ਭਾਰਤ-ਪਾਕਿ ਸਰਹੱਦ ‘ਤੇ ਆਏ ਦਿਨ ਹਥਿਆਰਾਂ ਦੀ ਤਸਕਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ‘ਤੇ ਬੀਐੱਸਐੱਫ ਨੂੰ ਵੱਡੀ ਸਫਲਤਾ ਮਿਲੀ ਹੈ ਜਿਥੇ ਜਵਾਨਾਂ ਨੇ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ।
ਇਨ੍ਹਾਂ ਵਿਚ ਦੋ ਏਕੇ-47, ਚਾਰ ਮੈਗਜ਼ੀਨ ਜਿਨ੍ਹਾਂ ਵਿਚੋਂ ਦੋ ਖਾਲੀ, ਦੋ ਭਰੀ ਹੋਈ, ਦੋ ਪਿਸਤੌਲਾਂ ਬਰਾਮਦ ਹੋਈਆਂ ਹਨ। ਉਕਤ ਸਮੱਗਰੀ ਪਾਕਿਸਤਾਨੀ ਸਮੱਗਲਰਾਂ ਨੇ ਭਾਰਤੀ ਸਰਹੱਦ ਵਿਚ ਪਹੁੰਚਾਈ ਸੀ ਤਾਂ ਕਿ ਉਨ੍ਹਾਂ ਦੇ ਸਾਥੀ ਭਾਰਤੀ ਤਸਕਰ ਚੁੱਕ ਸਣੇ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਕਈ ਵਾਰ ਹਥਿਆਰ ਬਰਾਮਦ ਹੋ ਚੁੱਕੇ ਹਨ।
ਭਾਰਤੀ ਖੇਤਰ ਵਿਚ ਹੈਰੋਇਨ ਤੇ ਹਥਿਆਰਾਂ ਦੀ ਖੇਪ ਸੁੱਟ ਕੇ ਪਰਤ ਰਹੇ ਪਾਕ ਡ੍ਰੋਨ ‘ਤੇ ਬੀਐੱਸਐੱਫ ਨੇ ਤਾਬੜਤੋੜ ਫਾਇਰਿੰਗ ਕੀਤੀ ਪਰ ਡ੍ਰੋਨ ਸੁਰੱਖਿਅਤ ਪਾਕਿਸਤਾਨ ਦਾਖਲ ਹੋ ਗਿਆ। ਸੁੱਟੀ ਗਈ ਹੈਰੋਇਨ ਤੇ ਹਥਿਆਰ ਦੀ ਖੇਪ ਚੁੱਕਣ ਲਈ ਲਗਭਗ 4 ਭਾਰਤੀ ਤਸਕਰ ਸਰਹੱਦ ‘ਤੇ ਪਹੁੰਚੇ। BSF ਨੇ ਉਨ੍ਹਾਂ ਨੂੰ ਉਥੇ ਰੁਕਣ ਦੀ ਚੇਤਾਵਨੀ ਦਿੱਤੀ ਪਰ ਉਹ ਖੇਪ ਛੱਡ ਕੇ ਉਥੋਂ ਭੱਜ ਗਏ। ਬੀਐੱਸਐੱਫ ਜਵਾਨਾਂ ਨੇ ਉਨ੍ਹਾਂ ਨੂੰ ਦਬੋਚਣ ਲਈ ਫਾਇਰਿੰਗ ਵੀ ਕੀਤੀ ਸੀ।
ਇਹ ਵੀ ਪੜ੍ਹੋ:ਪੱਖੋਵਾਲ ਰੋਡ ਸਥਿਤ ਫਲੈਟ ‘ਚ ਰਹਿਣ ਵਾਲੇ ਇਕ ਦਰਜਨ ਲੋਕਾਂ ਨੂੰ ਮਿਲੀ ਧਮਕੀ ਭਰੀ ਚਿੱਠੀ, ਪੁਲਿਸ ਵੱਲੋਂ ਅਲਰਟ ਜਾਰੀ
ਦੱਸ ਦੇਈਏ ਕਿ ਸ਼ਨੀਵਾਰ ਸਵੇਰੇ ਸਰਚ ਮੁਹਿੰਮ ਦੌਰਾਨ BSF ਨੂੰ ਦੋ ਥਾਵਾਂ ‘ਤੇ ਪੈਕੇਟ ਮਿਲੇ ਸਨ, ਜਿਸ ਵਿਚ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਦੋ ਡ੍ਰੋਨ ਖੇਪ ਭਾਰਤੀ ਖੇਤਰ ਵਿਚ ਸੁੱਟੀ ਹੈ। ਬੀਐੱਸਐੱਫ ਨੂੰ 30 ਪੈਕੇਟ ਮਿਲੇ, ਇਨ੍ਹਾਂ ਵਿਚੋਂ 26 ਕਿਲੋ 850 ਗ੍ਰਾਮ ਹੈਰੋਇਨ ਤੋਂ ਇਲਾਵਾ ਇਕ ਪਿਸਤੌਲ, ਦੋ ਮੈਗਜ਼ੀਨ ਤੇ 50 ਕਾਰਤੂਸ ਬਰਾਮਦ ਹੋਏ ਸਨ। ਇਹ ਘਟਨਾ ਫਾਜ਼ਲਿਕਾ ਦੇ ਸਰਹੱਦੀ ਪਿੰਡ ਚੂੜੀ ਵਾਲਾ ਚਿਸ਼ਤੀ ਸਥਿਤ ਬੀਐੱਸਐੱਫ ਨੂੰ ਬੀਓਪੀ ਸਵਾਰਾ ਵਾਲੀ ਦੇ ਨੇੜੇ ਘਟੀ ਹੈ।
ਵੀਡੀਓ ਲਈ ਕਲਿੱਕ ਕਰੋ -: