ਗੂਗਲ ਦੀ ਮੇਲ ਸਰਵਿਸ ਡਾਊਨ ਹੋਣ ਨਾਲ ਦੁਨੀਆ ਭਰ ਦੇ 1.5 ਬਿਲੀਅਨ ਤੋਂ ਵੱਧ ਯੂਜਰਸ ਪ੍ਰਭਾਵਿਤ ਹੋਏ ਹਨ। ਐਪ ਤੇ ਵੈੱਬਸਾਈਟਾਂ ਦੀ ਆਨਲਾਈਨ ਸਥਿਤੀ ਨੂੰ ਟਰੈਕ ਕਰਨ ਵਾਲੀ ਵੈੱਬਸਾਈਟ downdetector.com ਨੇ ਜੀਮੇਲ ਆਊਟੇਜ ਸਥਿਤੀ ਵਿਚ ਸਪਾਈਕ ਦੀ ਸੂਚਨਾ ਦਿੱਤੀ ਸੀ। ਹੁਣ ਸਮੱਸਿਆ ਨੂੰ ਠੀਕ ਕਰ ਲਿਆ ਗਿਆ ਹੈ ਤੇ ਯੂਜਰਸ ਹੁਣ ਜੀਮੇਲ ਨੂੰ ਇਸਤੇਮਾਲ ਕਰ ਸਕਦੇ ਹਨ।
ਪੂਰੇ ਭਾਰਤ ਵਿਚ ਯੂਜਰਸ ਨੇ ਈਮੇਲ ਐਪ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ ਸੀ। ਜਮੇਲ ਦੀ ਐਂਟਰਪ੍ਰਾਈਜਿਜ਼ ਸੇਵਾਵਾਂ ਵੀ ਪ੍ਰਭਾਵਿਤ ਹੋ ਗਈ ਸੀ। ਜੀਮੇਲ ਦੇ ਦੁਨੀਆ ਭਰ ਵਿਚ 1.5 ਬਿਲੀਅਨ ਤੋਂ ਵੱਧ ਉਪਯੋਗਕਰਤਾ ਹੈ। ਸਾਲ 2022 ਵਿਚ ਸਭ ਤੋਂ ਵੱਧ ਡਾਊਨਲੋਡ ਦੀ ਜਾਣ ਵਾਲੀ ਐਪਸ ਵਿਚ ਜੀਮੇਲ ਚੋਟੀ ‘ਤੇ ਹੈ।
ਡਾਊਨਡਿਟੇਕਟਰ ਮੁਤਾਬਕ ਸ਼ਾਮ 7 ਵਜੇ ਜੀਮੇਲ ਦੀ ਸੇਵਾ ਵਿਚ ਦਿੱਕਤ ਨਜ਼ਰ ਆ ਰਹੀ ਸੀ। ਡਾਊਨ ਡਿਟੈਕਟਰ ਵੈੱਬਸਾਈਟ ਵੀ ਆਊਟੇਜ ਨੂੰ ਲੈ ਕੇ ਟਵੀਟ ਕੀਤਾ ਸੀ। ਇਹ ਵੀ ਸਪੱਸ਼ਟ ਨਹੀਂ ਹੈ ਕਿ ਆਊਟੇਜ ਕਿੰਨਾ ਵੱਡਾ ਸੀ। ਟਵਿੱਟਰ ‘ਤੇ ਕਈ ਯੂਜਰਸ ਨੇ ਸ਼ਿਕਾਇਤ ਕੀਤੀ ਸੀ ਕਿ ਜੀਮੇਲ ਬੰਦ ਹੋ ਗਿਆ ਹੈ ਤੇ ਉਹ ਕੰਮ ਨਹੀਂ ਹੋ ਰਿਹਾ। ਹਾਲਾਂਕਿ ਗੂਗਲ ਵਰਕਸਪੇਸ ਡੈਸ਼ਬੋਰਡ ਸਾਰੇ ਗੂਗਲ ਸੇਵਾਵਾਂ ਨੂੰ ਹਰੇ ਰੰਗ ਵਿਚ ਦਿਖਾ ਰਿਹਾ ਸੀ। ਇਸ ਦਾ ਮਤਲਬ ਹੁੰਦਾ ਹੈ ਕਿ ਸੇਵਾ ਵਿਚ ਕੋਈ ਦਿੱਕਤ ਨਹੀਂ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਬਾਈਕ ਸਵਾਰਾਂ ਨੇ ਵਪਾਰੀ ‘ਤੇ ਚਲਾਈਆਂ ਗੋਲੀਆਂ, ਦਹਿਸ਼ਤ ਵਿਚ ਲੋਕ
ਜੀਮੇਲ ਐਪ ਨੂੰ ਅਪਡੇਟ ਕੀਤਾ ਗਿਆ ਹੈ। ਅਪਡੇਸ਼ਨ ਦੇ ਬਾਅਦ ਜੀਮੇਲ ਐਪ ਵਿਚ ਸਰਚ ਵਿਚ ਸੁਧਾਰ ਕੀਤਾ ਗਿਆ ਹੈ. ਜੁਲਾਈ ਵਿਚ ਜੀਮੇਲ ਵਿਚ ਬੇਹਤਰ ਸਰਚ ਤੇ ਸਜੈਸਟ ਆਪਸ਼ਨ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ। ਹੁਣ ਗੂਗਲ ਦਾ ਕਹਿਣਾ ਹੈ ਕਿ ਉਸ ਦੀ ਫ੍ਰੀ ਈਮੇਲ ਸਰਵਿਸ ਹੁਣ ਯੂਜਰਸ ਨੂੰ ਬੇਹਤਰ ਸਰਚ ਰਿਜ਼ਲਟ ਦੇਣ ਦਾ ਕੰਮ ਕਰੇਗੀ।
ਵੀਡੀਓ ਲਈ ਕਲਿੱਕ ਕਰੋ -: