ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਗ੍ਰਿਫਤਾਰ ਗੈਂਗਸਟਰ ਬੇਰੀ ਵਾਸੀ ਕੁਲਦੀਪ ਉਰਫ ਕਸ਼ਿਸ਼ ਨੂੰ ਹਰਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਝੱਜਰ ਲਿਆਈ ਹੈ। ਕੁਲਦੀਪ ‘ਤੇ ਝੱਜਰ ਵਿਚ ਇਕ ਨੌਜਵਾਨ ਦੀ ਕਤਲ ਦਾ ਕੇਸ ਦਰਜ ਹੈ। ਪੁਲਿਸ ਇਸ ਮਰਡਰ ਨੂੰ ਲੈ ਕੇ ਉਸ ਤੋਂ ਪੁੱਛਗਿਛ ਕਰੇਗੀ। ਨਾਲ ਹੀ ਕਈ ਹੋਰ ਵਾਰਦਾਤਾਂ ਵਿਚ ਉਸ ਦਾ ਹੱਥ ਹੋਣ ਦੀ ਜਾਣਕਾਰੀ ਸਾਹਮਣੇ ਆ ਸਕਦੀ ਹੈ। ਉਸ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ। ਝੱਜਰ ਐੱਸਪੀ ਵਸੀਮ ਅਕਰਮ ਪੂਰੇ ਮਾਮਲੇ ਵਿਚ ਸ਼ਾਮ ਨੂੰ ਜਾਣਕਾਰੀ ਦੇਣਗੇ।
ਮੂਸੇਵਾਲਾ ਦੀ ਹੱਤਿਆ ਦੇ ਦੋਸ਼ੀ ਅਜੇ ਵੀ ਬੇਖੌਫ ਹੈ। ਇਕ ਦੋਸ਼ੀ ਬੇਰੀ ਵਾਸੀ ਕੁਲਦੀਪ ਉਰਫ ਕਸ਼ਿਸ਼ ਨੂੰ ਸ਼ੁੱਕਰਵਾਰ ਨੂੰ ਝੱਜਰ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਚਿਹਰੇ ‘ਤੇ ਕਿਸ ਤਰ੍ਹਾਂ ਦੀ ਸ਼ਿਕਨ ਨਹੀਂ ਸੀ। ਉਹ ਭਾਰੀ ਪੁਲਿਸ ਸੁਰੱਖਿਆ ਵਿਚ ਮੁਸਕਰਾਉਂਦੇ ਹੋਏ ਕੋਰਟ ਪਹੁੰਚਿਆ। ਮੂਸੇਵਾਲਾ ਕਤਲਕਾਂਡ ਦੌਰਾਨ ਇਸਤੇਮਾਲ ਕੀਤੀ ਗਈ ਬਲੈਰੋ ਗੱਡੀ ਨੂੰ ਚਲਾਉਂਦੇ ਹੋਏ ਕੁਲਦੀਪ ਦੀ ਵੀਡੀਓ ਸਾਹਮਣੇ ਆਈ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਫਰਨੀਚਰ ਹਾਊਸ ‘ਚ ਲੱਗੀ ਭਿਆਨਕ ਅੱਗ, ਮਕਾਨ ਮਾਲਕ ਸਣੇ 5 ਝੁਲਸੇ, ਕਰੋੜਾਂ ਦਾ ਨੁਕਸਾਨ
29 ਮਈ ਨੂੰ ਮਾਨਸਾ ਕੋਲ ਬਲੈਰੋ ਗੱਡੀ ਵਿਚ ਆਏ ਹਥਿਆਰਬੰਦ ਬਦਮਾਸ਼ਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ਵਿਚ ਤਾਬੜਤੋੜ ਗੋਲੀਆਂ ਚਲਾਈਆਂ ਸਨ। ਪੰਜਾਬ ਪੁਲਿਸ ਨੇ ਬਾਅਦ ਵਿਚ ਝੱਜਰ ਦੇ ਬੇਰੀ ਕਸਬਾ ਵਾਸੀ ਕੁਲਦੀਪ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਝੱਜਰ ਪੁਲਿਸ ਮਰਡਰ ਦੇ ਹੀ ਇਕ ਦੂਜੇ ਮਾਮਲੇ ਵਿਚ ਪੁੱਛਗਿਛ ਲਈ ਉਸ ਨੂੰ ਝੱਜਰ ਲੈ ਕੇ ਪਹੁੰਚੀ ਹੈ। ਦੋਸ਼ੀ ਕੁਲਦੀਪ ‘ਤੇ ਇਸ ਤੋਂ ਪਹਿਲਾਂ ਵੀ ਕਈ ਅਪਰਾਧਕ ਕੇਸ ਦਰਜ ਹਨ। ਪੁਲਿਸ ਪੁੱਛਗਿਛ ਵਿਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: