ਪਾਕਿਸਤਾਨ ਲਗਾਤਾਰ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਬੀਐੱਸਐੱਫ ਵੀ ਉਨ੍ਹਾਂ ਦੀਆਂ ਹਰਕਤਾਂ ਦਾ ਕਰਾਰਾ ਜਵਾਬ ਦੇ ਰਹੀ ਹੈ। ਇਸੇ ਕੜੀ ਵਿਚ ਪਾਕਿਸਤਾਨ ਵੱਲੋਂ ਅੱਜ ਖੇਮਕਰਨ ਸੈਕਟਰ ਵਿਚ ਡ੍ਰੋਨ ਭਾਰਤ ਭੇਜਿਆ ਗਇਆ।
ਇਹ ਡ੍ਰੋਨ ਪੁਲਿਸ ਨੂੰ ਭਾਰਤ-ਪਾਕਿ ਸਰਹੱਦ ਨਾਲ ਜੁੜੇ ਖੇਤਾਂ ਵਿਚੋਂ ਬਰਾਮਦ ਕੀਤਾ ਗਿਆ। ਡ੍ਰੋਨ ਦੇ ਨੇੜੇ ਸਾਢੇ 7 ਕਿਲੋ ਵਜ਼ਨ ਦਾ ਇਕ ਪੈਕੇਟ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਡ੍ਰੋਨ ਤੇ ਪੈਕੇਟ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਆਸ-ਪਾਸ ਦੇ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 15 ਨਵੰਬਰ ਨੂੰ ਵੀ ਭਾਰਤ-ਪਾਕਿ ਸਰਹੱਦ ‘ਤੇ ਡ੍ਰੋਨ ਦੇਖਿਆ ਗਿਆ ਸੀ। ਪੰਜਾਬ ਦੇ ਪਠਾਨਕੋਟ ਵਿਚ ਬਾਮਿਆਲ ਸੈਕਟਰ ਵਿਚ ਬੀਐੱਸਐੱਫ ਜਵਾਨਾਂ ਨੇ ਇਕ ਡ੍ਰੋਨ ਨੂੰ ਸਰਹੱਦ ਨੇੜੇ ਮੰਡਰਾਉਂਦੇ ਹੋਏ ਦੇਖਿਆ ਸੀ। ਬੀਐੱਸਐੱਫ ਦੇ ਜਵਾਨਾਂ ਦੀ ਫਾਇਰਿੰਗ ਦੇ ਬਾਅਦ ਉਸ ਨੂੰ ਪਾਕਿਸਤਾਨ ਵਾਪਸ ਭੱਜਣਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: