ਬਠਿੰਡਾ ਦੇ ਸੀਆਈਏ ਸਟਾਫ ਵਨ ਦੀ ਪੁਲਿਸ ਨੇ ਗੈਂਗਸਟਰ ਗੁਰਪ੍ਰੀਤ ਸੇਖੋਂ ਗਿਰੋਹ ਦੇ ਗੁਰਗੇ ਮਨਪ੍ਰੀਤ ਸਿੰਘ ਕਾਲੀ ਨੂੰ ਉਸ ਦੇ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਮਨਪ੍ਰੀਤ ਸਿੰਘ ਕਾਲੀ ਵਾਸੀ ਸੰਗਤ, ਸੁਰਿੰਦਰ ਸਿੰਘ, ਅਰਸ਼ਦੀਪ ਸਿੰਘ ਵਾਸੀ ਘੁੱਦਾ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਵਿਚੋਂ ਇਕ 32 ਬੋਰ ਤੇ 315 ਬੋਰ ਦੇ ਹਥਿਆਰ ਸਣੇ ਮੋਟਰਸਾਈਕਲ ਬਰਾਮਦ ਕੀਤਾ ਹੈ।
ਗੈਂਗਸਟਰ ਗੁਰਪ੍ਰੀਤ ਸੇਖੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਵਿਰੋਧੀ ਹੈ। ਇਸ ਨੇ ਰਾਜਸਥਾਨ ਵਿਚ ਬਿਸ਼ਨੋਈ ਗੈਂਗ ਦੇ ਦੋ ਲੋਕਾਂ ‘ਤੇ ਜਾਨਲੇਵਾ ਹਮਲਾ ਕੀਤਾ ਸੀ। ਡੀਐੱਸਪੀ ਡੀ ਦਵਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਵਨ ਦੀ ਪੁਲਿਸ ਟੀਮ ਨੇ ਪੁਰਾਣਾ ਥਾਣਾ ਕੋਲ ਚੈਕਿੰਗ ਦੌਰਾਨ ਜਦੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਰੋ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 32 ਬੋਰ ਤੇ 315 ਬੋਰ ਦਾ ਨਾਜਾਇਜ਼ ਹਥਿਆਰ ਬਰਾਮਦ ਕੀਤਾ ਗਿਆ। ਤਿੰਨਾਂ ਖਿਲਾਫ ਥਾਣਾ ਕੋਤਵਾਲੀ ਵਿਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ।
ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਤਿੰਨੋਂ ਦੋਸ਼ੀਆਂ ਨੇ ਬੀਤੇ ਦਿਨੀਂ ਡਬਵਾਲੀ ਤੋਂ ਗਨ ਪੁਆਇੰਟ ‘ਤੇ ਇਕ ਕਾਰ ਨੂੰ ਖੋਹਿਆ ਸੀ ਪਰ ਜਦੋਂ ਉਹ ਰਸਤੇ ਵਿਚ ਹੀ ਪੰਕਚਰ ਹੋ ਗਈ ਤਾਂ ਉਹ ਗੱਡੀ ਸੜਕ ‘ਤੇ ਛੱਡ ਕੇ ਫਰਾਰ ਹੋ ਗਏ। ਦੋਸ਼ੀਆਂ ਨੇ ਮੰਨਿਆ ਕਿ ਪਿਛਲੇ ਮਹੀਨੇ ਆਈਟੀਆਈ ਚੌਕ ‘ਤੇ ਨੌਜਵਾਨ ਨੇ ਲੁੱਟ ਕੀਤੀ ਸੀ ਤੇ ਥਾਣਾ ਨੰਦਗੜ੍ਹ ਏਰੀਆ ਵਿਚ 60,000 ਰੁਪਏ ਇਕ ਵਿਅਕਤੀ ਤੋਂ ਲੁੱਟੇ ਸਨ।
ਡੀਐੱਸਪੀ ਨੇ ਦੱਸਿਆ ਕਿ ਦੋਸ਼ੀ ਮਨਪ੍ਰੀਤ ਸਿੰਘ ਕਾਲੀ ਜੋ ਕਿ 307 ਦੇ ਇਕ ਮਾਮਲੇ ਵਿਚ ਭਗੌੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਤਿੰਨੋਂ ਦੋਸ਼ੀਆਂ ਦੇ ਫੜੇ ਜਾਣ ਨਾਲ ਚਾਰ ਵਾਰਦਾਤਾਂ ਟ੍ਰੇਸ ਹੋ ਚੁੱਕੀਆਂ ਹਨ। ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: