ਦਿੱਲੀ ਵਿਚ ਸ਼ਰਧਾ ਕੇਸ ਵਿਚ ਦੋਸ਼ੀ ਆਫਤਾਬ ‘ਤੇ ਰੋਹਿਣੀ ਇਲਾਕੇ ਵਿਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਆਫਤਾਬ ਜਿਵੇਂ ਹੀ FSL ਦਫਤਰ ਦੇ ਬਾਹਰ ਵੈਨ ਵਿਚ ਸਵਾਰ ਹੋ ਕੇ ਨਿਕਲਿਆ ਹਮਲਾਵਰਾਂ ਨੇ ਆਪਣੀ ਕਾਰ ਅੱਗੇ ਖੜ੍ਹੀ ਕਰ ਦਿੱਤੀ ਤੇ ਤਲਵਾਰਾਂ ਲੈ ਕੇ ਦੌੜੇ। ਹਮਲਾਵਰਾਂ ਕੋਲ 5 ਤਲਵਾਰਾਂ ਸਨ। ਇਹ ਪੂਰੀ ਘਟਨਾ 15 ਮਿੰਟ ਦੌਰਾਨ ਵਾਪਰੀ। ਦਿੱਲੀ ਪੁਲਿਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋਇਆ। ਪੁਲਿਸ ਨੇ ਇਕ ਹਮਲਾਵਰ ਨਿਗਮ ਗੁਰਜਰ ਨਾਂ ਦੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਹਮਲਾਵਰ ਨੇ ਕਿਹਾ ਕਿ ਆਫਤਾਬ ਨੂੰ ਕੱਟਣਾ ਸੀ। ਸਾਨੂੰ ਗੁਰੂਗ੍ਰਾਮ ਵਿਚ 15 ਲੋਕ ਆਏ ਸਨ। ਸਾਰੇ ਲੋਕ ਸਵੇਰੇ ਦਿੱਲੀ ਆ ਗਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ। ਲੈਬ ਦੇ ਬਾਹਰ ਰੇਕੀ ਕਰਦੇ ਰਹੇ। ਨਿਗਮ ਗੁਰਜਰ ਨੇ ਪੁਲਿਸ ਪੁੱਛਗਿਛ ਵਿਚ ਕਿਹਾ ਕਿ ਆਫਤਾਬ ਦੇ 70 ਟੁਕੜੇ ਕਰਨ ਆਏ ਸਨ। ਉਸ ਨੇ ਕਿਹਾ ਕਿ ਆਫਤਾਬ ਨੇ ਸਾਡੀ ਭੈਣ ਦੇ 35 ਟੁਕੜੇ ਕੀਤੇ ਸਨ। ਇਸੇ ਗੱਲ ਵਿਚ ਗੁੱਸਾ ਸੀ। ਆਫਤਾਬ ਦੀ ਹੱਤਿਆ ਕਰਕੇ ਹੀ ਵਾਪਸ ਪਰਤਣਾ ਸੀ। ਪਰ ਪੁਲਿਸ ਨੇ ਰੋਕ ਲਿਆ। ਇਹ ਸਾਰੇ ਲੋਕ ਕਾਰ ਤੋਂ ਆਏ ਸਨ। ਇਕ ਮਾਰੂਤੀ ਕਾਰ ਨੂੰ ਪੁਲਿਸ ਨੇ ਬਰਾਮਦ ਕਰ ਲਿਆ।
ਨਿਗਮ ਗੁਰਜਰ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਬਰਾਮਦ ਕਾਰ ਵਿਚ ਹਥੌੜਾ, ਵਿਕਟਾਂ, ਤਲਵਾਰਾਂ ਮਿਲੀਆਂ ਹਨ। ਨਿਗਮ ਗੁਰਜਰ ਨੇ ਕਿਹਾ ਕਿ ਆਫਤਾਬ ਨੇ ਸਾਡੀ ਭੈਣ ਦਾ ਕਤਲ ਕੀਤਾ ਹੈ। ਅਸੀਂ ਉਸੇ ਤਰ੍ਹਾਂ ਘਟਨਾ ਨੂੰ ਅੰਜਾਮ ਦੇਣ ਵਾਲੇ ਸਨ। ਆਫਤਾਬ ਨੇ ਸਾਡੀ ਭੈਣ ਦੇ 35 ਟੁਕੜੇ ਕੀਤੇ ਸਨ ਅਸੀਂ ਉਸ ਦੇ 70 ਟੁਕੜੇ ਕਰਦੇ, ਪੂਰਾ ਪਲਾਨ ਬਣਾ ਕੇ ਹੀ ਘਰ ਤੋਂ ਨਿਕਲੇ ਸੀ।
ਪੁਲਿਸ ਨੇ ਦੱਸਿਆ ਕਿ ਗੱਡੀ ਦੇ ਸਾਹਮਣੇ ਅਚਾਨਕ ਇੱਕ ਕਾਰ ਆ ਗਈ। ਪੁਲਿਸ ਦੀ ਗੱਡੀ ਜਿਵੇਂ ਹੀ ਰੁਕੀ ਤਾਂ ਇਨ੍ਹਾਂ ਲੋਕਾਂ ਨੇ ਗੱਡੀ ਨੂੰ ਘੇਰ ਲਿਆ ਅਤੇ ਗੇਟ ਖੋਲ੍ਹ ਦਿੱਤਾ। ਉਦੋਂ ਤੱਕ ਇੱਕ ਪੁਲਿਸ ਵਾਲੇ ਨੇ ਬਹਾਦਰੀ ਦਿਖਾਈ ਅਤੇ ਰਾਈਫਲ ਲੈ ਕੇ ਸਾਹਮਣੇ ਆ ਗਿਆ। ਪੁਲੀਸ ਮੁਲਾਜ਼ਮਾਂ ਨੇ ਟਾਲ-ਮਟੋਲ ਕਰਦਿਆਂ ਕਿਹਾ ਕਿ ਜੇਕਰ ਵਜਰਾ ਗੱਡੀ ਦਾ ਗੇਟ ਖੋਲ੍ਹਿਆ ਗਿਆ ਤਾਂ ਫਾਇਰਿੰਗ ਕਰਨੀ ਪਵੇਗੀ। ਇਸ ਦੌਰਾਨ ਵਜਰਾ ਗੱਡੀ ਦੇ ਅੱਗੇ ਬੈਠਾ ਕਾਂਸਟੇਬਲ ਵੀ ਰਿਵਾਲਵਰ ਲੈ ਕੇ ਹੇਠਾਂ ਆ ਗਿਆ ਤੇ ਉਸ ਨੇ ਵੀ ਹਵਾਈ ਫਾਇਰਿੰਗ ਕੀਤੀ। ਆਫਤਾਬ ਨੂੰ ਹਮਲਾਵਰਾਂ ਤੋਂ ਬਚਾ ਲਿਆ ਗਿਆ। ਫਿਲਹਾਲ ਆਫਤਾਬ ਨੂੰ ਸੁਰੱਖਿਅਤ ਤਿਹਾੜ੍ਹ ਜੇਲ ਭੇਜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: