ਅਪ੍ਰੈਲ ਨਵੰਬਰ 2021 ਦੀ ਤੁਲਨਾ ਵਿਚ ਅਪ੍ਰੈਲ ਤੋਂ ਨਵੰਬਰ 2022 ਤੱਕ ਸਟਾਂਪ ਪੇਪਰਾਂ ਦੀ ਵਿਕਰੀ ਤੇ ਜ਼ਮੀਨ ਜਾਇਦਾਦਾਂ ਦੇ ਰਜਿਸਟ੍ਰੇਸ਼ਨ ਤੋਂ ਸੂਬੇ ਦੇ ਖਜ਼ਾਨੇ ਵਿਚ 21 ਫੀਸਦੀ ਵੱਧ ਆਮਦਨ ਜਮ੍ਹਾ ਹੋਈ ਹੈ।ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਾਰਦਰਸ਼ੀ, ਝੰਜਟ ਮੁਕਤ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਮੁਹੱਈਆ ਕਰਾਉਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਟੀਚਾ ਹੈ ਤੇ ਇਸ ਨਾਲ ਸੂਬੇ ਦਾ ਖਜ਼ਾਨਾ ਲਗਾਤਾਰ ਵਧ ਰਿਹਾ ਹੈ।
ਜਾਣਕਾਰੀ ਦਿੰਦਿਆਂ ਮਾਲ ਮੰਤਰੀ ਨੇ ਦੱਸਿਆ ਕਿ 1 ਅਪ੍ਰੈਲ ਤੋਂ 30 ਨਵੰਬਰ 2022 ਤੱਕ “ਸਟੈਂਪ ਅਤੇ ਰਜਿਸਟ੍ਰੇਸ਼ਨ” ਸਿਰਲੇਖ ਹੇਠ ਖਜ਼ਾਨੇ ਵਿੱਚ 2525.72 ਕਰੋੜ ਰੁਪਏ ਦੀ ਆਮਦਨ ਜਮ੍ਹਾ ਕਰਵਾਈ ਗਈ ਹੈ। ਇਹ ਪਿਛਲੇ ਸਾਲ ਅਪ੍ਰੈਲ ਤੋਂ ਨਵੰਬਰ ਦੇ ਮੁਕਾਬਲੇ 21 ਫੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ 18 ਸਾਲਾ ਲੜਕੇ ਦਾ ਬੇਰਹਿਮੀ ਨਾਲ ਕੀਤਾ ਕਤਲ, ਬਚਾਉਣ ਆਏ ਭਰਾ ਨੂੰ ਵੀ ਨਹੀਂ ਬਖਸ਼ਿਆ
ਸਾਲ 2021 ਵਿੱਚ ਇਹ ਕਮਾਈ 2088.60 ਕਰੋੜ ਰੁਪਏ ਸੀ। ਜ਼ਿੰਪਾ ਨੇ ਕਿਹਾ ਕਿ ਨਵੰਬਰ 2022 ਦੇ ਮਹੀਨੇ ਵਿੱਚ ਅਸੀਂ ਨਵੰਬਰ 2021 ਦੇ ਮੁਕਾਬਲੇ ਸਟੈਂਪ ਪੇਪਰਾਂ ਦੀ ਵਿਕਰੀ ਅਤੇ ਰਜਿਸਟ੍ਰੇਸ਼ਨ ਤੋਂ ਆਮਦਨ ਵਿੱਚ 44 ਪ੍ਰਤੀਸ਼ਤ ਵਾਧਾ ਦਰਜ ਕੀਤਾ ਹੈ। ਨਵੰਬਰ 2022 ਵਿੱਚ ਸਟੈਂਪ ਅਤੇ ਰਜਿਸਟ੍ਰੇਸ਼ਨ ਦੇ ਤਹਿਤ 376.78 ਕਰੋੜ ਰੁਪਏ ਦੀ ਆਮਦਨ ਦਰਜ ਕੀਤੀ ਗਈ ਹੈ, ਜਦੋਂ ਕਿ ਨਵੰਬਰ 2021 ਵਿੱਚ ਇਹ 260.87 ਕਰੋੜ ਰੁਪਏ ਸੀ।
ਵੀਡੀਓ ਲਈ ਕਲਿੱਕ ਕਰੋ -: