ਝਾਰਖੰਡ ਦੇ ਪਲਾਮੂ ਵਿਚ ਇਕ ਦਾਮਾਨ ਨੇ ਆਪਣੇ ਹੀ ਅਗਵਾ ਤੇ ਕਤਲ ਦੀ ਝੂਠੀ ਸਾਜ਼ਿਸ਼ ਰਚੀ ਜਿਸ ਦੇ ਬਾਅਦ ਪੁਲਿਸ ਨੇ ਉਸ ਦੇ ਸੱਸ-ਸਹੁਰੇ ਸਣੇ 8 ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਹੁਣ ਉਹ ਦਾਮਾਦ ਜ਼ਿੰਦਾ ਨਿਕਲਿਆ ਜਿਸ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ।
ਖੁਦ ਦੇ ਅਗਵਾ ਤੇ ਫਰਜ਼ੀ ਹੱਤਿਆ ਦੀ ਸਾਜ਼ਿਸ਼ ਰਚਨ ਵਾਲਾ ਦਾਮਾਦ ਰਾਮ ਮਿਲਨ ਚੌਧਰੀ ਉਰਫ ਚੂਨੀਆ ਦੇ ਜ਼ਿੰਦਾ ਪਾਏ ਜਾਣ ਦੇ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਛਤਰਪੁਰ ਪੁਲਿਸ ਦੇ ਸਹਿਯੋਗ ਨਾਲ ਸਤਬਰਵਾ ਪੁਲਿਸ ਨੇ ਉਸ ਨੂੰ ਫੜਿਆ ਹੈ।
ਪੁਲਿਸ ਅਨੁਸਾਰ 3 ਸਤੰਬਰ 2016 ਨੂੰ ਰਾਮਮਿਲਨ ਚੌਧਰੀ ਉਰਫ਼ ਚੂਨੀਆ ਦੇ ਭਰਾ ਦਲੀਪ ਚੌਧਰੀ ਨੇ ਆਪਣੇ ਅੱਠ ਸਹੁਰਿਆਂ ’ਤੇ ਸਤਬਰਵਾ ਦੇ ਪਿੰਡ ਪੋਂਚੀ ਵਿੱਚ ਆਪਣੇ ਭਰਾ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਲਾਇਆ ਸੀ। ਇਸ ਮਾਮਲੇ ਵਿੱਚ ਰਾਮਮਿਲਨ ਦੀ ਪਤਨੀ ਸਰਿਤਾ, ਸੱਸ ਕਲਾਵਤੀ, ਸਹੁਰਾ ਰਾਧਾ ਚੌਧਰੀ, ਲੜਕੀ ਦੀ ਭੈਣ, ਚਾਚੇ ਸਮੇਤ ਕੁਦਰਤ ਅੰਸਾਰੀ, ਲਲਨ ਮਿਸਤਰੀ ਅਤੇ ਦਾਨਿਸ਼ ਅੰਸਾਰੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਫਿਲਹਾਲ ਦਾਨਿਸ਼ ਅੰਸਾਰੀ ਜੇਲ੍ਹ ਵਿੱਚ ਹੈ।
ਲੜਕੀ ਦੇ ਭਰਾ ਦੀਪਕ ਚੌਧਰੀ ਨੇ ਦੱਸਿਆ ਕਿ 2009 ਵਿੱਚ ਸਰਿਤਾ ਦਾ ਵਿਆਹ ਨਵਾਂ ਬਾਜ਼ਾਰ ਦੇ ਰਾਮਮਿਲਨ ਚੌਧਰੀ ਨਾਲ ਪੂਰੇ ਸਮਾਜਿਕ ਰੀਤੀ-ਰਿਵਾਜਾਂ ਨਾਲ ਦਾਜ ਦੇ ਕੇ ਹੋਇਆ ਸੀ। ਇਸ ਦੌਰਾਨ ਸਹੁਰਾ ਪਰਿਵਾਰ ਹੋਰ ਦਾਜ ਲਿਆਉਣ ਲਈ ਭੈਣ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਦੇ ਸਨ।
ਇਹ ਵੀ ਪੜ੍ਹੋ : PGI ‘ਚ ਬ੍ਰੇਨ ਡੈੱਡ ਮਰੀਜ਼ ਨੇ 3 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਪਰਿਵਾਰ ਨੇ ਕੀਤੇ ਅੰਗਦਾਨ
ਦੀਪਕ ਨੇ ਕਿਹਾ, ‘ਮੇਰੇ ਪਿਤਾ ਜੇਲ ਜਾਣ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ। ਦੀਪਕ ਚੌਧਰੀ ਮੁਤਾਬਕ ਉਸ ਨੇ ਪੁਲਿਸ ਨੂੰ ਦੱਸਿਆ ਕਿ ਰਾਮਮਿਲਨ ਜ਼ਿੰਦਾ ਹੈ ਅਤੇ ਉਹ ਉਸ ਦੇ ਘਰ ਆਉਂਦਾ-ਜਾਂਦਾ ਰਹਿੰਦਾ ਹੈ।
ਇਸ ਤੋਂ ਬਾਅਦ ਛਤਰਪੁਰ ਪੁਲਿਸ ਨੇ ਰਾਮਮਿਲਨ ਚੌਧਰੀ ਉਰਫ ਚੂਨੀਆ ਨੂੰ ਭਾਵ ਪੁਲੀਆ ਨੇੜਿਓਂ ਕਾਬੂ ਕਰ ਕੇ ਸਤਬੜਵਾ ਪੁਲਿਸ ਦੇ ਹਵਾਲੇ ਕਰ ਦਿੱਤਾ। ਸਤਬਰਵਾ ਥਾਣਾ ਇੰਚਾਰਜ ਹਰਸ਼ੀਕੇਸ਼ ਕੁਮਾਰ ਰਾਏ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਘਟਨਾ ਸਬੰਧੀ ਪਲਾਮੂ ਦੇ ਐਸਪੀ ਚੰਦਨ ਕੁਮਾਰ ਸਿਨਹਾ ਨੇ ਦੱਸਿਆ ਕਿ ਸਾਲ 2016 ਵਿੱਚ ਨੌਜਵਾਨ ਦੀ ਪਤਨੀ ਵੱਲੋਂ 498ਏ (ਪਤੀ ਵੱਲੋਂ ਤੰਗ ਪ੍ਰੇਸ਼ਾਨ) ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਚਣ ਲਈ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਅਗਵਾ ਕਰਨ ਦਾ ਕੇਸ ਦਰਜ ਕਰਵਾਇਆ ਗਿਆ ਸੀ। ਇਸ ਮਾਮਲੇ ਵਿੱਚ ਕਈ ਲੋਕ ਜੇਲ੍ਹ ਵੀ ਗਏ ਕਿਉਂਕਿ ਪੁਲਿਸ ਨੂੰ ਗੁੰਮਰਾਹ ਕੀਤਾ ਗਿਆ ਸੀ। ਹੁਣ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।