ਫਰੀਦਕੋਟ ਤੋਂ ਲਾਪਤਾ ਹੋਇਆ 11 ਸਾਲਾ ਬੱਚੇ ਹਿੰਮਤਪ੍ਰੀਤ ਸਿੰਘ ਦੀ ਘਰ ਵਾਪਸੀ ਆ ਚੁੱਕੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਲਾਪਤਾ ਹੋਇਆ ਹਿੰਮਤ ਜੀਰਾ ਕੋਲ ਮਿਲਿਆ ਜਿਸ ਦੇ ਬਾਅਦ ਉਸ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ।
ਬੀਤੇ ਦਿਨੀਂ ਹਿੰਮਤਪ੍ਰੀਤ ਸਿੰਘ ਸਕੂਲੋਂ ਛੁੱਟੀ ਹੋਣ ਦੇ ਬਾਅਦ ਸਾਈਕਲ ‘ਤੇ ਘਰ ਲਈ ਰਵਾਨਾ ਹੋਇਆ ਸੀ ਪਰ ਸ਼ਾਮ ਤੱਕ ਵੀ ਵਾਪਸ ਨਹੀਂ ਪਰਤਿਆ। ਪਰਿਵਾਰ ਵਾਲਿਆਂ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਪਰ ਨਾ ਮਿਲਣ ‘ਤੇ ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ।
ਡੀ. ਐੱਸ. ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਸਾਈਕਲ ’ਤੇ ਨੈਸ਼ਨਲ ਹਾਈਵੇ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਰਾਤ ਸਮੇਂ ਜ਼ੀਰਾ ਨੇੜੇ ਇਕ ਵਿਅਕਤੀ ਨੇ ਉਸ ਨੂੰ ਆਪਣੇ ਨਾਲ ਰੱਖ ਲਿਆ ਅਤੇ ਸਵੇਰੇ ਫਰੀਦਕੋਟ ਪੁਲਿਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਸੰਸਦ ‘ਚ ਰਾਘਵ ਚੱਢਾ ਦੀ ਮੰਗ, ‘ਸੰਗਤ ਨੂੰ ਬਿਨ੍ਹਾਂ ਪਾਸਪੋਰਟ ਤੇ ਫੀਸ ਦੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਮਿਲੇ ਇਜਾਜ਼ਤ’
ਪੁੱਤ ਦੀ ਘਰ ਵਾਪਸੀ ਦੇ ਬਾਅਦ ਰੋਂਦੇ ਬਿਖਲਦੇ ਪਰਿਵਾਰ ਨੂੰ ਸੁੱਖ ਦਾ ਸਾਹ ਆਇਆ ਹੈ। ਦਰਅਸਲ ਸਕੂਲ ਤੋਂ ਛੁੱਟੀ ਹੋਣ ਦੇ ਬਾਅਦ ਹਿੰਮਤ ਪ੍ਰਤੀ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੋ ਗਿਆ ਸੀ। ਲਗਭਗ 18 ਘੰਟੇ ਬੀਤੇ ਗਏ ਸਨ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਲ ਸਕਿਆ ਸੀ ਜਿਸ ਦੇ ਬਾਅਦ ਹੁਣ ਪੁਲਿਸ ਨੇ ਉਸ ਨੂੰ ਜ਼ੀਰਾ ਤੋਂ ਲੱਭ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: