ਅੱਜ ਸਵੇਰੇ ਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਅਟੈਚੀ ਵਿੱਚ ਇੱਕ ਲਾਸ਼ ਮਿਲਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੈਗ ਨੂੰ ਖੋਲ੍ਹਿਆ ਤਾਂ ਉਸ ‘ਚ ਇਕ ਲਾਸ਼ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਜਾਂਚ ਸ਼ੁਰੂ ਕੀਤੀ।
ਉਥੇ ਮੌਜੂਦ ਰਾਜੂ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਸਵੇਰੇ 7 ਵਜੇ ਦੇ ਕਰੀਬ ਸਟੇਸ਼ਨ ‘ਤੇ ਗਿਆ ਤਾਂ ਉਸ ਨੇ ਲਾਲ ਰੰਗ ਦਾ ਅਟੈਚੀ ਛੱਡਿਆ ਦੇਖਿਆ, ਜਿਸ ‘ਚੋਂ ਇਕ ਲੱਤ ਦਿਖਾਈ ਦੇ ਰਹੀ ਸੀ। ਜਿਸ ਤੋਂ ਬਾਅਦ ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਜਦੋਂ ਅਟੈਚੀ ਖੋਲ੍ਹ ਕੇ ਵੇਖਿਆ ਤਾਂ ਇਸ ਵਿੱਚ ਜਵਾਨ ਮੁੰਡੇ ਦੀ ਲਾਸ਼ ਸੀ।
ਮੁੰਡੇ ਦੇ ਹੱਥ ‘ਤੇ ਪਹਿਨੀ ਗਈ ਮੁੰਦਰੀ ‘ਤੇ ਸਮੀਮ ਦਾ ਨਾਂ ਲਿਖਿਆ ਹੋਇਆ ਹੈ। ਲਾਸ਼ ਦੇ ਨੇੜਿਓਂ ਕੋਈ ਪਛਾਣ-ਪੱਤਰ ਨਹੀਂ ਮਿਲਿਆ ਹੈ। ਕਿਸੇ ਨੇ ਇਸ ਨੂੰ ਵੱਡੇ ਅਟੈਚੀ ਵਿੱਚ ਪਾ ਕੇ ਇਥੇ ਸੁੱਟ ਦਿੱਤਾ ਸੀ। ਮੁੰਡੇ ਦੀਆਂ ਅੱਖਾਂ ਅਤੇ ਹੱਥ ‘ਤੇ ਕੱਟ ਦੇ ਨਿਸ਼ਾਨ ਹਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਵੱਡਾ ਫੈਸਲਾ, ਖਿਡਾਰੀਆਂ ਲਈ ਜਨਮ ਸਰਟੀਫ਼ਿਕੇਟ ਦੀ ਸ਼ਰਤ ਖ਼ਤਮ
ਮੁੱਢਲੀ ਜਾਂਚ ਵਿੱਚ ਨੌਜਵਾਨ ਨੂੰ ਗਲਾ ਘੁੱਟ ਕੇ ਕਤਲ ਕੀਤੇ ਜਾਣ ਦਾ ਸ਼ੱਕ ਹੈ। ਜੀਆਰਪੀ ਦੇ ਏਸੀਪੀ ਓਮਪ੍ਰਕਾਸ਼ ਮੌਕੇ ‘ਤੇ ਪਹੁੰਚੇ। ਇਸ ਦੇ ਨਾਲ ਹੀ ਸੀਸੀਟੀਵੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇੱਕ 40 ਸਾਲਾ ਵਿਅਕਤੀ ਸਵੇਰੇ 6.45 ਵਜੇ ਉੱਥੇ ਆਇਆ ਅਤੇ ਅਟੈਚੀ ਸੁੱਟ ਕੇ ਚਲਾ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: