ਆਮਤੌਰ ‘ਤੇ ਅਜਿਹੇ ਦ੍ਰਿਸ਼ ਘੱਟ ਹੀ ਦੇਖਣ ਨੂੰ ਮਿਲਦੇ ਹਨ ਜਦੋਂ ਕਿਸੇ ਦੇਸ਼ ‘ਚ ਆਪਣੀ ਟੀਮ ਦੀ ਹਾਰ ਤੋਂ ਬਾਅਦ ਜਸ਼ਨ ਮਨਾਇਆ ਜਾਂਦਾ ਹੈ। ਪਰ ਇਰਾਨ ਵਿੱਚ ਅਜਿਹਾ ਹੀ ਹੋਇਆ।
ਮੰਗਲਵਾਰ ਨੂੰ ਅਮਰੀਕਾ ਖਿਲਾਫ ਮਿਲੀ ਹਾਰ ਤੋਂ ਬਾਅਦ ਲੋਕ ਸੜਕਾਂ ‘ਤੇ ਉਤਰ ਆਏ ਅਤੇ ਆਪਣੇ ਦੇਸ਼ ਦੀ ਹਾਰ ਦਾ ਜਸ਼ਨ ਮਨਾਉਣ ਲੱਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਇੱਥੇ ਫੌਜ ਨੇ ਇੱਕ ਬੰਦੇ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਦੱਸ ਦੇਈਏ ਕਿ ਕ੍ਰਿਸਟੀਅਨ ਪੁਲਿਸਿਚ ਦੇ 38ਵੇਂ ਮਿੰਟ ਵਿੱਚ ਕੀਤੇ ਗਏ ਗੋਲ ਦੀ ਮਦਦ ਨਾਲ ਅਮਰੀਕਾ ਨੇ ਈਰਾਨ ‘ਤੇ 1-0 ਦੀ ਜਿੱਤ ਨਾਲ ਫੀਫਾ ਵਰਲਡ ਕੱਪ ਦੇ ਨਾਕਆਊਟ ਰਾਊਂਡ ਵਿੱਚ ਐਂਟਰੀ ਕਰ ਲਈ, ਜਦਕਿ ਈਰਾਨ ਬਾਹਰ ਹੋ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਰਾਤ ਵਰਲਡ ਕੱਪ ਤੋਂ ਈਰਾਨ ਦੇ ਬਾਹਰ ਹੋਣ ਤੋਂ ਬਾਅਦ ਜਨਤਕ ਤੌਰ ‘ਤੇ ਜਸ਼ਨ ਮਨਾਇਆ। ਵਰਕਰਾਂ ਨੇ ਦੱਸਿਆ ਕਿ ਪੂਰਬੀ ਈਰਾਨ ਦੇ ਬੰਦਰ ਅੰਜਲੀ ਵਿੱਚ ਸਰਕਾਰੀ ਬਲਾਂ ਨੇ ਕਾਰ ਦਾ ਹਾਰਨ ਵਜਾਉਣ ਤੋਂ ਬਾਅਦ 27 ਸਾਲਾ ਮਹਿਰਾਨ ਸਮਕ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ : ਮਾਰਿਆ ਗਿਆ ISIS ਦਾ ਸਰਗਨਾ ਅਬੂ ਹਸਨ, ਇੱਕ ਸਾਲ ‘ਚ ਅੱਤਵਾਦੀ ਸੰਗਠਨ ਨੂੰ ਦੂਜਾ ਵੱਡਾ ਝਟਕਾ
ਰਿਪੋਰਟ ਮੁਤਾਬਕ ਉਹ ਆਪਣੀ ਮੰਗੇਤਰ ਨਾਲ ਕਾਰ ‘ਚ ਬੈਠਾ ਸੀ। ਉਸੇ ਵੇਲੇ ਈਰਾਨ ਦੇ ਸੁਰੱਖਿਆ ਬਲਾਂ ਦੇ ਇੱਕ ਮੈਂਬਰ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਕਈ ਈਰਾਨੀਆਂ ਨੇ ਕਤਰ ਵਰਲਡ ਕੱਪ ਵਿੱਚ ਆਪਣੀ ਟੀਮ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਇਸ ਦੇਸ਼ ਦੇ ਜ਼ਾਲਮਾਨਾ ਸ਼ਾਸਨ ਦੇ ਪ੍ਰਤੀਕ ਵਜੋਂ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਦੇ ਜਸ਼ਨ ਦੇ ਕਈ ਵੀਡੀਓ ਵਾਇਲ ਹੋ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: