ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਹੋਣ ਵਾਲਾ ਪਹਿਲਾ ਟੀ-20 ਮੈਚ ਰੱਦ ਹੋ ਗਿਆ ਹੈ। ਆਸਟ੍ਰੇਲੀਆ ‘ਚ ਟੀ-20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀਮ ਪਹਿਲਾ ਮੈਚ ਖੇਡਣ ਉਤਰੀ ਸੀ। ਪਰ ਮੀਂਹ ਕਾਰਨ ਮੈਚ ਨੂੰ ਰੱਦ ਕਰਨਾ ਪਿਆ। ਇਸ ਦੌਰਾਨ ਦੋਵੇਂ ਟੀਮਾਂ ਦੇ ਖਿਡਾਰੀ ਡਰੈਸਿੰਗ ਰੂਮ ਵਿੱਚ ਫੁੱਟਬਾਲ ਖੇਡ ਕੇ ਸਮਾਂ ਪਾਸ ਕਰਦੇ ਦੇਖੇ ਗਏ।
ਭਾਰਤੀ ਸਮੇਂ ਮੁਤਾਬਕ ਇਹ ਮੈਚ ਦੁਪਹਿਰ 12 ਵਜੇ ਸ਼ੁਰੂ ਹੋਣਾ ਸੀ ਪਰ ਵੈਲਿੰਗਟਨ ਵਿੱਚ ਲਗਾਤਾਰ ਮੀਂਹ ਪੈ ਰਿਹਾ ਸੀ। ਕਰੀਬ ਡੇਢ ਤੋਂ ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਜਦੋਂ ਮੀਂਹ ਨਾ ਰੁਕਿਆ ਤਾਂ ਮੈਚ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਹੁਣ ਦੂਜਾ ਟੀ-20 20 ਨਵੰਬਰ ਨੂੰ ਮਾਊਂਟ ਮੌਂਗਾਨੁਈ ‘ਚ ਖੇਡਿਆ ਜਾਵੇਗਾ।
ਦੱਸ ਦੇਈਏ ਕਿ ਟੀਮ ਦੀ ਕਮਾਨ ਹਾਰਦਿਕ ਪੰਡਯਾ ਕੋਲ ਹੈ। ਉਨ੍ਹਾਂ ਕੋਲ ਨਿਊਜ਼ੀਲੈਂਡ ਨੂੰ ਘਰੇਲੂ ਮੈਦਾਨ ‘ਤੇ ਹਰਾਉਣ ਦੀ ਚੁਣੌਤੀ ਹੈ। ਪਿਛਲੀ ਵਾਰ ਉਸ ਨੂੰ ਆਇਰਲੈਂਡ ਦੌਰੇ ‘ਤੇ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਜਿੱਥੋਂ ਉਹ ਜਿੱਤ ਕੇ ਵਾਪਸ ਪਰਤੇ ਸਨ। ਇਸ ਵਾਰ ਟੀਮ ਦਾ ਸਾਹਮਣਾ ਕੇਨ ਵਿਲੀਅਮਸਨ ਦੀ ਕਪਤਾਨੀ ਨਾਲ ਹੈ।
ਵੀਡੀਓ ਲਈ ਕਲਿੱਕ ਕਰੋ -: