। ਇਮਰਾਨ ਖਾਨ ਨੇ ਕਿਹਾ ਹੈ ਕਿ ਲਾਂਗ ਮਾਰਚ ਮੰਗਲਵਾਰ ਨੂੰ ਵਜ਼ੀਰਾਬਾਦ ਵਿੱਚ ਉਸੇ ਥਾਂ ਤੋਂ ਸ਼ੁਰੂ ਹੋਵੇਗਾ ਜਿੱਥੇ ਉਨ੍ਹਾਂ ਨੂੰ ਗੋਲੀ ਮਾਰੀ ਗਈ ਸੀ।