ਭਾਰਤ ਦੀ ਸਟਾਰ ਵੇਟਲਿਫਟਰ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਕੂਹਣੀ ਦੀ ਸੱਟ ਦੀ ਵਜ੍ਹਾ ਨਾਲ ਗੋਲਡ ਤੋਂ ਚੂਕ ਗਈ। ਕੋਲੰਬੀਆਂ ਵਿਚ ਹੋ ਰਹੇ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਚਾਨੂ ਆਪਣਾ ਬੈਸਟ ਨਹੀਂ ਦੇ ਸਕੀ। ਚਾਨੂ 49 ਕਿਲੋ ਵੇਟ ਕੈਟੇਗਿਰੀ ਵਿਚ 200 ਕਿਲੋ ਭਾਰ ਚੁੱਕ ਕੇ ਦੂਜੇ ਸਥਾਨ ‘ਤੇ ਰਹੀ।
ਚਾਨੂ ਸਨੈਚ ਵਿਚ 87 ਕਿਲੋ ਤੇ ਕਲੀਨ ਐਂਡ ਸਨੈਚ ਵਿਚ 113 ਕਿਲੋ ਭਾਰ ਹੀ ਚੁੱਕ ਸਕੀ। ਦੂਜੇ ਪਾਸੇ ਚੀਨ ਦੀ ਜਿਆਂਗ ਹੁਈਹੁਆ ਨੇ 206 ਕਿਲੋ ਵੇਟ ਉਠ ਕੇ ਗੋਲਡ ਜਿੱਤਿਆ। ਜਿਆਂਗ ਨੇ ਸਨੈਚ ਵਿਚ 83 ਕਿਲੋ ਭਾਰਤ ਤੇ ਕਲੀਨ ਐਂਡ ਜਰਕ ਵਿਚ 113 ਕਿਲੋ ਭਾਰ ਨੂੰ ਚੁੱਕਿਆ। ਦੂਜੇ ਪਾਸੇ ਟੋਕੀਓ ਓਲੰਪਿਕ ਦੀ ਗੋਲਡ ਮੈਡਲਿਸਟ ਹੋਊ ਝਿਹੂਆ ਨੇ 198 ਕਿਲੋ ਭਾਰ ਉਠ ਕੇ ਕਾਂਸੇ ਦਾ ਤਮਗਾ ਜਿੱਤਿਆ।
ਕਾਮਨਵੈਲਥ ਗੇਮਸ ਵਿਚ ਗੋਲਡ ਜਿੱਤਣ ਦੇ ਬਾਅਦ ਮੀਰਾਬਾਈ ਚਾਨੂ ਨੇ ਪਹਿਲੀ ਵਾਰ ਕਿਸੇ ਵੱਡੇ ਟੂਰਨਾਮੈਂਟ ਵਿਚ ਹਿੱਸਾ ਲਿਆ। ਚਾਨੂ ਦਾ ਸਨੈਚ ਸੈਸ਼ਨ ਕਾਫੀ ਖਰਾਬ ਰਿਹਾ। ਉਨ੍ਹਾਂ ਨੇ ਪਹਿਲੇ ਚਾਂਸ ਵਿਚ 84 ਕਿਲੋ ਭਾਰ ਚੁੱਕਿਆ। ਦੂਜੇ ਮੌਕੇ ਵਿਚ ਚੁੱਕੇ ਗਏ 87 ਕਿਲੋਵੇਟ ਨੂੰ ਅਸਫਲ ਮੰਨਿਆ ਗਿਆ। ਹਾਲਾਂਕਿ ਭਾਰਤ ਵੱਲੋਂ ਇਸ ਨੂੰ ਚੈਲੰਜ ਨਹੀਂ ਕੀਤਾ ਗਿਆ। ਜੱਜਾਂ ਦਾ ਮੰਨਣਾ ਸੀ ਕਿ ਦੂਜੇ ਚਾਂਸ ਵਿਚ 87 ਕਿਲੋ ਵੇਟ ਚੁੱਕਦੇ ਸਮੇਂ ਉਨ੍ਹਾਂ ਦਾ ਹੱਥ ਡਗਮਗਾ ਗਿਆ ਸੀ।
ਮੀਰਾ ਨੇ ਤੀਜੇ ਚਾਂਸ ਵਿਚ 90 ਕਿਲੋ ਭਾਰ ਦੀ ਥਾਂ 87 ਕਿਲੋ ਭਾਰ ਹੀ ਚੁੱਕਿਆ। ਕਲੀਨ ਐਂਡ ਜਰਕ ਵਿਚ ਉਨ੍ਹਾਂ ਨੇ ਪਹਿਲੇ ਚਾਂਸ ਵਿਚ 111 ਕਿਲੋ ਭਾਰ ਚੁੱਕਿਆ ਪਰ ਇਸ ਨੂੰ ਸਹੀ ਨਹੀਂ ਮੰਨਿਆ ਗਿਆ। ਭਾਰਤ ਵੱਲੋਂ ਚੈਲੰਜ ਕੀਤਾ ਗਿਆ ਸੀ ਪਰ ਫੈਸਲਾ ਬਰਕਰਾਰ ਰਿਹਾ। ਉਨ੍ਹਾਂ ਨੇ ਦੂਜੇ ਚਾਂਸ ਵਿਚ 111 ਤੇ ਤੀਜੇ ਚਾਂਸ ਵਿਚ 113 ਭਾਰ ਚੁੱਕਿਆ। ਉਨ੍ਹਾਂ ਨੂੰ ਸਨੈਚ ਕੈਟਾਗਰੀ ਵਿਚ ਸਿਲਵਰ ਮੈਡਲ ਮਿਲਿਆ ਜਦੋਂ ਕਿ ਕਲੀਨ ਐਂਡ ਜਰਕ ਵਿਚ ਗੋਲਡ।
ਦੱਸ ਦੇਈਏ ਕਿ ਚਾਨੂ ਵਰਲਡ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਚੁੱਕੀ ਹੈ। ਚਾਨੂ ਦੇ ਸਿਲਵਰ ਮੈਡਲ ਜਿੱਤਣ ਦੇ ਬਾਅਦ ਕੋਚ ਵਿਜੇ ਸ਼ਰਮਾ ਨੇ ਕਿਹਾ ਕਿ ਅਸੀਂ ਇਸ ਮੁਕਾਬਲੇ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਹਾਂ। ਸਾਡਾ ਫੋਕਸ ਉਨ੍ਹਾਂ ਦੀ ਸੱਟ ‘ਤੇ ਹੈ। ਆਉਣ ਵਾਲੇ ਟੂਰਨਾਮੈਂਟ ਵਿਚ ਅਜੇ ਸਮਾਂ ਹੈ। ਚਾਨੂ ਹੌਲੀ-ਹੌਲੀ ਸੱਟ ਤੋਂ ਉਭਰਦੇ ਹੋਏ ਭਾਰ ਨੂੰ ਹੋਰ ਵਧਾਏਗੀ। ਚਾਨੂ ਨੂੰ ਪ੍ਰੈਕਟਿਸ ਦੌਰਾਨ ਸੱਟ ਲੱਗ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: