ਕੁਢਨੀ ਉਪ ਚੋਣਾਂ ਵਿਚ ਭਾਵੇਂ ਹੀ ਵੀਆਈਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵੋਟਾਂ ਦੇ ਮਾਮਲੇ ਵਿਚ ਭਾਜਪਾ, ਜਦਯੂ ਦੇ ਬਾਅਦ ਤੀਜੇ ਨੰਬਰ ‘ਤੇ ਵੀਆਈਪੀ ਰਹੀ। ਵੀਆਈਪੀ ਦੇ ਉਮੀਦਵਾਰ ਨੀਲਾਭ ਕੁਮਾਰ ਨੂੰ 10,000 ਵੋਟ ਮਿਲੇ ਪਰ ਇਸ ਹਾਰ ਦੇ ਬਾਵਜੂਦ ਵੀਆਈਪੀ ਦੇ ਮੁਖੀ ਮੁਕੇਸ਼ ਸਾਹਨੀ ਕੁਢਨੀ ਗਏ ਤੇ ਵਰਕਰਾਂ ਦਾ ਧੰਨਵਾਦ ਕੀਤਾ ਤੇ ਫਿਰ ਵੀਆਈਪੀ ਵਰਕਰਾਂ ਤੇ ਲੋਕਾਂ ਵਿਚ ਦੇਸੀ ਘਿਓ ਦੇ ਲੱਡੂ ਵੰਡੇ।
ਮੁਕੇਸ਼ ਸਾਹਨੀ ਨੇ ਇਹ ਲੱਡੂ ਨਤੀਜੇ ਵਾਲੇ ਦਿਨ ਬਣਵਾਏ ਸਨ। ਦਰਅਸਲ ਸਾਹਨੀ ਜਿੱਤ ਨੂੰ ਲੈ ਕੇ ਪੱਕੇ ਸਨ। ਇਸ ਲਈ ਉਨ੍ਹਾਂ ਨੇ ਆਪਣੀ ਰਿਹਾਇਸ਼ ‘ਤੇ ਲਗਭਗ ਇਕ ਟਨ ਸ਼ੁੱਧ ਦੇਸੀ ਘਿਓ ਦੇ ਲੱਡੂ ਬਣਵਾਏ ਸਨ। ਹਾਲਾਂਕਿ ਚੋਣ ਵਿਚ ਉਨ੍ਹਾਂ ਦੀ ਪਾਰਟੀ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਨੀਲਾਭ ਕੁਮਾਰ ਨੂੰ ਸਿਰਫ 10,000 ਵੋਟ ਹੀ ਮਿਲ ਸਕੇ। ਚੋਣਾਂ ਵਿਚ ਮਿਲੀ ਹਾਰ ਦੇ ਬਾਵਜੂਦ ਵੀ ਉਨ੍ਹਾਂ ਨੇ ਲੱਡੂ ਵੰਡਣ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕਤਲ, ਮਾਮਲਾ ਸੁਲਝਾਉਣ ‘ਚ 24 ਘੰਟੇ ਲੱਗੀ ਪੁਲਿਸ
ਕੁਢਨੀ ਦੇ ਵੱਖ-ਵੱਖ ਇਲਾਕਿਆਂ ਵਿਚ ਲੱਡੂ ਵੰਡਣ ਆਏ ਮੁਕੇਸ਼ ਸਹਨੀ ਨੇ ਦੱਸਿਆ ਕਿ ਉਹ ਨਤੀਜਿਆਂ ਤੋਂ ਖੁਸ਼ ਹਨ ਕਿਉਂਕਿ ਉਹ ਵੋਟ ਉਨ੍ਹਾਂ ਨੂੰ ਆਪਣੀ ਕਾਬਲੀਅਤ ਤੋਂ ਹਾਸਲ ਕੀਤੇ ਹਨ। ਉਨ੍ਹਾਂ ਨੂੰ ਸਾਰੇ ਵਰਗਾਂ ਨੇ ਸਹਿਯੋਗ ਦਿਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬਿਹਾਰ ਲਾਲੂ, ਨਿਤਿਸ਼, ਰਾਮਵਿਲਾਸ ਪਾਸਵਾਨ ਦੇ ਬਾਅਦ ਮੈਂ ਚੌਥਾ ਨੇਤਾ ਹਾਂ ਜੋ ਖੁਦ ਦੀ ਮਿਹਨਤ ਨਾਲ ਨੇਤਾ ਬਣਿਆ।
ਜ਼ਿਕਰਯੋਗ ਹੈ ਕਿ ਵੀਆਈਪੀ ਦੇ ਰਾਸ਼ਟਰੀ ਬੁਲਾਰੇ ਦੇਵ ਜੋਤੀ ਨੇ ਕਿਹਾ ਕਿ ਕੁਢਨੀ ਉਪ ਚੋਣਾਂ ਵਿਚ ਭਾਵੇਂ ਹੀ ਸਾਡੀ ਹਾਰ ਹੋਈ ਪਰ ਸਾਡੇ ਵਰਕਰਾਂ ਨੇ ਕਾਫੀ ਮਿਹਨਤ ਕੀਤੀ ਹੈ ਤੇ ਅਸੀਂ ਅੱਗੇ ਵੀ ਸੰਘਰਸ਼ ਕਰਦੇ ਰਹਾਂਗੇ। ਹੁਣ ਸਾਡੀ ਪਾਰਟੀ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਵਿਚ ਲੱਗ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: