ਪੰਜਾਬ ਵਿਚ ਸੜਕ ਹਾਦਸਿਆਂ ਦੀ ਤਾਦਾਦ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਇਨ੍ਹਾਂ ਸੜਕ ਹਾਦਸਿਆਂ ਵਿਚ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਰੋਜ਼ਾਨਾ ਚਲੀਆਂ ਜਾਂਦੀਆਂ ਹਨ। ਰੋਜ਼ਾਨਾ ਅਜਿਹੀਆਂ ਦੁਖਭਰੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਕਈ ਵਾਰ ਵਾਹਨ ਚਾਲਕਾਂ ਦੀ ਛੋਟੀ ਜਿਹੀ ਗਲਤੀ ਦੂਜੇ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ।
ਇੰਝ ਹੀ ਹੋਇਆ ਨਾਭਾ ਬਲਾਕ ਦੇ ਪਿੰਡ ਅਭੇਪੁਰ ਵਿਚ, ਜਿਥੇ ਟਰੈਕਟਰ ਦੀ ਛੋਟੀ ਜਿਹੀ ਗਲਤੀ ਕਾਰਨ ਮਾਪਿਆਂ ਦਾ ਇਕਲੌਤਾ ਪੁੱਤ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਜਾਣਕਾਰੀ ਮੁਤਾਬਕ ਟਰੈਕਟਰ ਚਾਲਕ ਦੀ ਟਰੈਕਟਰ ਦੀ ਲਾਈਟ ਖਰਾਬ ਸੀ ਪਰ ਬਾਵਜੂਦ ਇਸ ਦੇ ਉਹ ਸੜਕ ‘ਤੇ ਟਰੈਕਟਰ ਚਲਾ ਰਿਹਾ ਸੀ ਤੇ ਦੂਜੇ ਪਾਸਿਓਂ ਬਾਈਕ ‘ਤੇ ਕੁਲਦੀਪ ਸਿੰਘ ਆ ਰਿਹਾ ਸੀ ਤੇ ਉਸ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਸਾਹਮਣਿਓਂ ਕੋਈ ਟਰੈਕਟਰ ਆ ਰਿਹਾ ਸੀ ਜਿਸ ਕਾਰਨ ਕੁਲਦੀਪ ਟਰੈਕਟਰ ਨਾਲ ਬੁਰੀ ਤਰ੍ਹਾਂ ਟਕਰਾ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਸ ਦੇਈਏ ਕਿ ਕੁਲਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤ ਸੀ ਤੇ ਮਾਪਿਆਂ ਦਾ ਇਕੋ-ਇਕ ਸਹਾਰਾ ਸੀ। ਪੁੱਤ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰ ਵਿਚ ਮਾਤਮ ਛਾਇਆ ਹੋਇਆ ਹੈ ਤੇ ਸਾਰਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਵੀ ਪਤਾ ਲੱਗਾ ਹੈ ਕਿ ਜਦੋਂ ਕੁਲਦੀਪ ਦੀ ਮੌਤ ਦਾ ਪਤਾ ਲੱਗਾ ਉਸ ਸਮੇਂ ਉਨ੍ਹਾਂ ਦੀ ਮਾਤਾ ਜੀ ਇਕੱਲੇ ਘਰ ਵਿਚ ਸਨ ਤੇ ਪਿਤਾ ਬਾਹਰ ਕੰਬਾਈਨ ਚਲਾਉਣ ਲਈ ਗਏ ਹੋਏ ਸਨ।