ਪੰਜਾਬ ਦੇ ਮੁੱਖ ਮਤਰੀ ਭਗਵੰਤ ਮਾਨ ਦੇ ਨਿਰਦੇਸ਼ ‘ਤੇ ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਵਿਜੀਲੈਂਸ ਬਿਊਰੋ ਨੇ ਆਪਣੀ ਮੁਹਿੰਮ ਦੌਰਾਨ ਸੋਮਵਾਰ ਨੂੰ ਸਬ-ਇੰਸਪੈਕਟਰ ਬਿਸਮਾਨ ਸਿੰਘ, ਅਸਿਸਟੈਂਟ ਸਬ-ਇੰਸਪੈਕਟਰ ਰੇਸ਼ਮ ਸਿੰਘ ਸਣੇ ਉਨ੍ਹਾਂ ਦੇ ਇਕ ਨਿੱਜੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਸਬ-ਇੰਸਪੈਕਟਰ ਬਿਸਮਾਨ ਸਿੰਘ ਪਹਿਲਾਂ ਸਦਰ ਪੁਲਿਸ ਸਟੇਸ਼ਨ, ਨਕੋਦਰ, ਜਲੰਧਰ ਵਿਚ ਐੱਸਐੱਚਓ ਦੀ ਪੋਸਟ ‘ਤੇ ਤਾਇਨਾਤ ਸੀ। ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਪਿੰਡ ਰਾਮਪੁਰਾ ਥੋੜਾ, ਜ਼ਿਲ੍ਹਾ ਰੂਪਨਗਰ ਵਾਸੀ ਹਰਜਿੰਦਰ ਕੁਮਾਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਤੇ ਉਸ ਨੇ ਸਾਰੇ ਸਬ-ਇੰਸਪੈਕਟਰ ਬਿਸਮਾਨ ਸਿੰਘ, ਅਸਿਸਟੈਂਟ ਸਬ-ਇੰਸਪੈਕਟਰ ਰੇਸ਼ਮ ਸਿੰਘ ਤੇ ਉਨ੍ਹਾਂ ਦੇ ਇਕ ਨਿੱਜੀ ਵਿਅਕਤੀ ਸੁਰਜੀਤ ਸਿੰਘ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਕਤ ਸਬ-ਇੰਸਪੈਕਟਰ ਨੇ ਜਦੋਂ ਉਹ ਨਕੋਦਰ ਵਿਚ ਐੱਸਐੱਚਓ ਸੀ ਉਦੋਂ ਉਸ ਨੇ ਵਾਹਨ ਵਿਚ ਪੋਸਟ ਦੀ ਭੂਸੀ ਦੀ ਬਰਾਮਦਗੀ ਦਿਖਾ ਕੇ ਉਨ੍ਹਾਂ ਦੇ ਭਰਾ ਨੂੰ ਟਰੱਕ ਸਣੇ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: