ਨਵੀਂ ਦਿੱਲੀ: ਐਲੋਨ ਮਸਕ ਦੁਆਰਾ ਟਵਿੱਟਰ ਖਰੀਦਣ ਤੋਂ ਬਾਅਦ ਭਾਰਤੀ ਮਾਈਕ੍ਰੋਬਲਾਗਿੰਗ ਪਲੇਟਫਾਰਮ KOO ਐਪ ਨੂੰ ਬਹੁਤ ਫਾਇਦਾ ਹੋਇਆ ਹੈ। KOO ਦੇ Co-founder ਮਯੰਕ ਬਿਦਾਵਤਕਾ ਦੇ ਅਨੁਸਾਰ, KOO ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਬਣ ਗਿਆ ਹੈ। ਇਸਦੇ ਉਪਭੋਗਤਾਵਾਂ ਦੀ ਗਿਣਤੀ 5 ਕਰੋੜ (50 ਮਿਲੀਅਨ) ਨੂੰ ਪਾਰ ਕਰ ਗਈ ਹੈ।
ਭਾਰਤੀ ਐਪ KOO ਦੇ CEO ਅਤੇ Co-founder ਅਪ੍ਰੇਮਿਆ ਰਾਧਾਕ੍ਰਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਬਹੁਤ ਖੁਸ਼ ਹਾਂ ਕਿ KOO ਐਪ ਸਿਰਫ 2.5 ਸਾਲਾਂ ਵਿੱਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਾਈਕ੍ਰੋਬਲੌਗ ਬਣ ਗਿਆ ਹੈ।
ਇਹ ਵੀ ਪੜ੍ਹੋ : ਰੇਲ ਮੰਤਰੀ ਦਾ ਵੱਡਾ ਐਲਾਨ, ਰੇਲਵੇ ਕਰਮਚਾਰੀਆਂ ਦੀ ਤਨਖਾਹ ‘ਚ ਹੋਵੇਗਾ ਵਾਧਾ
ਸਾਡੇ ਉਪਭੋਗਤਾਵਾਂ ਨੇ ਕੂ ਲਾਂਚ ਤੋਂ ਬਾਅਦ ਸਾਡੇ ‘ਤੇ ਭਰੋਸਾ ਕੀਤਾ ਹੈ। ਕੰਪਨੀ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਤੋਂ ਇਲਾਵਾ KOO ਐਪ ਇਸ ਸਮੇਂ ਅਮਰੀਕਾ, ਯੂਨਾਈਟਿਡ ਕਿੰਗਡਮ, ਸਿੰਗਾਪੁਰ, ਕੈਨੇਡਾ, ਨਾਈਜੀਰੀਆ, ਯੂਏਈ, ਅਲਜੀਰੀਆ, ਨੇਪਾਲ ਅਤੇ ਈਰਾਨ ਸਮੇਤ 200 ਤੋਂ ਜ਼ਿਆਦਾ ਦੇਸ਼ਾਂ ‘ਚ ਉਪਲਬਧ ਹੈ। KOO ਐਪ10 ਭਾਸ਼ਾਵਾਂ ਵਿੱਚ ਉਪਲਬਧ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਸ ਦੇਈਏ ਕਿ KOO ਐਪ ਨੂੰ ਮਾਰਚ 2020 ਵਿੱਚ ਇੱਕ ਮੂਲ ਮਾਈਕ੍ਰੋ-ਬਲੌਗਿੰਗ ਐਪ ਵਜੋਂ ਲਾਂਚ ਕੀਤਾ ਗਿਆ ਸੀ। KOO ਨੂੰ Bombinet Technologies Pvt Ltd, ਬੰਗਲੌਰ ਦੁਆਰਾ ਬਣਾਇਆ ਗਿਆ ਸੀ। KOO ਐਪ ਨੂੰ ਅਪ੍ਰੇਮਿਆ ਰਾਧਾਕ੍ਰਿਸ਼ਨ ਅਤੇ ਮਯੰਕ ਬਿਦਵਾਤਕਾ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ।