ਅੱਜਕੱਲ੍ਹ ਆਨਲਾਈਨ ਸ਼ਾਪਿੰਗ ਬੇਹੱਦ ਆਮ ਹੋ ਗਈ ਹੈ। ਲੋਕ ਘਰ ਬੈਠੇ ਆਨਲਾਈਨ ਸਾਈਟਸ ਤੋਂ ਖਰੀਦਦਾਰੀ ਕਰ ਰਹੇ ਹਨ ਪਰ ਠੱਗੀ ਕਰਨ ਵਾਲਿਆਂ ਨੇ ਵੀ ਨਵੇਂ ਤਰੀਕੇ ਲੱਭ ਲਏ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਬਿਹਾਰ ਦੇ ਗੋਪਾਲਗੰਜ ਤੋਂ ਜਿਥੇ ਇਕ ਵਿਦਿਆਰਥਣ ਆਨਲਾਈਨ ਠੱਗੀ ਦਾ ਸ਼ਿਕਾਰ ਬਣ ਗਈ ਹੈ। ਸਿਰਫ 500 ਰੁਪਏ ਦਾ ਸੂਟ ਖਰੀਦਣ ਦੇ ਚੱਰ ਵਿਚ 3 ਲੱਖ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਗਈ।
ਗ੍ਰੈਜੂਏਟ ਦੀ ਵਿਦਿਆਰਥਣ ਸਾਕਸ਼ੀ ਕੁਮਾਰ ਨੇ ਬੀਤੇ ਹਫਤੇ 501 ਰੁਪਏ ਦੀ ਆਨਲਾਈਨ ਸ਼ਾਪਿੰਗ ਕੀਤੀ ਤੇ ਇਕ ਸੂਟ ਖਰੀਦੀਆ। ਆਨਲਾਈਨ ਖਰੀਦਦਾਰੀ ਕਰਦੇ ਹੀ ਮੋਬਾਈਲ ‘ਤੇ ਮੈਸੇਜ ਆਇਆ ਤੇ ਅਗਲੇ ਹੀ ਦਿਨ ਸਾਈਬਰ ਅਪਰਾਧੀਆਂ ਨੇ ਲੱਕੀ ਡ੍ਰਾ ਵਿਚ ਫਸਟ ਪ੍ਰਾਈਜ 12 ਲੱਖ 60,000 ਰੁਪਏ ਕੈਸ਼ ਜਾਂ ਟਾਟਾ ਸਫਾਰੀ ਕਾਰ ਜਿੱਤਣ ਦੀ ਸੂਚਨਾ ਦਿੱਤੀ। ਕਾਲ ਕਰਨ ਵਾਲੇ ਨੇ ਖੁਦ ਨੂੰ ਆਨਲਾਈਨ ਸ਼ਾਪਿੰਗ ਐਪ ਕੰਪਨੀ ਦਾ ਅਧਿਕਾਰੀ ਦੱਸਿਆ।
ਕੰਪਨੀ ਦਾ ਆਈਕਾਰਡ ਤੇ ਆਧਾਰ ਕਾਰਡ ਵੀ ਭੇਜਿਆ ਜਿਸ ਦੇ ਬਾਅਦ ਵਿਦਿਆਰਥਣ ਨੂੰ ਯਕੀਨ ਹੋ ਗਿਆ। ਇਸ ਤਰ੍ਹਾਂ ਉਹ ਸਾਈਬਰ ਠੱਗਾਂ ਦੇ ਜਾਲ ਵਿਚ ਫਸਦੀ ਗਈ। ਅਗਲੇ ਦਿਨ ਫਿਰ ਵਿਦਿਆਰਥਣ ਨੂੰ ਕਾਲ ਆਇਆ। ਲੱਕੀ ਡ੍ਰਾਅ ਵਿਚ ਮਿਲੇ ਇਨਾਮ ਨੂੰ ਪਾਉਣ ਲਈ ਫਾਰਮ ਚਾਰਜ, ਜੀਐੱਸਟੀ, ਇਨਕਮ ਟੈਕਸ, ਸਕਿਓਰਿਟੀ ਚਾਰਡ ਤੇ ਟੀਡੀਐੱਸ ਜੋੜ ਕੇ ਲਗਭਗ 3 ਲੱਖ ਰੁਪਏ ਅਕਾਊਂਟ ਮੰਚ ਮੰਗਵਾ ਲਏ। ਇਕ ਵਾਰ ਪੈਸੇ ਟਰਾਂਸਫਰ ਹੋਣ ਦੇ ਬਾਅਦ ਕਾਲ ਆਉਣਾ ਵੀ ਬੰਦ ਹੋ ਗਿਆ ਤੇ ਮੋਬਾਈਲ ਨੰਬਰ ਵੀ।
ਇਹ ਵੀ ਪੜ੍ਹੋ : ਜਲੰਧਰ ਪੁਲਿਸ ਨੇ 20 ਲੱਖ ਦੇ ਨਕਲੀ ਨੋਟ ਸਣੇ 2 ਦੋਸ਼ੀ ਕੀਤੇ ਗ੍ਰਿਫਤਾਰ, ਮਾਮਲਾ ਦਰਜ
3 ਲੱਖ ਰੁਪਏ ਗੁਆਉਣ ਦੇ ਬਾਅਦ ਵਿਦਿਆਰਥਣ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦੀ ਸ਼ਿਕਾਰ ਹੋ ਗਈ। ਵਿਦਿਆਰਥਣ ਨੇ ਇਸ ਦੇ ਬਾਅਦ ਪੂਰੇ ਮਾਮਲੇ ਵਿਚ ਨਗਰ ਥਾਣੇ ਵਿਚ ਐੱਫਆਈਆਰ ਦਰਜ ਕਰਾਈ। ਆਨਲਾਈਨ ਖਰੀਦਦਾਰੀ ਦੌਰਾਨ ਬੇਹੱਦ ਅਲਰਟ ਲੈਣ ਦੀ ਲੋੜ ਹੈ ਕਿਉਂਕਿ ਤੁਹਾਡੀ ਇਕ ਛੋਟੀ ਜਿਹੀ ਗਲਤੀ ਤੁਹਾਨੂੰ ਲੱਖਾਂ ਦਾ ਚੂਨਾ ਲਗਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: