ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਸ਼ਰਧਾ ਕਤਲ ਕਾਂਡ ‘ਚ ਕੁਝ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਮ੍ਰਿਤਕਾ ਦੇ ਵ੍ਹਾਟਸਐਪ ਤੋਂ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ। ਇਸ ਵਿੱਚ ਸਾਹਮਣੇ ਆਈਆਂ ਤਿੰਨ ਅਹਿਮ ਜਾਣਕਾਰੀਆਂ ਨੂੰ ਸ਼ਰਧਾ ਨੇ ਸਾਲ 2020 ਵਿੱਚ ਆਪਣੇ ਮੈਨੇਜਰ ਨਾਲ ਸਾਂਝਾ ਕੀਤਾ ਸੀ। ਸ਼ਰਧਾ ਨੇ ਮੈਨੇਜਰ ਨੂੰ ਕਿਹਾ ਸੀ, ‘ਮੈਂ ਚਾਹਾਂਗੀ ਕਿ ਆਫਤਾਬ ਚਲਾ ਜਾਵੇ,’ ‘ਆਫਤਾਬ ਦੇ ਕੁੱਟਣ ਕਾਰਨ ਮੇਰਾ ਸਰੀਰ ਦੁਖ ਰਿਹਾ ਹੈ,’ ‘ਹੁਣ ਮੇਰੇ ਕੋਲ ਐਨਰਜੀ ਨਹੀਂ ਬਚੀ।’
ਸ਼ਰਧਾ ਕਤਲ ਕਾਂਡ ਵਿੱਚ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਫੋਟੋ ‘ਚ ਸ਼ਰਧਾ ਦੇ ਚਿਹਰੇ ‘ਤੇ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ। ਖਬਰਾਂ ਮੁਤਾਬਕ ਇਹ ਤਸਵੀਰ ਸ਼ਰਧਾ ਦੀ ਇਕ ਦੋਸਤ ਨੇ ਸ਼ੇਅਰ ਕੀਤੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ 2 ਸਾਲ ਪਹਿਲਾਂ ਦਸੰਬਰ 2020 ਵਿੱਚ ਆਫਤਾਬ ਨੇ ਸ਼ਰਧਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਸ਼ਰਧਾ ਨੂੰ ਇਹ ਸੱਟਾਂ ਲੱਗੀਆਂ।
ਦੋਵੇਂ 2019 ਤੋਂ ਰਿਲੇਸ਼ਨ ਵਿੱਚ ਸਨ। ਇਸ ਤੋਂ ਇਲਾਵਾ ਇਸ ਕਤਲ ਕਾਂਡ ਵਿੱਚ ਇੱਕ ਹੋਰ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਆਫਤਾਬ ਪੂਨਾਵਾਲਾ ਨੇ ਸ਼ਰਧਾ ਦੀ ਲਾਸ਼ ਦੇ 18 ਤੋਂ 20 ਟੁਕੜੇ ਕਰ ਦਿੱਤੇ ਸਨ। ਜਦੋਂਕਿ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਲਾਸ਼ ਦੇ 35 ਟੁਕੜੇ ਕੀਤੇ ਸਨ।
ਪੁਲਿਸ ਨੇ ਦੱਸਿਆ ਕਿ ਪਹਿਲਾਂ ਤਾਂ ਆਫਤਾਬ ਨੇ ਪੁਲਸ ਨੂੰ ਚਕਮਾ ਦੇਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸਖਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਹ ਟੁੱਟ ਗਿਆ। ਉਸ ਨੇ ਸ਼ਰਧਾ ਦੇ ਕਤਲ ਦੇ ਸਾਰੇ ਰਾਜ਼ ਪੁਲਿਸ ਦੇ ਸਾਹਮਣੇ ਖੋਲ੍ਹ ਦਿੱਤੇ। ਇਸ ਦੇ ਨਾਲ ਹੀ ਆਫਤਾਬ ਦੇ ਪਿਤਾ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਇਕ ਵੱਡੇ ਰਾਜ਼ ਦਾ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਕਿ ਆਫਤਾਬ ਇਕ ਖੁੱਲ੍ਹੇ ਦਿਲ ਵਾਲਾ ਮੁੰਡਾ ਸੀ ਅਤੇ ਉਸ ਨੂੰ ਸ਼ੁਰੂ ਤੋਂ ਹੀ ਪਾਬੰਦੀਆਂ ਪਸੰਦ ਨਹੀਂ ਸਨ।
ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ! ਪਿਓ, ਚਾਚੇ ਵੱਲੋਂ 17 ਸਾਲਾਂ ਕੁੜੀ ਨਾਲ ਜਬਰ-ਜ਼ਨਾਹ, ਦਾਦੇ ‘ਤੇ ਵੀ ਜਿਨਸੀ ਸ਼ੋਸ਼ਣ ਦੇ ਦੋਸ਼
ਦੱਸਿਆ ਜਾ ਰਿਹਾ ਹੈ ਕਿ ਆਫਤਾਬ ਬਹੁਤ ਤੇਜ਼ ਦਿਮਾਗ ਦਾ ਹੈ। ਉਹ ਪਹਿਲਾਂ ਤਾਂ ਪੁਲਿਸ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਤਲ ਤੋਂ ਬਾਅਦ ਆਫਤਾਬ ਨੇ ਲਾਸ਼ ਦੇ ਅੰਗਾਂ ਦਾ ਨਿਪਟਾਰਾ ਕੀਤਾ ਅਤੇ ਫਿਰ ਮੁੰਬਈ ਚਲਾ ਗਿਆ। ਸ਼ਰਧਾ ਕਤਲ ਕੇਸ ਦੀ ਜਾਂਚ ਨਾਲ ਸਬੰਧਤ ਸਬੂਤ ਲੱਭਣ ਅਤੇ ਆਫਤਾਬ ਦੀ ਕੁੰਡਲੀ ਦੀ ਜਾਂਚ ਕਰਨ ਲਈ ਦਿੱਲੀ ਪੁਲਿਸ ਦੀਆਂ ਕਈ ਟੀਮਾਂ ਮੁੰਬਈ, ਉਤਰਾਖੰਡ, ਹਿਮਾਚਲ ਅਤੇ ਹੋਰ ਰਾਜਾਂ ਵਿੱਚ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -: