ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨੇ ਟਵੀਟ ਕਰਕੇ ਗੈਂਗਸਟਰ ਰਾਜੂ ਠੇਠ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਟਵੀਟ ਵਿਚ ਉਸ ਨੇ ਕਿਹਾ-‘ਰਾਮ-ਰਾਮ ਸਾਰੇ ਭਰਾਵਾਂ ਨੂੰ, ਰਾਜੂ ਠੇਠ ਦਾ ਕਤਲ ਹੋਇਆ ਹੈ। ਉਸ ਦੀ ਪੂਰੀ ਜ਼ਿੰਮੇਵਾਰੀ ਮੈਂ ਰੋਹਿਤ ਗੋਦਾਰਾ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਲੈਂਦਾ ਹਾਂ। ਇਹ ਸਾਡੇ ਵੱਡੇ ਭਰਾ ਆਨੰਦਪਾਲ ਤੇ ਬਲਬੀਰ ਦੀ ਕਤਲ ਵਿਚ ਸ਼ਾਮਲ ਸੀ ਜਿਸ ਦਾ ਬਦਲਾ ਅੱਜ ਅਸੀਂ ਇਸ ਨੂੰ ਮਾਰ ਕੇ ਪੂਰਾ ਕਰ ਲਿਆ ਹੈ। ਰਹੀ ਗੱਲ ਸਾਡੇ ਦੁਸ਼ਮਣਾਂ ਦੀ ਤਾਂ ਉਨ੍ਹਾਂ ਨਾਲ ਜਲਦ ਮੁਲਾਕਾਤ ਹੋਵੇਗੀ। ਜੈ ਬਜਰੰਗਬਲੀ।
ਦੱਸ ਦੇਈਏ ਕਿ ਰਾਜੂ ਠੇਠ ਦਾ ਕਤਲ ਕਰਨ ਵਾਲੇ ਬਦਮਾਸ਼ਾਂ ਨੇ ਹਥਿਆਰਾਂ ਦੇ ਦਮ ‘ਤੇ ਸਫੈਦ ਰੰਗ ਦੀ ਆਲੋਟ ਗੱਡੀ ਖੋਹ ਲਈ ਤੇ ਫਰਾਰ ਹੋ ਗਏ ਹਨ। ਪੁਲਿਸ ਨੇ ਸੀਕਰ ਸਣੇ ਪੂਰੇ ਰਾਜਸਥਾਨ ਵਿਚ ਨਾਕਾਬੰਦੀ ਕੀਤੀ ਹੈ। ਸੀਕਰ ਜ਼ਿਲ੍ਹੇ ਦੇ ਪੀਪਰਾਲੀ ਰੋਡ ‘ਤੇ ਅੱਜ ਸਵੇਰੇ 4 ਅਣਪਛਾਤੇ ਹਮਲਾਵਾਰਾਂ ਨੇ ਰਾਜੂ ਠੇਠ ਦਾ ਕਤਲ ਕਰ ਦਿੱਤਾ।
ਰਾਜੂ ਠੇਠ ਦਾ ਸ਼ੇਖਾਵਾਟੀ ਅੰਚਲ ਵਿਚ ਕਾਫੀ ਤਬਦਬਾ ਸੀ। ਰਾਜੂ ਠੇਠ ਗੈਂਗ ਦੀ ਆਨੰਦਪਾਲ ਗੈਂਗ ਨਾਲ ਦੁਸ਼ਮਣੀ ਸੀ। ਆਨੰਦਪਾਲ ਦੀ ਪੁਲਿਸ ਮੁਕਾਬਲੇ ਵਿਚ ਮੌਤ ਹੋ ਗਈ ਸੀ। ਰੋਹਿਤ ਗੋਦਾਰਾ ਨੇ ਟਵੀਟ ਕਰਕੇ ਆਨੰਦਪਾਲ ਦੀ ਮੌਤ ਦਾ ਬਦਲਾ ਲੈਣਾ ਦੱਸਿਆ ਹੈ। ਲਗਭਗ 6 ਮਹੀਨੇ ਪਹਿਲਾਂ ਹਾੜੌਤੀ ਅੰਚਲ ਦੇ ਹਿਸਟਰੀਸ਼ੀਟਰ ਦੇਵਰ ਗੁਰਜਰ ਦਾ ਵੀ ਕਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਦੇਵਾ ਗੁਰਜਰ ਦਾ ਕਤਲ ਗੈਂਗਵਾਰ ਵਿਚ ਨਾ ਹੋ ਕੇ ਲੈਣ-ਦੇਣ ਦੇ ਮਾਮਲੇ ਨੂੰ ਲੈ ਕੇ ਹੋਈ ਸੀ। ਪੁਲਿਸ ਨੇ ਹੱਤਿਆਕਾਂਡ ਵਿਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਕਾਂਗਰਸੀ MLA ਬਰਿੰਦਰਮੀਤ ਪਾਹੜਾ ‘ਤੇ ਕੱਸਿਆ ਸ਼ਿਕੰਜਾ, ਕਿਸੇ ਸਮੇਂ ਵੀ ਸੱਦ ਸਕਦੀ ਹੈ ਪੁੱਛਗਿਛ ਲਈ
ਪੰਜਾਬ ਬਾਰਡਰ ‘ਤੇ ਨਾਕਾਬੰਦੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਜੂ ਠੇਠ ਦੇ ਕਤਲ ਤੋਂ ਬਾਅਦ ਪੁਲਿਸ ਨੇ ਅਹਿਮ ਥਾਵਾਂ ‘ਤੇ ਪੁਲਿਸ ਤਾਇਨਾਤ ਕਰ ਦਿੱਤੀ ਹੈ। ਪੁਲਿਸ ਦੇ ਉੱਚ ਅਧਿਕਾਰੀ ਮਾਮਲੇ ਦੀ ਜਾਂਚ ‘ਚ ਲੱਗੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: