ਮਥੁਰਾ ਵਿਚ ਮੋਬਾਈਲ ‘ਤੇ ਗੇਮ ਖੇਡਦੇ ਸਮੇਂ ਅਚਾਨਕ ਮੋਬਾਈਲ ਫੱਟ ਗਿਆ। ਹਾਦਸੇ ਵਿਚ 13 ਸਾਲ ਦਾ ਬੱਚਾ ਝੁਲਸ ਗਿਆ। ਉਸ ਦੇ ਹੱਥ ਤੇ ਮੂੰਹ ‘ਤੇ ਸੱਟ ਲੱਗ ਗਈ। ਜ਼ਖਮੀ ਹਾਲਤ ਵਿਚ ਬੱਚੇ ਨੂੰ ਪਰਿਵਾਰ ਵਾਲਿਆਂ ਨੇ ਹਸਪਤਾਲ ਵਿਚ ਭਰਤੀ ਕਰਾਇਆ ਜਿਥੇ ਉਸ ਦੀ ਹਾਲਤ ਸਥਿਰ ਹੈ।
ਸ਼ਹਿਰ ਕੋਤਵਾਲੀ ਇਲਾਕੇ ਵਿਚ ਸਥਿਤ ਮੇਵਾਤੀ ਮੁਹੱਲੇ ਵਿਚ ਇਕ ਘਰ ਵਿਚ ਧਮਾਕੇ ਦੀ ਆਵਾਜ਼ ਆਈ। ਆਵਾਜ਼ ਸੁਣ ਕੇ ਜਦੋਂ ਲੋਕ ਮੌਕੇ ‘ਤੇ ਪਹੁੰਚੇ ਤਾਂ ਦੇਖਿਆ ਕਿ ਉਥੇ ਮੋਬਾਈਲ ਫਟਿਆ ਸੀ ਤੇ ਉਸ ਮੋਬਾਈਲ ‘ਤੇ ਗੇਮ ਖੇਡ ਰਿਹਾ ਬੱਚਾ ਜ਼ਖਮੀ ਹੈ। ਪਰਿਵਾਰ ਵਾਲੇ ਤੇ ਮੁਹੱਲੇ ਦੇ ਲੋਕ ਜਲਦ ਬੱਚੇ ਨੂੰ ਲੈ ਕੇ ਹਸਪਤਾਲ ਲੈ ਕੇ ਪਹੁੰਚੇ।
ਇਹ ਵੀ ਪੜ੍ਹੋ:ਪੱਖੋਵਾਲ ਰੋਡ ਸਥਿਤ ਫਲੈਟ ‘ਚ ਰਹਿਣ ਵਾਲੇ ਇਕ ਦਰਜਨ ਲੋਕਾਂ ਨੂੰ ਮਿਲੀ ਧਮਕੀ ਭਰੀ ਚਿੱਠੀ, ਪੁਲਿਸ ਵੱਲੋਂ ਅਲਰਟ ਜਾਰੀ
ਮੇਵਾਤੀ ਮੁਹੱਲੇ ਦੇ ਰਹਿਣ ਵਾਲੇ ਮੁਹੰਮਦ ਜਾਵੇਦ ਨੇ ਦੱਸਿਆ ਕਿ ਉਨ੍ਹਾਂ ਦਾ 13 ਸਾਲਾ ਬੇਟਾ ਮੁਹੰਮਦ ਜੁਨੈਦ ਮੋਬਾਈਲ ‘ਤੇ ਗੇਮ ਖੇਡ ਰਿਹਾ ਸੀ। ਘਰ ਦੇ ਅੰਦਰ ਗੇਮ ਖੇਡਦੇ ਸਮੇਂ ਅਚਾਨਕ ਮੋਬਾਈਲ ਫੱਟ ਗਿਆ। ਮੋਬਾਈਲ ਫਟਣ ਕਾਰਨ ਜੁਨੈਦ ਬੁਰੀ ਤਰ੍ਹਾਂ ਝੁਲਸ ਗਿਆ। ਜੁਨੈਦ ਨੂੰ ਗੰਭੀਰ ਜ਼ਖਮੀ ਹੋਣ ‘ਤੇ ਉਸ ਨੂੰ ਸਥਾਨਕ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਾਇਆ।
ਹਸਪਤਾਲ ਲੈ ਕੇ ਪਹੁੰਚੇ ਮੁਹੰਮਦ ਜੁਨੈਦ ਨੂੰ ਡਾਕਟਰਾਂ ਨੇ ਫਸਟ ਏਡ ਦਿੱਤਾ ਤੇ ਭਰਤੀ ਕਰ ਲਿਆ। ਐਮਰਜੈਂਸੀ ਡਾਕਟਰ ਟਿਕੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਬੱਚੇ ਦੀ ਹਾਲਤ ਸਥਿਰ ਹੈ। ਉਸ ਦੇ ਇਲਾਜ ਕਰਨ ਤੋਂ ਪਹਿਲਾਂ ਅਲਟਰਾਸਾਊਂਡ ਕਰਾਇਆ ਜਾ ਰਿਹਾ ਹੈ। ਉਸ ਦੇ ਬਾਅਦ ਪਤਾ ਲੱਗੇਗਾ ਕਿ ਸਥਿਤੀ ਕੀ ਹੈ। ਜੁਨੈਦ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਐੱਮਆਈ ਕੰਪਨੀ ਦਾ ਮੋਬਾਈਲ ਲਿਆ ਸੀ। ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਸੀ ਪਰ ਮੋਬਾਈਲ ਅਚਾਨਕ ਕਿਵੇਂ ਫਟਿਆ ਸਮਝ ਨਹੀਂ ਆ ਰਿਹਾ।
ਵੀਡੀਓ ਲਈ ਕਲਿੱਕ ਕਰੋ -: