ਤਰਨਤਾਰਨ ਵਿਚ ਖੇਤਾਂ ‘ਚ ਇਕ ਵਾਰ ਫਿਰ ਕ੍ਰੈਸ਼ ਡ੍ਰੋਨ ਬਰਾਮਦ ਕੀਤਾ ਗਿਆ ਹੈ। ਇਹ ਡ੍ਰੋਨ ਪੰਜਾਬ ਪੁਲਿਸ ਤੇ ਬੀਐੱਸਐੱਫ ਦੇ ਸਾਂਝੇ ਆਪ੍ਰੇਸ਼ਨ ਦੇ ਬਾਅਦ ਮਿਲਿਆ ਹੈ ਜਿਸ ਸਮੇਂ ਡ੍ਰੋਨ ਨੂੰ ਕਬਜ਼ੇ ਵਿਚ ਲਿਆ ਗਿਆ, ਉਸ ਨਾਲ ਹੈਰੋਇਨ ਦੀ ਖੇਪ ਵੀ ਬੰਨ੍ਹੀ ਹੋਈ ਸੀ।
ਇਹ ਦੂਜਾ ਦਿਨ ਹੈ ਜਦੋਂ ਤਰਨਤਾਰਨ ਦੇ ਖੇਤਾਂ ਵਿਚ ਕ੍ਰੈਸ਼ ਡ੍ਰੋਨ ਬਰਾਮਦ ਹੋਇਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਦੇ ਸਰਹੱਦੀ ਇਲਾਕਿਆਂ ਵਿਚ ਪੰਜਾਬ ਪੁਲਿਸ ਤੇ BSF ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਸੀ। ਸਰਹੱਦ ਦੇ ਕੋਲ ਹੀ ਇਹ ਡ੍ਰੋਨ ਖੇਤਾਂ ਵਿਚ ਕ੍ਰੈਸ਼ ਮਿਲਿਆ ਜਿਸ ਦੇ ਬਾਅਦ ਡ੍ਰੋਨ ਨੂੰ ਕਬਜ਼ੇ ਵਿਚ ਲਿਆ ਗਿਆ। ਡ੍ਰੋਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੈ। ਅੰਦਾਜ਼ਾ ਹੈ ਕਿ ਸ਼ਾਇਦ ਬੈਟਰੀ ਖਤਮ ਹੋਣ ਦੇ ਬਾਅਦ ਇਹ ਡ੍ਰੋਨ ਖੇਤਾਂ ਵਿਚ ਲੈਂਡ ਹੋ ਗਿਆ।
ਪੰਜਾਬ ਪੁਲਿਸ ਨੇ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਇਹ ਇਕ ਹੈਕਸਾ ਕੌਪਟਰ ਡ੍ਰੋਨ ਹੈ ਜਿਸ ਨਾਲ 5 ਕਿਲੋ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ। ਇਸ ਖੇਪ ਦੀ ਇੰਟਰਨੈਸ਼ਨਲ ਕੀਮਤ 35 ਕਰੋੜ ਰੁਪਏ ਦੱਸੀ ਜਾ ਰਹੀ ਹੈ। ਖੇਪ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਤਰਨਤਾਰਨ ਦੇ ਪਿੰਡ ਵਾਨ ਦੇ ਖੇਤਾਂ ਵਿਚ ਵੀਰਵਾਰ ਨੂੰ ਵੀ ਕ੍ਰੈਸ਼ ਡ੍ਰੋਨ ਬਰਾਮਦ ਕੀਤਾ ਗਿਆ ਸੀ। ਇਸ ਡ੍ਰੋਨ ‘ਤੇ ਕਿਸਾਨ ਦੀ ਨਜ਼ਰ ਪਈ ਜਿਸ ਤੋਂ ਬਾਅਦ ਉਸ ਨੂੰ ਕਬਜ਼ੇ ਵਿਚ ਲਿਆ ਗਿਆ ਸੀ। ਇਹ ਡ੍ਰੋਨ ਕਾਫੀ ਟੁੱਟ ਚੁੱਕਾ ਸੀ। ਇਸ ਤੋਂ ਦੋ ਦਿਨ ਪਹਿਲਾਂ ਇਕ ਹੀ ਰਾਤ ਵਿਚ ਅੰਮ੍ਰਿਤਸਰ ਤੇ ਤਰਨਤਾਰਨ ਵਿਚ BSF ਦੇ ਜਵਾਨਾਂ ਨੇ ਫਾਇਰਿੰਗ ਕਰਕੇ ਦੋ ਡਰੋਨ ਡੇਗਣ ਵਿਚ ਸਫਲਤਾ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ ‘ਤੇ CM ਮਾਨ ਨੇ ਲਾਈ ਮੋਹਰ, ਕਿਹਾ-‘ਜਲਦ ਲਿਆਂਦਾ ਜਾਵੇਗਾ ਭਾਰਤ’
ਬੀਐਸਐਫ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਡਰੋਨਾਂ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਜਿੱਥੇ ਇਨ੍ਹਾਂ ਡਰੋਨਾਂ ਦੇ ਸੋਟੀ ਡਿਟੇਲ (ਫਲਾਇੰਗ ਰਿਕਾਰਡ) ਕੱਢੇ ਜਾਣਗੇ। ਇਹ ਸਪੱਸ਼ਟ ਹੋਵੇਗਾ ਕਿ ਡਰੋਨ ਕਿਸ ਸਥਾਨ ਤੋਂ ਉੱਡਿਆ ਸੀ ਅਤੇ ਇਸ ਤੋਂ ਪਹਿਲਾਂ ਕਿੰਨੀ ਵਾਰ ਭਾਰਤ ਆਇਆ ਸੀ।
ਵੀਡੀਓ ਲਈ ਕਲਿੱਕ ਕਰੋ -: