ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖਿਲਾਫ ਛੇੜੀ ਮੁਹਿੰਮ ਤਹਿਤ ਪੁਲਿਸ ਮੁਲਾਜ਼ਮਾਂ ਦੇ ਨਾਂ ‘ਤੇ ਰਿਸ਼ਵਤ ਲੈਣ ਦੇ ਦੋਸ਼ ਵਿਚ ਇਕ ਪਿੰਡ ਦੇ ਸਰਪੰਚ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਸਰਪੰਚ ਦੀ ਪਛਾਣ ਮੋਹਾਲੀ ਦੇ ਪਿੰਡ ਮੱਟੜਾ ਵਾਸੀ ਹਰਜੀਤ ਸਿੰਘ ਗੁੱਲੂ ਵਜੋਂ ਹੋਈ ਹੈ। ਵਿਜੀਲੈਂਸ ਨੇ ਦੋਸ਼ੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਤਹਿਤ ਕੇਸ ਦਰਜ ਕੀਤਾ ਹੈ।
ਦੋਸ਼ੀ ਸਰਪੰਚ ਖਿਲਾਫ ਥਾਣਾ ਡੇਰਾਬੱਸੀ ਦੇ ਪਿੰਡ ਬਰੌਲੀ ਵਾਸੀ ਸਰਬਜੀਤ ਕੌਰ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਸ਼ਿਕਾਇਤ ਦਰਜ ਕਰਵਾਈ ਸੀ। ਮਾਮਲੇ ਦੀ ਜਾਂਚ ਤੇ ਪੇਸ਼ ਕੀਤੇ ਗਏ ਸਬੂਤਾਂ ਦੀ ਜਾਂਚ ਕੀਤੀ ਗਈ।
ਇਸ ਵਿਚ ਪਤਾ ਲੱਗਾ ਕਿ ਦੋਸ਼ੀ ਸਰਪੰਚ ਨੇ ਸ਼ਿਕਾਇਤਕਰਤਾ ਤੋਂ ਐੱਸਏਐੱਸ ਨਗਰ ਦੇ ਸੋਹਾਨਾ ਪੁਲਿਸ ਥਾਣੇ ਦੇ ਇਕ ਮਾਮਲੇ ਵਿਚ ਇਨਸਾਫ ਦਿਵਾਉਣ ਲਈ ਇਕ ਪੁਲਿਸ ਮੁਲਾਜ਼ਮ ਨੂੰ 10,000 ਰੁਪਏ ਦੀ ਰਿਸ਼ਵਤ ਲੇਣ ਲਈ ਸੀ। ਦੋਸ਼ ਸਹੀ ਪਾਏ ਜਾਣ ‘ਤੇ ਦੋਸ਼ੀ ਸਰਪੰਚ ਖਿਲਾਫ ਬੀਤੀ 9 ਨਵੰਬਰ ਨੂੰ ਉਡਣ ਦਸਤਾ-1, ਐੱਸਏਐੱਸ ਨਗਰ ਦੀ ਪੁਲਿਸ ਨੇ ਥਾਣੇ ਵਿਚ ਕੇਸ ਦਰਜ ਕੀਤਾ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: