ਇੰਦੌਰ ਵਿਚ ਯੂਟਿਊਬ ਦੇਖ ਕੇ ਇਲਾਜ ਕਰਨਾ ਇਕ ਵਿਅਕਤੀ ਲਈ ਜਾਨਲੇਵਾ ਸਾਬਤ ਹੋਇਆ। ਉਸ ਨੇ ਯੂਟਿਊਬ ‘ਤੇ ਇਲਾਜ ਸਰਚ ਕੀਤਾ ਤੇ ਉਸ ਵਿਚ ਦੱਸੇ ਮੁਤਾਬਕ ਜੰਗਲੀ ਲੌਕੀ ਦਾ ਜੂਸ ਪੀ ਲਿਆ। ਤਬੀਅਤ ਵਿਗੜਨ ‘ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇੰਦੌਰ ਦੀ ਵਿਜੇਨਗਰ ਪੁਲਿਸ ਮੁਤਾਬਕ ਜਾਨ ਗੁਆਉਣ ਵਾਲਾ ਧਰਮਿੰਦਰ ਪੇਸ਼ੇ ਤੋਂ ਡਰਾਈਵਰ ਸੀ। ਉਮਰ 35 ਸਾਲ ਸੀ। ਉਹ ਮੂਲ ਤੌਰ ‘ਤੇ ਖੰਡਵਾ ਦਾ ਰਹਿਣ ਵਾਲਾ ਸੀ ਤੇ ਇੰਦੌਰ ਵਿਚ ਸਵਰਨ ਬਾਗ ਕਾਲੋਨੀ ਵਿਚ ਰਹਿੰਦਾ ਸੀ। ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਫਿਲਹਾਲ ਪਰਿਵਾਰ ਨੇ ਲੌਕੀ ਦਾ ਜੂਸ ਪੀਣ ਬਾਅਦ ਤਬੀਅਤ ਵਿਗੜਨ ਦੀ ਗੱਲ ਕਹੀ ਹੈ।
ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਧਰਮਿੰਦਰ ਦੇ ਹੱਥ ਵਿਚ ਸੱਟ ਲੱਗੀ ਸੀ ਜਿਸ ਨਾਲ ਉਹ ਕਾਫੀ ਦਰਦ ਵਿਚ ਸੀ। ਉਸ ਨੇ ਆਪਣੇ ਇਲਾਕੇ ਦੇ ਡਾਕਟਰ ਕੋਲੋਂ ਇਲਾਜ ਕਰਵਾਇਆ ਪਰ ਆਰਾਮ ਨਹੀਂ ਆਇਆ। ਇਸ ਤੋੰ ਬਾਅਦ ਧਰਮਿੰਦਰ ਨੇ ਮੋਬਾਈਲ ਵਿਚ ਯੂਟਿਊਬ ‘ਤੇ ਇਲਾਜ ਸਰਚ ਕੀਤਾ। ਇਥੇ ਉਸ ਨੂੰ ਇਕ ਵੀਡੀਓ ਮਿਲਿਆ। ਇਸ ਵਿਚ ਦੱਸਿਆ ਗਿਆ ਸੀ ਕਿ ਜੰਗਲੀ ਲੌਕੀ ਦਾ ਜੂਸ ਪੀਣ ਨਾਲ ਸਰੀਰ ਵਿਚ ਕਿਸੇ ਤਰ੍ਹਾਂ ਦਾ ਵੀ ਦਰਦ ਚਲਾ ਜਾਂਦਾ ਹੈ।
ਇਹ ਵੀ ਪੜ੍ਹੋ : PGI ‘ਚ ਬ੍ਰੇਨ ਡੈੱਡ ਮਰੀਜ਼ ਨੇ 3 ਲੋਕਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਪਰਿਵਾਰ ਨੇ ਕੀਤੇ ਅੰਗਦਾਨ
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਧਰਮਿੰਦਰ ਖੁਦ ਮੰਗਲਵਾਰ ਦੁਪਹਿਰ ਨੂੰ ਜੰਗਲ ਤੋਂ ਬੋਤਲ ਲੌਕੀ ਲੈ ਕੇ ਆਏ ਸਨ। ਇਸ ਦਾ ਰਸ ਕੱਢ ਕੇ ਪੀਤਾ। ਇਸ ਤੋਂ ਬਾਅਦ ਉਸ ਨੂੰ ਉਲਟੀਆਂ ਅਤੇ ਦਸਤ ਹੋਣ ਲੱਗੇ। ਉਸ ਨੂੰ ਗੀਤਾ ਭਵਨ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਸਿਹਤ ਵਿਗੜਨ ਕਾਰਨ ਡਾਕਟਰਾਂ ਨੇ ਉਸ ਨੂੰ ਕਿਸੇ ਹੋਰ ਹਸਪਤਾਲ ਵਿੱਚ ਲਿਜਾਣ ਲਈ ਕਿਹਾ। ਫਿਰ ਉਸ ਨੂੰ ਸਰਕਾਰੀ ਐਮਵਾਈ ਹਸਪਤਾਲ ਲਿਜਾਇਆ ਗਿਆ। ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।