ਐੱਮਪੀ ਦੇ ਸ਼ਿਓਪੁਰ ਵਿਚ ਇਕ ਮਹਿਲਾ ਟੀਚਰ ਨੇ ਆਪਣੀ ਪੂਰੀ ਜਾਇਦਾਦ ਹਨੂੰਮਾਨ ਮੰਦਰ ਦੇ ਨਾਂ ਕਰ ਦਿੱਤੀ ਹੈ। ਨਾਲ ਹੀ ਉਸ ਨੇ ਇਕ ਵਸੀਅਤ ਵੀ ਤਿਆਰ ਕੀਤੀ ਹੈ। ਮਹਿਲਾ ਟੀਚਰ ਨੇ ਲਗਭਗ 1 ਕਰੋੜ ਰੁਪਏ ਦੀ ਜਾਇਦਾਦ ਹਨੂੰਮਾਨ ਜੀ ਦੇ ਨਾਂ ‘ਤੇ ਕੀਤੀ ਹੈ। ਮਹਿਲਾ ਨੇ ਦੱਸਿਆ ਕਿ ਉਹ ਆਪਣੇ ਹਿੱਸੇ ਦੀ ਸਾਰੀ ਚੱਲ ਤੇ ਅਚੱਲ ਜਾਇਦਾਦ ਨੂੰ ਹਨੂੰਮਾਨ ਮੰਦਰ ਟਰੱਸਟ ਲਈ ਦਾਨ ਕਰਦੀ ਹੈ।
ਸਾਰੀ ਜਾਇਦਾਦ ਮੰਦਰ ਦੇ ਨਾਂ ਕਰਨ ਵਾਲੀ ਮਹਿਲਾ ਟੀਚਰ ਦਾ ਨਾਂ ਸ਼ਿਵ ਕੁਮਾਰੀ ਜਾਦੌਨ ਹੈ। ਸ਼ਿਵ ਕੁਮਾਰੀ ਜਾਦੌਨ ਦੇ ਦੋ ਪੁੱਤਰ ਹਨ। ਸ਼ਿਵਕੁਮਾਰੀ ਨੇ ਸਭ ਤੋਂ ਪਹਿਲਾਂ ਆਪਣੇ ਦੋਵੇਂ ਪੁੱਤਰਾਂ ਨੂੰ ਆਪਣੀ ਜਾਇਦਾਦ ਵਿਚ ਹਿੱਸਾ ਦਿੱਤਾ ਤੇ ਇਸ ਦੇ ਬਾਅਦ ਜੋ ਜਾਇਦਾਦ ਸ਼ਿਵਕੁਮਾਰੀ ਜਾਦੌਨ ਦੇ ਹਿੱਸੇ ਵਿਚ ਬਚੀ ਉਸ ਪੂਰੀ ਜਾਇਦਾਦ ਦੀ ਵਸੀਅਤ ਤਿਆਰ ਕਰਕੇ ਹਨੂੰਮਾਨ ਮੰਦਰ ਟਰੱਸਟ ਦੇ ਨਾਂ ਕਰ ਦਿੱਤਾ।
ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ਰੇਲ ਹਾਦਸਾ : MP ਤਿਵਾੜੀ ਨੇ ਰੇਲ ਮੰਤਰੀ ਨੂੰ ਲਿਖੀ ਚਿੱਠੀ, ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ
ਉਨ੍ਹਾਂ ਦੀ ਜਾਇਦਾਦ ਵਿਚ ਉੁਸ ਦਾ ਮਕਾਨ, ਗਹਿਣ ਤੇ ਉਸ ਦੀ ਬੀਮਾ ਪਾਲਿਸੀ ਸ਼ਾਮਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਵਸੀਅਤਨਾਮਾ ਵਿਚ ਇਹ ਅਪੀਲ ਵੀ ਕੀਤੀ ਹੈ ਕਿ ਮੌਤ ਦੇ ਬਾਅਦ ਟਰੱਸਟ ਵੱਲੋਂ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇ। ਸ਼ਿਵਕੁਮਾਰੀ ਜਾਦੌਾਨ ਦੀ ਭਗਵਾਨ ਵਿਚ ਡੂੰਘੀ ਆਸਥਾ ਹੈ। ਬਚਪਨ ਤੋਂ ਹੀ ਪੂਜਾ ਪਾਠ ਵਿਚ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰਿਹਾ ਹੈ। ਉਮਰ ਦੇ ਨਾਲ ਭਗਵਾਨ ਪ੍ਰਤੀ ਸਮਰਪਣ ਵਧਦਾ ਗਿਆ ਤੇ ਇਹੀ ਵਜ੍ਹਾ ਹੈ ਕਿ ਹੁਣ ਉਨ੍ਹਾਂ ਨੇ ਆਪਣੀ ਲਗਭਗ 1 ਇਕ ਕਰੋੜ ਦੀ ਜਾਇਦਾਦ ਹਨੂੰਮਾਨ ਮੰਦਰ ਟਰੱਸਟ ਦੇ ਨਾਂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਵਸੀਅਤਨਾਮੇ ਮੁਤਾਬਕ ਜਦੋਂ ਤੱਕ ਉਹ ਜੀਵਤ ਹੈ ਉਦੋਂ ਤੱਕ ਉਸ ਮਕਾਨ ਵਿਚ ਰਹੇਗੀ। ਇਸ ਦੇ ਬਾਅਦ ਇਹ ਮਕਾਨ ਹਨੂੰਮਾਨ ਮੰਦਰ ਟਰੱਸਟ ਦਾ ਹੋ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਮੌਤ ਦੇ ਬਾਅਦ ਉਨ੍ਹਾਂ ਦਾ ਅੰਤਿਮ ਸਸਕਾਰ ਪੁੱਤ ਨਾ ਕਰਨ।