ਪਾਕਿਸਤਾਨ ਦੀ ਸੈਨਾ ਤੇ ਪੁਲਿਸ ਇਕ ਵਾਰ ਫਿਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਵੇਟਾ ਸ਼ਹਿਰ ਵਿਚ ਪੁਲਿਸ ਦੇ ਟਰੱਕ ‘ਤੇ ਆਤਮਘਾਤੀ ਹਮਲਾ ਕੀਤਾ ਹੈ। ਇਸ ਹਮਲੇ ਵਿਚ ਇਕ ਪੁਲਿਸ ਮੁਲਾਜ਼ਮ ਤੇ ਇਕ ਬੱਚੇ ਦੀ ਮੌਤ ਹੋ ਗਈ ਹੈ। 20 ਪੁਲਿਸ ਮੁਲਾਜ਼ਮਾਂ ਸਣਏ 24 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਆਤਮਘਾਤੀ ਹਮਲਾ ਕਵੇਟਾ ਦੇ ਬਾਲੇਲੀ ਇਲਾਕੇ ਵਿਚ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਬਚਾਅ ਦਲ ਦੇ ਲੋਕ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਕਵੇਟਾ ਦੇ ਡਿਪਟੀ ਇੰਸਪੈਕਟਰ ਜਨਰਲ ਗੁਲਾਮ ਅਜਫਰ ਮਹੇਸਰ ਨੇ ਦੱਸਿਆ ਕਿ ਧਮਾਕਾ ਪੁਲਿਸ ਟਰੱਕ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਸ਼ੁਰੂਆਤੀ ਜਾਂਚ ਵਿਚ ਹੀ ਸਪੱਸ਼ਟ ਹੋ ਗਿਆ ਕਿ ਇਹ ਆਤਮਘਾਤੀ ਹਮਲਾ ਸੀ। ਘਟਨਾ ਵਾਲੀ ਥਾਂ ਤੋਂ ਆਤਮਘਾਤੀ ਹਮਲਾਵਰ ਦੀਆਂ ਲਾਸ਼ਾਂ ਵੀ ਮਿਲੀਆਂ ਹਨ। ਉੁਨ੍ਹਾਂ ਕਿਹਾ ਕਿ ਧਮਾਕੇ ਕਾਰਨ ਪੁਲਿਸ ਟਰੱਕ ਪਲਟ ਕੇ ਖੱਡਵਿਚ ਡਿੱਗ ਗਿਆ ਸੀ।
ਡੀਆਈਜੀ ਮਹੇਸਰ ਨੇ ਦੱਸਿਆ ਕਿ ਖੱਡ ਵਿਚ ਡਿਗਣ ਦੇ ਬਾਅਦ ਟਰੱਕ ਦੇ ਹੇਠਾਂ ਕੁਚਲੇ ਜਾਣ ਕਾਰਨ ਇਕ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਿਆ। ਲਗਭਗ 20 ਪੁਲਿਸ ਵਾਲੇ ਤੇ 4 ਸਥਾਨਕ ਨਾਗਰਿਕ ਵੀ ਜ਼ਖਮੀ ਹੋਏ ਹਨ। ਜ਼ਖਮੀ ਪੁਲਿਸ ਮੁਲਾਜ਼ਮਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ।
ਇਹ ਵੀ ਪੜ੍ਹੋ: ਡੇਂਗੂ ਨੇ ਲਈ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ, 2 ਦਿਨ ਬਾਅਦ ਸੀ ਵਿਆਹ ਦੀ ਪਹਿਲੀ ਵਰ੍ਹੇਗੰਢ
ਇੱਕ ਦਿਨ ਪਹਿਲਾਂ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨੇ ਆਪਣੇ ਅੱਤਵਾਦੀਆਂ ਨੂੰ ਪੂਰੇ ਪਾਕਿਸਤਾਨ ਵਿੱਚ ਹਮਲੇ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਨਾਲ ਪਾਕਿਸਤਾਨ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਟੀਟੀਪੀ ਦੇ ਟਿਕਾਣੇ ਅਫਗਾਨਿਸਤਾਨ-ਪਾਕਿਸਤਾਨ ਸਰਹੱਦ ਨਾਲ ਲੱਗਦੇ ਕਬਾਇਲੀ ਇਲਾਕਿਆਂ ਵਿੱਚ ਹਨ। ਟੀਟੀਪੀ ਦਾ ਉਦੇਸ਼ ਪਾਕਿਸਤਾਨ ਦੀ ਚੁਣੀ ਹੋਈ ਸਰਕਾਰ ਨੂੰ ਉਖਾੜ ਸੁੱਟਣਾ ਹੈ ਤਾਂ ਜੋ ਉਹ ਉੱਥੇ ਇਸਲਾਮੀ ਸ਼ਰੀਆ ਕਾਨੂੰਨ ਲਾਗੂ ਕਰ ਸਕੇ। ਇਸ ਦੇ ਲਈ ਟੀਟੀਪੀ ਨੇ ਪਾਕਿਸਤਾਨ ਨੂੰ ਅਸਥਿਰ ਕਰਨ ਲਈ ਕਈ ਵਾਰ ਪਾਕਿਸਤਾਨੀ ਫੌਜ ‘ਤੇ ਸਿੱਧੇ ਹਮਲੇ ਕੀਤੇ ਅਤੇ ਕਈ ਪਾਕਿਸਤਾਨੀ ਨੇਤਾਵਾਂ ਨੂੰ ਮਾਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਟੀਟੀਪੀ ਦੇ ਸੰਸਥਾਪਕ ਨੇਤਾ ਬੈਤੁੱਲਾ ਮਸੂਦ ਨੇ 30 ਮਾਰਚ 2009 ਨੂੰ ਲਾਹੌਰ ਵਿੱਚ ਪੁਲਿਸ ਅਕੈਡਮੀ ‘ਤੇ ਹੋਏ ਹਮਲੇ ਦੀ ਜਨਤਕ ਤੌਰ ‘ਤੇ ਜ਼ਿੰਮੇਵਾਰੀ ਲਈ ਸੀ। ਇਸ ਹਮਲੇ ‘ਚ ਹਮਲਾਵਰਾਂ ਨੇ ਆਟੋਮੈਟਿਕ ਮਸ਼ੀਨ ਗਨ ਨਾਲ ਪੁਲਿਸ ਰੰਗਰੂਟਾਂ ਦੀ ਭੀੜ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ‘ਚ ਅੱਠ ਦੀ ਮੌਤ ਹੋ ਗਈ ਅਤੇ 100 ਜ਼ਖਮੀ ਹੋ ਗਏ।